ਪਤੀ ਨੂੰ ਮੋਬਾਈਲ ਮੰਗਣਾ ਪੈ ਗਿਆ ਮਹਿੰਗਾ, ਪਤਨੀ ਨੇ ਅੱਖ 'ਚ ਮਾਰ ਦਿੱਤੀ ਕੈਂਚੀ

Friday, Dec 29, 2023 - 03:20 PM (IST)

ਪਤੀ ਨੂੰ ਮੋਬਾਈਲ ਮੰਗਣਾ ਪੈ ਗਿਆ ਮਹਿੰਗਾ, ਪਤਨੀ ਨੇ ਅੱਖ 'ਚ ਮਾਰ ਦਿੱਤੀ ਕੈਂਚੀ

ਬਾਗਪਤ-  ਉੱਤਰ ਪ੍ਰਦੇਸ਼ ਦੇ ਬਾਗਪਤ 'ਚ ਪਤੀ ਨੂੰ ਪਤਨੀ ਦੇ ਫੋਨ 'ਤੇ ਸੰਗੀਤ ਸੁਣਨ ਲਈ ਮੋਬਾਈਲ ਮੰਗਣਾ ਮਹਿੰਗਾ ਪੈ ਗਿਆ। ਗੁੱਸੇ ਵਿਚ ਆਈ ਪਤਨੀ ਨੇ ਆਪਣੇ ਪਤੀ ਦੇ ਹੱਥ 'ਚ ਮੋਬਾਈਲ ਫੋਨ ਦੇਖ ਕੇ ਉਸ ਦੀ ਸੱਜੀ ਅੱਖ ਵਿੱਚ ਕੈਂਚੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਦਰਅਸਲ 'ਚ ਅੰਕਿਤ ਨਾਂ ਦਾ ਨੌਜਵਾਨ ਆਪਣੀ ਪਤਨੀ ਪ੍ਰਿਯੰਕਾ ਦੇ ਮੋਬਾਇਲ 'ਤੇ ਯੂਟਿਊਬ ਤੋਂ ਗੀਤ ਸੁਣ ਰਿਹਾ ਸੀ। ਪਤੀ ਦੇ ਹੱਥ 'ਚ ਮੋਬਾਇਲ ਦੇਖ ਕੇ ਪਤਨੀ ਗੁੱਸੇ 'ਚ ਆ ਗਈ ਅਤੇ ਉਸ ਦੀ ਸੱਜੀ ਅੱਖ 'ਤੇ ਕੈਂਚੀ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਪਤੀ ਗੰਭੀਰ ਜ਼ਖਮੀ ਹੋ ਗਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਤਨੀ ਘਰ ਛੱਡ ਕੇ ਭੱਜ ਗਈ।

ਇਹ ਵੀ ਪੜ੍ਹੋ- ਬੱਸ ਅਤੇ ਡੰਪਰ ਵਿਚਾਲੇ ਜ਼ਬਰਦਸਤ ਟੱਕਰ, 13 ਲੋਕ ਜ਼ਿੰਦਾ ਸੜੇ

ਤਿੰਨ ਸਾਲ ਪਹਿਲਾਂ ਹੋਇਆ ਸੀ ਵਿਆਹ

ਪੁਲਸ ਥਾਣਾ ਬੜੌਤ ਤਹਿਤ ਰਿਹਾਇਸ਼ੀ ਵਿਕਾਸ ਕਲੋਨੀ ’ਚ ਵਾਪਰੀ ਇਸ ਘਟਨਾ ਬਾਰੇ ਪੁਲਸ ਨੇ ਦੱਸਿਆ ਕਿ ਪੀੜਤ ਅੰਕਿਤ ਨੇ ਆਪਣੀ ਪਤਨੀ ਪ੍ਰਿਯੰਕਾ ਵਿਰੁੱਧ ਸ਼ਿਕਾਇਤ ਦਿੱਤੀ ਹੈ, ਜਿਸ ’ਤੇ ਮੁਲਜ਼ਮ ਮਹਿਲਾ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਅੰਕਿਤ ਦਾ ਤਿੰਨ ਸਾਲ ਪਹਿਲਾਂ ਰਾਮਾਲਾ ਥਾਣਾ ਖੇਤਰ ਦੇ ਸੂਪ ਪਿੰਡ 'ਚ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਤੋਂ ਹੀ ਪਤੀ-ਪਤਨੀ ਵਿਚ ਅਕਸਰ ਲੜਾਈ ਹੁੰਦੀ ਰਹਿੰਦੀ ਸੀ।

ਇਹ ਵੀ ਪੜ੍ਹੋ- ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੇ ਜਲੰਧਰ ਦੇ ਆਰਮੀ ਹਸਪਤਾਲ 'ਚ ਲਿਆ ਆਖ਼ਰੀ ਸਾਹ, 8 ਸਾਲਾਂ ਤੋਂ ਕੋਮਾ 'ਚ ਸਨ

ਘਟਨਾ ਤੋਂ ਪਹਿਲਾਂ ਦੋਹਾਂ ਵਿਚਾਲੇ ਹੋਈ ਸੀ ਬਹਿਸ

ਬੜੌਤ ਥਾਣੇ ਦੇ ਇੰਚਾਰਜ ਜਨਕ ਸਿੰਘ ਨੇ ਦੱਸਿਆ ਕਿ ਅੰਕਿਤ ਨੇ ਯੂ-ਟਿਊਬ ’ਤੇ ਗਾਣੇ ਸੁਣਨ ਲਈ ਆਪਣੀ ਪਤਨੀ ਤੋਂ ਉਸ ਦਾ ਮੋਬਾਈਲ ਮੰਗਿਆ ਸੀ। ਪਤਨੀ ਨੇ ਇਹ ਕਹਿੰਦੇ ਹੋਏ ਨਾਂਹ ਕਰ ਦਿੱਤੀ ਕਿ ਉਹ ਆਪਣੇ ਮੋਬਾਈਲ ’ਤੇ ਸੁਣ ਲਵੇ। ਇਸ ਗੱਲ ਨੂੰ ਲੈ ਕੇ ਦੋਵਾਂ ’ਚ ਵਿਵਾਦ ਹੋ ਗਿਆ, ਜਿਸ ਤੋਂ ਬਾਅਦ ਪ੍ਰਿਯੰਕਾ ਨੇ ਅੰਕਿਤ ਦੀ ਅੱਖ ’ਚ ਕੈਂਚੀ ਮਾਰ ਦਿੱਤੀ। ਅੰਕਿਤ ਦੇ ਪਰਿਵਾਰ ਨੇ ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Tanu

Content Editor

Related News