ਪਤੀ ਨਾਲ ਹਨੀਮੂਨ 'ਤੇ ਜਾ ਰਹੀ ਪਤਨੀ ਟਰੇਨ 'ਚੋਂ ਹੋਈ ਫ਼ਰਾਰ... 72 ਘੰਟਿਆਂ ਮਗਰੋਂ ਸ਼ਾਪਿੰਗ ਕਰਦੀ ਫੜੀ ਗਈ

Friday, Aug 04, 2023 - 04:13 PM (IST)

ਪਤੀ ਨਾਲ ਹਨੀਮੂਨ 'ਤੇ ਜਾ ਰਹੀ ਪਤਨੀ ਟਰੇਨ 'ਚੋਂ ਹੋਈ ਫ਼ਰਾਰ... 72 ਘੰਟਿਆਂ ਮਗਰੋਂ ਸ਼ਾਪਿੰਗ ਕਰਦੀ ਫੜੀ ਗਈ

ਕਿਸ਼ਨਗੰਜ- ਪਤੀ ਦੇ ਨਾਲ ਹਨੀਮੂਨ ਮਨਾਉਣ ਦਾਰਜੀਲਿੰਗ ਜਾ ਰਹੀ ਇਕ ਪਤਨੀ ਅਚਾਨਕ ਟਰੇਨ 'ਚੋਂ ਲਾਪਤਾ ਹੋ ਗਈ ਸੀ। ਜਿਸਤੋਂ ਬਾਅਦ ਪੀੜਤ ਪਤੀ ਨੇ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਸ਼ਨਗੰਜ ਰੇਲ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਉਥੇ ਹੀ ਇਸ ਮਾਮਲੇ 'ਚ ਹੁਣ ਇਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਟਰੇਨ 'ਚੋਂ ਗਾਇਬ ਹੋਈ ਉਸ ਸ਼ਖ਼ਸ ਦੀ ਪਤਨੀ ਨੂੰ ਗੁਰੂਗ੍ਰਾਮ ਪੁਲਸ ਨੇ ਬਰਾਮਦ ਕਰ ਲਿਆ ਹੈ। ਜਿਸਤੋਂ ਬਾਅਦ ਬਿਹਾਰ ਤੋਂ ਇਕ ਟੀਮ ਬੁੱਧਵਾਰ ਨੂੰ ਮਹਿਲਾ ਨੂੰ ਲਿਆਉਣ ਲਈ ਗੁਰੂਗ੍ਰਾਮ ਲਈ ਰਵਾਨਾ ਵੀ ਹੋ ਗਈ। ਇਸ ਵਿਚਕਾਰ ਮਹਿਲਾ ਦੀ ਇਕ ਤਸਵੀਰ ਸਾਹਮਣੇ ਆ ਗਈ ਹੈ ਜਿਸ ਵਿਚ ਉਸਨੂੰ ਗੁਰੂਗ੍ਰਾਮ ਪੁਲਸ ਦੇ ਨਾਲ ਦੇਖਿਆ ਜਾ ਸਕਦਾ ਹੈ। ਫਿਲਹਾਲ ਪੁਲਸ ਇਸ ਮਾਮਲੇ 'ਚ ਕੁਝ ਵੀ ਕਹਿਣ ਤੋਂ ਬਚ ਰਹੀ ਹੈ।

ਹਾਲਾਂਕਿ, ਮਹਿਲਾ ਟਰੇਨ 'ਚੋਂ ਗਾਇਬ ਹੋ ਕੇ ਗੁਰੂਗ੍ਰਾਮ ਕਿਵੇਂ ਪੁੱਜੀ ਇਸ ਬਾਰੇ ਅਜੇ ਤਕ ਪਤਾ ਨਹੀਂ ਲੱਗ ਸਕਿਆ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਟਰੇਲ 'ਚੋਂ ਲਾਪਤਾ ਹੋਈ ਮਹਿਲਾ ਨੂੰ ਪੁਲਸ ਨੇ ਗੁਰੂਗ੍ਰਾਮ ਦੀ ਇਕ ਮਾਰਕੀਟ 'ਚੋਂ ਬਰਾਮਦ ਕੀਤਾ ਹੈ। ਫਿਲਹਾਲ ਉਸਨੂੰ ਪੁਲਸ ਦੀ ਕਸਟਡੀ 'ਚ ਰੱਖਿਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਉਸਦੇ ਪਤੀ ਨੂੰ ਵੀ ਦੇ ਦਿੱਤੀ ਗਈ ਹੈ। ਦੱਸ ਦੇਈਏ ਕਿ ਕਿਸ਼ਨਗੰਜ ਰੇਲ ਥਾਣੇ 'ਚ ਮਹਿਲਾ ਦੇ ਪਤੀ ਪ੍ਰਿੰਸ ਕੁਮਾਰ ਨੇ ਪਤਨੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ- ਨੌਜਵਾਨ ਨੂੰ ਅਗਵਾ ਕਰ ਕੀਤਾ ਕੁਕਰਮ, ਅਸ਼ਲੀਲ ਵੀਡੀਓ ਬਣਾ ਕੇ ਮੰਗੇ 50,000 ਰੁਪਏ

PunjabKesari

ਇਹ ਵੀ ਪੜ੍ਹੋ- ਡਾਰਕਨੈੱਟ 'ਤੇ ਚੱਲ ਰਹੇ ਭਾਰਤ ਦੇ ਸਭ ਤੋਂ ਵੱਡੇ ਡਰੱਗ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਵੱਡੀ ਗਿਣਤੀ 'ਚ ਮਿਲਿਆ LSD

ਉਸਨੇ ਦੱਸਿਆ ਸੀ ਕਿ 27 ਜੁਲਾਈ ਦੀ ਸ਼ਾਮ ਨੂੰ ਮੁਜ਼ੱਫਰਪੁਰ ਸਟੇਸ਼ਨ ਤੋਂ 6.30 ਵਜੇ ਦਿੱਲੀ ਨਿਊ ਜਲਪਾਈਗੁਡੀ ਐਕਸਪ੍ਰੈਸ (ਟਰੇਨ ਨੰਬਰ 12524) ਰਾਹੀਂ ਉਹ ਆਪਣੀ ਪਤਨੀ ਦੇ ਨਾਲ ਦਾਰਜੀਲਿੰਗ ਜਾ ਰਿਹਾ ਸੀ। ਕੋਚ ਬੀ-4 'ਚ ਉਸਦੀ ਸੀਟ ਸੀ। 28 ਜੁਲਾਈ ਦੀ ਸਵੇਰ ਨੂੰ ਟਰੇਨ ਜਦੋਂ ਕਿਸ਼ਨਗੰਜ ਰੇਲਵੇ ਸਟੇਸ਼ਨ ਪਹੁੰਚੀ ਤਾਂ ਉਸਦੀ ਪਤਨੀ ਆਪਣੀ ਸੀਟ ਤੋਂ ਟਾਇਲਟ ਲਈ ਗਈ ਸੀ। ਇਸਤੋਂ ਬਾਅਦ ਹੀ ਉਹ ਲਾਪਤਾ ਹੋ ਗਈ ਸੀ। ਦੱਸ ਦੇਈਏ ਕਿ ਪ੍ਰਿੰਸ ਕੁਮਾਰ ਕੁਢਨੀ (ਮੁਜ਼ੱਫਰਪੁਰ) ਦਾ ਰਹਿਣ ਵਾਲਾ ਹੈ ਅਤੇ ਮਿਠਨਪੁਰ 'ਚ ਬਿਜਲੀ ਮਹਿਕਮੇ 'ਚ ਜੇ.ਈ. ਦੇ ਅਸਿਸਟੈਂਟ ਵਜੋਂ ਕੰਮ ਕਰਦਾ ਹੈ। ਇਸੇ ਸਾਲ ਮਧੁਬਨੀ ਦੇ ਰਾਜ ਨਗਰ ਦੇ ਮਹੇਸ਼ ਕੁਮਾਰ ਦੀ ਧੀ ਕਾਜਲ ਕੁਮਾਰ ਨਾਲ 22 ਫਰਵਰੀ ਨੂੰ ਉਸਦਾ ਵਿਆਹ ਹੋਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Rakesh

Content Editor

Related News