ਹਾਦਸੇ ’ਚ ਪਤੀ ਦੀ ਲੱਤ ਫ੍ਰੈਕਚਰ ਹੋਈ ਤਾਂ ਪਤਨੀ ਬਣੀ ਸਹਾਰਾ, ਕਈ ਕਿ.ਮੀ. ਦੂਰ ਬਾਈਕ ਚਲਾ ਕੇ ਵੇਚਦੀ ਹੈ ਦੁੱਧ
Monday, May 02, 2022 - 03:44 PM (IST)
ਪਾਨੀਪਤ (ਸਚਿਨ)– ਕਿਹਾ ਜਾਂਦਾ ਹੈ ਕਿ ਇਕ ਔਰਤ ਹੀ ਘਰ ਨੂੰ ਸਵਰਗ ਬਣਾਉਂਦੀ ਹੈ। ਇਹ ਵੀ ਸੱਚ ਹੈ ਕਿ ਮੁਸੀਬਤ ਦੀ ਘੜੀ ’ਚ ਔਰਤ ਹਰ ਦੁੱਖ ਦਾ ਸਾਹਮਣਾ ਕਰਦੇ ਹੋਏ ਆਪਣੇ ਪਤੀ ਦਾ ਸਹਾਰਾ ਵੀ ਬਣਦੀ ਹੈ। ਅਸੀਂ ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੀ ਰਹਿਣ ਵਾਲੀ ਇਕ ਅਜਿਹੀ ਔਰਤ ਦੀ ਗੱਲ ਕਰ ਰਹੇ ਹਾਂ, ਜਿਸ ਨੇ ਪਤੀ ਦੀ ਲੱਤ ਫ੍ਰੈਕਚਰ ਹੋਣ ’ਤੇ ਖੁਦ ਘਰ ਦੀ ਕਮਾਨ ਸੰਭਾਲ ਲਈ। ਇਹ ਔਰਤ ਪਾਨੀਪਤ ਦੀ ਰਹਿਣ ਵਾਲੀ 45 ਸਾਲਾ ਜਾਨੂੰ ਹੈ, ਜੋ ਯਮੁਨਾ ਕਿਨਾਰੇ ਝੌਂਪੜੀ ’ਚ ਰਹਿੰਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਔਰਤ ਹਰ ਦਿਨ ਸਵੇਰੇ ਮੋਟਰਸਾਈਕਲ ’ਤੇ 40 ਕਿਲੋਮੀਟਰ ਦੂਰ ਪਾਨੀਪਤ ’ਚ ਦੁੱਧ ਵੇਚਣ ਜਾਂਦੀ ਹੈ। ਔਰਤ ਦਾ ਕਹਿਣਾ ਹੈ ਕਿ ਉਸ ਦੇ ਪਤੀ ਅਕਸਰ ਬੀਮਾਰ ਰਹਿੰਦੇ ਹਨ। ਪਤੀ ਦੀ ਹਾਦਸੇ ’ਚ ਲੱਤ ਫ੍ਰੈਕਚਰ ਹੋ ਗਈ ਅਤੇ ਉੱਪਰੋਂ ਰਮਜ਼ਾਨ ਦਾ ਮਹੀਨਾ ਵੀ ਹੈ। ਪਤੀ ਦੇ ਬਿਨਾਂ ਸ਼ਹਿਰ ’ਚ ਦੁੱਧ ਪਹੁੰਚਾਉਣ ਵਾਲਾ ਕੋਈ ਨਹੀਂ ਸੀ। ਇਸ ਲਈ ਉਸ ਨੇ ਖ਼ੁਦ ਫੈਸਲਾ ਲਿਆ ਕਿ ਉਹ ਹੁਣ ਹਾਰ ਨਹੀਂ ਮੰਨੇਗੀ ਅਤੇ ਸ਼ਹਿਰ ’ਚ ਉਹ ਦੁੱਧ ਪਹੁੰਚਾਏਗੀ। ਔਰਤ ਨੇ ਕਿਹਾ ਕਿ ਉਹ ਮੂਲ ਰੂਪ ਤੋਂ ਹਿਮਾਚਲ ਦੇ ਰਹਿਣ ਵਾਲੇ ਹਨ ਪਰ ਲੰਬੇ ਸਮੇਂ ਤੋਂ ਹਰਿਆਣਾ ਦੇ ਪਾਨੀਪਤ ’ਚ ਰਹਿ ਰਹੇ ਹਨ। ਜਾਨੂੰ ਦਾ ਮੰਨਣਾ ਹੈ ਕਿ ਔਰਤਾਂ ਕਿਸੇ ਵੀ ਖੇਤਰ ’ਚ ਪਿੱਛੇ ਨਹੀਂ ਹਨ, ਜਦੋਂ ਜ਼ਿੰਮੇਵਾਰੀ ਸਿਰ ’ਤੇ ਪੈਂਦੀ ਹੈ ਤਾਂ ਔਰਤਾਂ ਬਾਈਕ ਤਾਂ ਕੀ ਜਹਾਜ਼ ’ਚ ਉਡਾ ਲੈਂਦੀਆਂ ਹਨ।