GST ਮੋਬਾਈਲ ਵਿੰਗ ਨੇ ਬੋਗਸ ਬਿਲਿੰਗ ਮਾਮਲੇ ’ਚ ਨਾਮੀ ਕਾਰੋਬਾਰੀਆਂ ਨੂੰ ਕੀਤਾ ਗ੍ਰਿਫਤਾਰ
Saturday, Dec 14, 2024 - 02:52 AM (IST)
ਲੁਧਿਆਣਾ/ਚੰਡੀਗੜ੍ਹ/ਜਲੰਧਰ (ਸੇਠੀ, ਅੰਕੁਰ, ਧਵਨ)- ਸਟੇਟ ਜੀ.ਐੱਸ.ਟੀ. ਵਿਭਾਗ ਦੇ ਮੋਬਾਈਲ ਵਿੰਗ ਨੇ ਲੁਧਿਆਣਾ ਦੇ 2 ਨਾਮੀ ਕਾਰੋਬਾਰੀਆਂ ਨੂੰ ਬੋਗਸ ਬਿਲਿੰਗ ਮਾਮਲੇ ’ਚ ਗ੍ਰਿਫਤਾਰ ਕੀਤਾ ਹੈ। ਵਿਭਾਗ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਲੁਧਿਆਣਾ ਦੇ ਇਕ ਵੱਡੇ ਫਰਜ਼ੀ ਬਿਲਿੰਗ ਘਪਲੇ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਪਿਛਲੇ 2 ਸਾਲਾਂ ’ਚ 163 ਕਰੋੜ ਰੁਪਏ ਦਾ ਫਰਜ਼ੀ ਲੈਣ-ਦੇਣ ਸ਼ਾਮਲ ਹੈ।
ਮਾਮਲੇ ਦਾ ਖੁਲਾਸਾ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ, ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੈਸਰਜ਼ ਮੋਂਗਾ ਬ੍ਰਦਰਜ਼ (ਯੂਨਿਟ-2), ਬੁੱਢੇਵਾਲ ਰੋਡ, ਲੁਧਿਆਣਾ, ਫਰਜ਼ੀ ਫਰਮਾਂ ਦਾ ਇਕ ਨੈਕਸਸ ਚਲਾ ਰਿਹਾ ਸੀ। ਇਸ ਦੇ ਨਾਲ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ ਦੇ ਜ਼ਰੀਏ ਸਰਕਾਰੀ ਖਜ਼ਾਨੇ ਨੂੰ ਚੂਨਾ ਲਾ ਰਹੇ ਸਨ। ਉਨ੍ਹਾਂ ਦੱਸਿਆ ਕਿ ਫਰਮ ਨੇ 60 ਫਰਜ਼ੀ ਫਰਮਾਂ ਤੋਂ ਖਰੀਦਦਾਰੀ ਕੀਤੀ ਸੀ। ਪਰਚੇਜ਼ ਪਹਿਲਾਂ ਤੋਂ ਹੀ ਕੈਂਸਲ ਜਾਂ ਸਸਪੈਂਡ ਡੀਲਰਾਂ ਤੋਂ ਕੀਤੀ ਜਾ ਰਹੀ ਸੀ।
ਮੰਤਰੀ ਨੇ ਦੱਸਿਆ ਕਿ ਇਨ੍ਹਾਂ 60 ਫਰਮਾਂ ਦਾ ਕੁੱਲ ਕਾਰੋਬਾਰ ਲਗਭਗ 1,270 ਕਰੋੜ ਰੁਪਏ ਦਾ ਹੈ। ਜੀ.ਐੱਸ.ਟੀ. ਵਿਭਾਗ ਨੇ ਮੈਸਰਜ਼ ਮੋਂਗਾ ਬ੍ਰਦਰਜ਼ ਦੇ ਕਾਰੋਬਾਰੀ ਕੰਪਲੈਕਸ ’ਚ ਪੰਜਾਬ ਜੀ.ਐੱਸ.ਟੀ. ਐਕਟ-2017 ਦੀ ਧਾਰਾ 67 ਤਹਿਤ ਇੰਸਪੈਕਸ਼ਨ, ਸਰਚ ਐਂਡ ਸੀਜ਼ਰ ਕੀਤੀ।
ਇਹ ਵੀ ਪੜ੍ਹੋ- ਬਿਕਰਮ ਮਜੀਠੀਆ ਦਾ PM ਮੋਦੀ ਦੇ ਨਾਂ ਸੰਦੇਸ਼ ; ''ਅੰਨਦਾਤਾ ਨੂੰ ਮਰਨ ਵਰਤ 'ਤੇ ਬੈਠਣ ਲਈ ਹੋਣਾ ਪਿਆ ਮਜਬੂਰ...''
ਮੰਤਰੀ ਨੇ ਕਿਹਾ ਕਿ ਜਾਂਚ ਦੇ ਆਧਾਰ ’ਤੇ ਟੈਕਸੇਸ਼ਨ ਕਮਿਸ਼ਨਰ, ਪੰਜਾਬ ਨੇ ਜੀ.ਐੱਸ.ਟੀ. ਐਕਟ-2017 ਦੀ ਧਾਰਾ 69 ਅਤੇ 132 ਤਹਿਤ ਉਕਤ ਫਰਮ ਦੇ ਹਿੱਸੇਦਾਰਾਂ ਦੀ ਗ੍ਰਿਫਤਾਰੀ ਦਾ ਹੁਕਮ ਦਿੱਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫਰਮ ਦੇ ਦੋਵੇਂ ਪਾਰਟਨਰ ਪਵਨ ਕੁਮਾਰ ਦੁਆ ਅਤੇ ਰੋਹਿਤ ਕੁਮਾਰ ਗੁਪਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਦੌਰਾਨ ਮੌਕੇ ’ਤੇ ਕਾਰਵਾਈ ਦੇ ਨਿਰਦੇਸ਼ ਦੇਣ ਡਾਇਰੈਕਟਰ ਐਨਫੋਰਸਮੈਂਟ ਜਸਕਰਨ ਸਿੰਘ ਬਰਾੜ ਮੌਜੂਦ ਰਹੇ।
ਇੰਸਪੈਕਸ਼ਨ ਨਾਲ ਸ਼ੁਰੂ ਹੋਇਆ ਮਾਮਲਾ : ਨਿਕਲੀ ਕਈ ਕਰੋੜਾ ਦੀ ਟੈਕਸ ਚੋਰੀ
ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਮਾਮਲਾ ਨਵੰਬਰ ਵਿਚ ਰਾਜ ਜੀ.ਐੱਸ.ਟੀ. ਵਿਭਾਗ ਦੇ ਮੋਬਾਈਲ ਵਿੰਗ ਦੇ ਸਟੇਟ ਇੰਟੈਲੀਜੈਂਸ ਐਂਡ ਪ੍ਰਿਵੈਂਟਿਵ ਯੂਨੀਟ (ਪੰਜਾਬ) ਸਟੇਟ ਟੈਕਸ ਅਫਸਰ ਰਾਹੁਲ ਬੰਸਲ ਵੱਲੋਂ ਕੀਤੀ ਗਈ ਇੰਸਪੈਕਸ਼ਨ ਤੋਂ ਸ਼ੁਰੂ ਹੋਇਆ ਸੀ ਜਿਥੇ ਅਧਿਕਾਰੀਆਂ ਨੂੰ ਇੰਸਪੈਕਸ਼ਨ ਦੌਰਾਨਜ਼ਬਤ ਦਸਤਾਵੇਜ਼ਾਂ ਦੀ ਬਰੀਕੀ ਨਾਲ ਸਕਰੂਟਨੀ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਕਤ ਭਾਰੀ ਮਾਤਰਾ ਵਿਚ ਫਰਜ਼ੀ ਪਰਚੇਜ਼ ਵਿਚ ਸ਼ਾਮਲ ਹੈ।
ਇਥੇ ਸਟੇਜ 1, 2 ਅਤੇ 3 ਵਿਚ ਕਈ ਰੱਦ ਫਰਮਾਂ ਤੋਂ ਪਰਚੇਜ਼ ਲਈ ਹੋਈ ਹੈ ਜਿਸ ਨਾਲ ਸਰਕਾਰ ਦੇ ਰੈਵੇਨਿਊ ਨੂੰ ਕਰੋੜਾਂ ਦਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਕਾਰਵਾਈ ਨੂੰ ਅੱਗੇ ਵਧਾਇਆ ਗਿਆ ਅਤੇ ਉਕਤ ਮੁਲਜ਼ਮਾਂ ਨੇ ਸਟੇਟਮੈਂਟ ਵਿਚ ਦੱਸਿਆ ਕਿ ਉਹ ਪਿਛਲੇ 2 ਸਾਲਾਂ ਤੋਂ ਬੋਗਸ ਪਰਚੇਜ਼ ਵਿਚ ਸ਼ਾਮਲ ਹੈ ਜਿਸ ਉਪਰੰਤ ਵਿਭਾਗ ਨੇ ਬਣਦੀ ਕਾਰਵਾਈ ਕੀਤੀ।
ਇਹ ਵੀ ਪੜ੍ਹੋ- ਕਾਰ ਸਵਾਰ ਨੌਜਵਾਨਾਂ ਦਾ ਕਾਰਾ ; ਨਾਕਾ ਦੇਖ ਭਜਾ ਲਈ ਕਾਰ, ਜਾਂਦੇ-ਜਾਂਦੇ ਪੁਲਸ ਪਾਰਟੀ 'ਤੇ ਚਲਾ'ਤੀਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e