ਭਾਜਪਾ ਦੀ ਮਹਿਲਾ ਨੇਤਾ ਨੇ ਸੰਜੇ ਰਾਊਤ ਵਿਰੁੱਧ FIR ਕਰਵਾਈ ਦਰਜ
Monday, Dec 13, 2021 - 12:34 PM (IST)
ਨਵੀਂ ਦਿੱਲੀ- ਭਾਜਪਾ ਦੀ ਇਕ ਮਹਿਲਾ ਨੇਤਾ ਨੇ ਰਾਜ ਸਭਾ ਮੈਂਬਰ ਸੰਜੇ ਰਾਊਤ ’ਤੇ ਟੈਲੀਵਿਜ਼ਨ ’ਤੇ ਪ੍ਰਸਾਰਿਤ ਇਕ ਇੰਟਰਵਿਊ ਦੌਰਾਨ ਭਾਜਪਾ ਵਰਕਰਾਂ ਵਿਰੁੱਧ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਅਤੇ ਉਨ੍ਹਾਂ ਨੂੰ ਧਮਕਾਉਣ ਦਾ ਦੋਸ਼ ਲਗਾਇਆ। ਜਿਸ ਤੋਂ ਬਾਅਦ ਸ਼ਿਵ ਸੈਨਾ ਨੇਤਾ ਵਿਰੁੱਧ ਦਿੱਲੀ ’ਚ ਮਾਮਲਾ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਭਾਜਪਾ ਦੀ ਰਾਸ਼ਟਰੀ ਜਨਰਲ ਸਕੱਤਰ ਦੀਪਤੀ ਰਾਵਤ ਭਾਰਦਵਾਜ ਵਲੋਂ 9 ਦਸੰਬਰ ਨੂੰ ਮੰਡਾਵਲੀ ਥਾਣੇ ’ਚ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਭਾਰਦਵਾਜ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਗਾਇਆ ਹੈ ਕਿ 9 ਦਸੰਬਰ ਨੂੰ ਇਕ ਮਰਾਠੀ ਨਿਊਜ਼ ਚੈਨਲ ’ਤੇ ਪ੍ਰਸਾਰਿਤ ਇਕ ਇੰਟਰਿਵਊ ਦੌਰਾਨ ਰਾਊਤ ਨੇ ਭਾਜਪਾ ਵਰਕਰਾਂ ਵਿਰੁੱਧ ‘ਹੈਰਾਨ ਕਰਨ ਵਾਲੇ ਬਿਆਨ’ ਦਿੱਤੇ।
ਇਹ ਵੀ ਪੜ੍ਹੋ : ਸੰਸਦ ਹਮਲੇ ਦੀ 20ਵੀਂ ਬਰਸੀ ’ਤੇ PM ਮੋਦੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਉਨ੍ਹਾਂ ਨੇ ਦੋਸ਼ ਲਗਾਇਆ ਕਿ ਰਾਊਤ ਨੇ ‘ਭਾਜਪਾ ਵਰਕਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਇਤਰਾਜ਼ਯੋਗ ਭਾਸ਼ਾ ਦੀ ਵੀ ਵਰਤੋਂ ਕੀਤੀ। ਦਿੱਲੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਰਾਊਤ ਵਿਰੁੱਧ ਆਈ.ਪੀ.ਸੀ. ਦੀ ਧਾਰਾ 500 (ਮਾਣਹਾਨੀ ਦੀ ਸਜ਼ਾ), 509 (ਕਿਸੇ ਮਹਿਲਾ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਸ਼ਬਦ ਦੀ ਵਰਤੋਂ ਕਰਨਾ ਜਾਂ ਅਜਿਹਾ ਕੰਮ ਕਰਨਾ) ਦੇ ਅਧੀਨ ਸ਼ਿਕਾਇਤ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਸਰਊ ਨਹਿਰ ਪ੍ਰਾਜੈਕਟ ਰਾਸ਼ਟਰ ਨੂੰ ਕੀਤਾ ਸਮਰਪਿਤ, 29 ਲੱਖ ਕਿਸਾਨਾਂ ਨੂੰ ਮਿਲੇਗਾ ਲਾਭ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ