ਮੋਗਾ ''ਚ ਹੈਰਾਨ ਕਰਨ ਵਾਲੀ ਘਟਨਾ, ਵਿਧਵਾ ''ਤੇ ਮਾੜੀ ਅੱਖ ਰੱਖੀ ਬੈਠੇ ਚਾਚੇ ਨੇ ਕਰ ''ਤਾ ਵੱਡਾ ਕਾਂਡ
Thursday, Dec 19, 2024 - 05:10 PM (IST)
ਮੋਗਾ (ਕਸ਼ਿਸ਼) : ਮੋਗਾ ਦੇ ਪਿੰਡ ਹਿੰਮਤਪੁਰਾ ਵਿਚ ਇਕ ਹੈਰਾਨ ਕਰਨ ਵਾਲਾ ਸਾਹਮਣੇ ਆਇਆ ਹੈ ਜਿੱਥੇ ਇਕ ਮਹਿਲਾ ਵੱਲੋਂ ਆਪਣੇ ਚਾਚੇ ਸਹੁਰੇ ਉੱਪਰ ਗੰਭੀਰ ਦੋਸ਼ ਲਗਾਏ ਗਏ ਹਨ। ਉਸ ਨੇ ਦੱਸਿਆ ਕਿ ਉਸਦਾ ਚਾਚਾ ਸਹੁਰਾ ਉਸ ਉੱਪਰ ਗਲਤ ਨਜ਼ਰ ਰੱਖਦਾ ਸੀ ਅਤੇ ਆਪਣੇ ਸਾਥੀ ਨਾਲ ਮਿਲ ਕੇ ਉਸਦੇ ਘਰ ਦੇ ਬਾਹਰ ਫਾਇਰਿੰਗ ਕਰਨ ਤੋਂ ਬਾਅਦ ਗਾਲਾਂ ਵੀ ਕੱਢੀਆਂ, ਜਿਸ ਤੋਂ ਬਾਅਦ ਮਹਿਲਾ ਨੇ ਦੁਖੀ ਹੋ ਕੇ ਪੁਲਸ ਨੂੰ 112 ਨੰਬਰ 'ਤੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਖ਼ਿਲਾਫ ਮਾਮਲਾ ਦਰਜ ਕਰਕੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਹਿਲਾ ਨੇ ਦੱਸਿਆ ਕਿ ਉਸ ਦੇ ਪਤੀ ਦੀ ਪੰਜ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੇ ਬੇਟੇ ਦੀ ਨੌ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਬੀਤੇ ਦਿਨੀਂ ਉਸਦੇ ਚਾਚੇ ਸਹੁਰੇ ਵੱਲੋਂ ਇਹ ਹਰਕਤ ਕੀਤੀ ਗਈ ਅਤੇ ਮਹਿਲਾ ਵੱਲੋਂ ਸਰਪੰਚ ਨੂੰ ਇਸ ਸਬੰਧੀ ਫੋਨ ਕਰਕੇ ਉਸਦੇ ਘਰ ਆਉਣ ਨੂੰ ਕਿਹਾ ਪਰ ਸਰਪੰਚ ਨਹੀਂ ਆਇਆ। ਇਸ ਮਗਰੋਂ ਉਸ ਵੱਲੋਂ ਪੁਲਸ ਸੂਚਿਤ ਕੀਤਾ ਗਿਆ।
ਦੂਜੇ ਪਾਸੇ ਥਾਣਾ ਇੰਚਾਰਜ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਨਦੀਪ ਕੌਰ ਜਿਹੜੀ ਕਿ ਹਿੰਮਤਪੁਰਾ ਦੀ ਰਹਿਣ ਵਾਲੀ ਹੈ। ਦੇਰ ਰਾਤ ਮਨਦੀਪ ਕੌਰ ਦੇ ਘਰ ਉਸਦੇ ਚਾਚਾ ਸਹੁਰਾ ਬਲਵੀਰ ਸਿੰਘ ਨੇ ਆਪਣੇ ਸਾਥੀ ਨਾਲ ਮਿਲ ਕੇ ਵਾਈਫਾਈ ਕੀਤੇ ਅਤੇ ਉਸ ਨੂੰ ਗਾਲਾਂ ਵੀ ਕੱਢੀਆਂ ਜਿਸ ਤੋਂ ਬਾਅਦ ਪੁਲਿਸ ਵੱਲੋਂ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।