ਔਰਤ ਨੇ ਮੇਲੇ 'ਚ ਝੂਟੇ ਲੈਣ ਲਈ ਪਤੀ ਤੋਂ ਮੰਗੇ ਪੈਸੇ, ਨਾ ਮਿਲੇ ਤਾਂ ਕੀਤਾ ਕੁਝ ਅਜਿਹਾ ਕਿ ਦਿੱਲੀ ਤਾਈਂ ਪੈ ਗਿਆ 'ਵਖ਼ਤ'
Sunday, Jan 25, 2026 - 05:25 PM (IST)
ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਝਾਰਾ ਪਿੰਡ ਵਿੱਚ ਸ਼ਨੀਵਾਰ ਨੂੰ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਔਰਤ ਆਪਣੇ ਪਤੀ ਨਾਲ ਹੋਏ ਮਾਮੂਲੀ ਝਗੜੇ ਤੋਂ ਬਾਅਦ 200 ਫੁੱਟ ਉੱਚੇ ਹਾਈ-ਟੈਂਸ਼ਨ ਬਿਜਲੀ ਦੇ ਟਾਵਰ 'ਤੇ ਚੜ੍ਹ ਗਈ। ਇਸ ਘਟਨਾ ਕਾਰਨ ਪ੍ਰਸ਼ਾਸਨ ਨੂੰ ਸੁਰੱਖਿਆ ਵਜੋਂ ਦਿੱਲੀ ਜਾਣ ਵਾਲੀ ਮੇਨ ਬਿਜਲੀ ਸਪਲਾਈ ਕਰੀਬ ਤਿੰਨ ਘੰਟੇ ਲਈ ਬੰਦ ਕਰਨੀ ਪਈ।
ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਪਤੀ ਗੁਜਰਾਤ ਵਿੱਚ ਨੌਕਰੀ ਕਰਦਾ ਹੈ, ਜਦਕਿ ਔਰਤ ਪਿੰਡ ਵਿੱਚ ਮੇਲਾ ਦੇਖਣ ਗਈ ਸੀ ਅਤੇ ਉਸ ਨੇ ਝੂਲਾ ਝੂਲਣ ਲਈ ਆਪਣੇ ਪਤੀ ਤੋਂ ਫ਼ੋਨ 'ਤੇ 250 ਰੁਪਏ ਮੰਗੇ ਸਨ। ਇਸ ਦੌਰਾਨ ਦੋਵਾਂ ਵਿਚਾਲੇ ਬਹਿਸ ਹੋ ਗਈ ਅਤੇ ਪਤੀ ਨੇ ਗੁੱਸੇ ਵਿੱਚ ਉਸ ਨੂੰ ਦੁਬਾਰਾ ਸਾਹਮਣੇ ਨਾ ਆਉਣ ਲਈ ਕਹਿ ਦਿੱਤਾ, ਜਿਸ ਤੋਂ ਦੁਖੀ ਹੋ ਕੇ ਔਰਤ ਬਿਜਲੀ ਦੇ ਟਾਵਰ 'ਤੇ ਚੜ੍ਹ ਗਈ।
ਇਹ ਵੀ ਪੜ੍ਹੋ- ਪ੍ਰੇਮੀ ਜੋੜੇ ਨੇ ਹੋਟਲ 'ਚ ਲਿਆ ਕਮਰਾ ! 3 ਦਿਨਾਂ ਤੱਕ ਨਹੀਂ ਆਏ ਬਾਹਰ ਤਾਂ...
ਇਸ ਘਟਨਾ ਦੇ ਧਿਆਨ 'ਚ ਆਉਣ ਮਗਰੋਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ NTPC ਦੀ 36,000 ਕੇ.ਵੀ. ਦੀ ਹਾਈ-ਟੈਂਸ਼ਨ ਲਾਈਨ ਨੂੰ ਬੰਦ ਕਰਨਾ ਪਿਆ। ਇਸ ਕਾਰਨ ਦਿੱਲੀ ਨੂੰ ਜਾਣ ਵਾਲੀ ਬਿਜਲੀ ਸਪਲਾਈ ਲਗਭਗ ਤਿੰਨ ਘੰਟੇ ਤੱਕ ਰੁਕੀ ਰਹੀ। ਸੂਚਨਾ ਮਿਲਦੇ ਹੀ ਸਰਈ ਥਾਣਾ ਪੁਲਸ, ਪ੍ਰਸ਼ਾਸਨਿਕ ਅਧਿਕਾਰੀ ਅਤੇ ਬਿਜਲੀ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ। ਕਰੀਬ ਤਿੰਨ ਘੰਟੇ ਦੀ ਮੁਸ਼ੱਕਤ ਅਤੇ ਸਮਝਾਉਣ ਤੋਂ ਬਾਅਦ ਔਰਤ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ।
ਸਰਈ ਐੱਸ.ਡੀ.ਐੱਮ. ਧਰਮ ਮਿਸ਼ਰਾ ਨੇ ਦੱਸਿਆ ਕਿ ਸਥਿਤੀ ਹੁਣ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ ਅਤੇ ਔਰਤ ਪੂਰੀ ਤਰ੍ਹਾਂ ਸੁਰੱਖਿਅਤ ਹੈ। ਪ੍ਰਸ਼ਾਸਨ ਵੱਲੋਂ ਮਹਿਲਾ ਦੀ ਕਾਉਂਸਲਿੰਗ ਵੀ ਕਰਵਾਈ ਜਾ ਰਹੀ ਹੈ ਤਾਂ ਜੋ ਉਸ ਦੇ ਮਾਨਸਿਕ ਤਣਾਅ ਨੂੰ ਘੱਟ ਕੀਤਾ ਜਾ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
