ਜਨਾਨੀਆਂ ਨਾਲ ਛੇੜਛਾੜ ਦੇ ਦੋਸ਼ ''ਚ ਦਿੱਲੀ ਪੁਲਸ ਦਾ ਸਬ ਇੰਸਪੈਕਟਰ ਗ੍ਰਿਫ਼ਤਾਰ

10/26/2020 3:32:38 PM

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ਦੇ ਦਵਾਰਕਾ ਇਲਾਕੇ 'ਚ 4 ਜਨਾਨੀਆਂ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਦਿੱਲੀ ਪੁਲਸ ਦੇ 35 ਸਾਲਾ ਸਬ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸੀਨੀਅਰ ਪੁਲਸ ਅਧਿਕਾਰੀ ਅਨੁਸਾਰ ਜਨਾਨੀਆਂ ਨੇ ਦਵਾਰਕਾ 'ਚ ਸਬ ਇੰਸਪੈਕਟਰ ਪੁਨੀਤ ਗਰੇਵਾਲ ਵਿਰੁੱਧ ਛੇੜਛਾੜ ਦੇ ਸੰਬੰਧ 'ਚ 4 ਵੱਖ-ਵੱਖ ਮਾਮਲੇ ਦਰਜ ਕਰਵਾਏ। ਪੁਨੀਤ ਜਨਕਪੁਰੀ ਇਲਾਕੇ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ 17 ਤੋਂ 20 ਅਕਤੂਬਰ ਦਰਮਿਆਨ ਦੀ ਹੈ। ਇਸ ਮਹੀਨੇ ਦੀ 19 ਤਾਰੀਖ਼ ਨੂੰ ਜਨਾਨੀ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤਾ, ਜਿਸ 'ਚ ਉਸ ਨੇ ਆਪਣੇ ਨਾਲ ਹੋਈ ਛੇੜਛਾੜ ਬਾਰੇ ਦੱਸਿਆ।

ਇਹ ਵੀ ਪੜ੍ਹੋ : ਪੱਤਰਕਾਰ ਰਾਣਾ ਆਯੂਬ ਦਾ ਬਿਆਨ: ਮੁੰਬਈ 'ਚ ਮੁਸਲਮਾਨਾਂ ਨੂੰ ਨਹੀਂ ਮਿਲਦਾ ਕਿਰਾਏ 'ਤੇ ਘਰ

ਉਸ ਨੇ ਦੱਸਿਆ ਕਿ 17 ਅਕਤੂਬਰ ਦੀ ਸਵੇਰ ਉਹ ਦਵਾਰਕਾ ਦੇ ਦੁਸਹਿਰੇ ਮੈਦਾਨ ਨੇੜੇ ਸਾਈਕਲ ਚੱਲਾ ਰਹੀ ਸੀ, ਉਦੋਂ ਉਸ ਨੇ ਇਕ ਵਿਅਕਤੀ ਨੂੰ ਗ੍ਰੇਅ ਰੰਗ ਦੀ ਕਾਰ 'ਚ ਦੇਖਿਆ। ਵੀਡੀਓ 'ਚ ਜਨਾਨੀ ਨੇ ਦੋਸ਼ ਲਗਾਇਆ ਕਿ ਉਸ ਵਿਅਕਤੀ ਨੇ ਉਸ ਨੂੰ ਸੈਕਟਰ 14 ਜਾਣ ਦਾ ਰਸਤਾ ਪੁੱਛਿਆ। ਜਦੋਂ ਉਹ ਉਸ ਨੂੰ ਰਸਤਾ ਦੱਸਣ ਵਾਲੀ ਸੀ ਕਿ ਵਿਅਕਤੀ ਨੇ ਗੰਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਜਨਾਨੀ ਚੀਕਣ ਲੱਗੀ, ਜਿਸ ਤੋਂ ਬਾਅਦ ਉਹ ਉੱਥੋਂ ਦੌੜ ਗਿਆ। ਤਿੰਨ ਹੋਰ ਜਨਾਨੀਆਂ ਨੇ ਵੀ ਇਸ ਵਿਰੁੱਧ ਛੇੜਛਾੜ ਦਾ ਦੋਸ਼ ਲਗਾਇਆ ਹੈ। ਜਾਂਚ ਦੌਰਾਨ ਪੁਲਸ ਨੇ ਘਟਨਾ ਸਮੇਂ ਇਸਤੇਮਾਲ ਕੀਤੀ ਗਈ ਕਾਰ ਤੋਂ ਦੋਸ਼ੀ ਦਾ ਪਤਾ ਲਗਾ ਲਿਆ। ਪੁਲਸ ਨੇ ਦੱਸਿਆ ਕਿ ਸਬ ਇੰਸਪੈਕਟਰ ਨੂੰ ਉਸ ਦੇ ਘਰੋਂ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹ ਵਿਆਹੇ ਹਨ। ਉਹ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ 'ਚ ਤਾਇਨਾਤ ਹਨ ਅਤੇ ਫਿਲਹਾਲ ਨਿਆਇਕ ਹਿਰਾਸਤ 'ਚ ਹਨ।

ਇਹ ਵੀ ਪੜ੍ਹੋ : ਦੁਸਹਿਰੇ 'ਤੇ ਪੰਜਾਬ 'ਚ ਸੜੇ PM ਮੋਦੀ ਦੇ ਪੁਤਲੇ, ਨੱਢਾ ਨੇ ਰਾਹੁਲ ਨੂੰ ਠਹਿਰਾਇਆ ਜ਼ਿੰਮੇਵਾਰ


DIsha

Content Editor

Related News