ਮਾਲਦੀਵ ਤੋਂ ਇੰਦੌਰ ਪਰਤੀ ਔਰਤ ਕੋਰੋਨਾ ਵਾਇਰਸ ਦੇ ਜੇ.ਐੱਨ.1 ਵੈਰੀਐਂਟ ਨਾਲ ਸੰਕ੍ਰਮਿਤ
Friday, Jan 12, 2024 - 10:26 AM (IST)
ਇੰਦੌਰ (ਭਾਸ਼ਾ)- ਇੰਦੌਰ 'ਚ ਕੋਰੋਨਾ ਵਾਇਰਸ ਦੇ ਜੇ.ਐੱਨ.1 ਵੈਰੀਐਂਟ ਨੇ ਦਸਤਕ ਦੇ ਦਿੱਤੀ ਹੈ। ਮਾਲਦੀਵ ਤੋਂ ਇੰਦੌਰ ਪਰਤੀ 33 ਸਾਲਾ ਔਰਤ ਇਸ ਵੈਰੀਐਂਟ ਨਾਲ ਸੰਕ੍ਰਮਿਤ ਹੋਈ ਸੀ, ਹਾਲਾਂਕਿ ਇਲਾਜ ਤੋਂ ਬਾਅਦ ਉਹ ਸਿਹਤਮੰਦ ਹੋ ਚੁੱਕੀ ਹੈ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਮੇਕਿਤ ਰੋਗ ਨਿਗਰਾਨੀ ਪ੍ਰੋਗਰਾਮ (ਆਈ.ਡੀ.ਐੱਸ.ਪੀ.) ਦੀ ਜ਼ਿਲ੍ਹਾ ਇਕਾਈ ਦੇ ਨੋਡਲ ਅਧਿਕਾਰੀ ਡਾ. ਅਮਿਤ ਮਾਲਾਕਾਰ ਨੇ ਦੱਸਿਆ ਕਿ ਭੋਪਾਲ ਦੇ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) ਤੋਂ ਜਾਂਚ ਰਿਪੋਰਟ 'ਚ ਪੁਸ਼ਟੀ ਹੋਈ ਕਿ ਔਰਤ ਕੋਰੋਨਾ ਵਾਇਰਸ ਦੇ ਜੇ.ਐੱਨ.1 ਵੈਰੀਐਂਟ ਨਾਲ ਪੀੜਤ ਸੀ।
ਇਹ ਵੀ ਪੜ੍ਹੋ : ਹੀਟਰ ਚਲਾ ਕੇ ਸੌਂਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜਾਵੇ ਅਜਿਹੀ ਅਣਹੋਣੀ
ਉਨ੍ਹਾਂ ਦੱਸਿਆ ਕਿ ਔਰਤ 'ਚ 13 ਦਸੰਬਰ ਨੂੰ ਕੋਰੋਨਾ ਵਾਇਰਸ ਸੰਕਰਮਣ ਦੀ ਪੁਸ਼ਟੀ ਹੋਈ ਸੀ ਅਤੇ ਉਸ ਦੇ ਬਾਅਦ ਉਹ ਘਰ 'ਚ ਹੀ ਏਕਾਂਤਵਾਸ 'ਚ ਸੀ। ਉਹ ਪਿਛਲੇ ਮਹੀਨੇ ਹੀ ਸਿਹਤਮੰਦ ਹੋ ਗਈ ਸੀ। ਆਈ.ਡੀ.ਐੱਸ.ਪੀ. ਅਧਿਕਾਰੀ ਨੇ ਦੱਸਿਆ ਕਿ ਔਰਤ ਵਾਇਰਸ ਦੇ ਕਿਹੜੇ ਰੂਪ ਨਾਲ ਸੰਕ੍ਰਮਿਤ ਹੈ, ਇਹ ਪਤਾ ਲਗਾਉਣ ਲਈ ਨਮੂਨੇ ਭੋਪਾਲ ਦੇ ਏਮਜ਼ ਭੇਜੇ ਗਏ ਸਨ। ਮਾਲਾਕਾਰ ਨੇ ਦੱਸਿਆ ਕਿ ਇੰਦੌਰ ਜ਼ਿਲ੍ਹੇ 'ਚ ਫਿਲਹਾਲ ਕੋਰੋਨਾ ਦੇ 9 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ 'ਚੋਂ 7 ਲੋਕ ਘਰ 'ਚ ਏਕਾਂਤਵਾਸ 'ਚ ਹਨ, ਜਦੋਂ ਕਿ 2 ਹੋਰ ਵਿਅਕਤੀ ਹਸਪਤਾਲ 'ਚ ਦਾਖ਼ਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8