ਔਰਤ ਨੇ ਭਗਵਾਨ ਨਾਲ ਕੀਤੀ ਤੁਲਨਾ, ਭਾਵੁਕ ਹੋ ਗਏ ਪੀ.ਐੱਮ. ਮੋਦੀ (ਵੀਡੀਓ)

Saturday, Mar 07, 2020 - 12:16 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਪ੍ਰੋਗਰਾਮ ਦੌਰਾਨ ਭਾਵੁਕ ਹੋ ਗਏ। ਜਨ ਔਸ਼ਧੀ ਦਿਵਸ 'ਤੇ ਹੋਏ ਪ੍ਰੋਗਰਾਮ ਦੌਰਾਨ ਇਕ ਔਰਤ ਨੇ ਕਿਹਾ ਕਿ ਮੈਂ ਈਸ਼ਵਰ ਨੂੰ ਤਾਂ ਨਹੀਂ ਦੇਖਿਆ ਪਰ ਮੋਦੀ ਜੀ ਮੈਂ ਤੁਹਾਨੂੰ ਦੇਖਿਆ ਹੈ, ਇਹ ਸੁਣਦੇ ਹੀ ਪੀ.ਐੱਮ. ਮੋਦੀ ਭਾਵੁਕ ਹੋ ਗਏ। ਪ੍ਰੋਗਰਾਮ 'ਚ ਲਕਵੇ ਨਾਲ ਪੀੜਤ ਔਰਤ ਨੇ ਕਿਹਾ ਕਿ ਜਨ ਔਸ਼ਧੀ ਦਵਾਈਆਂ ਕਾਰਨ ਉਨ੍ਹਾਂ ਦੀ ਸਥਿਤੀ ਸੁਧਰ ਰਹੀ ਹੈ ਅਤੇ ਖਰਚ ਵੀ ਘੱਟ ਹੋਇਆ ਹੈ।

5 ਹਜ਼ਾਰ ਦੀਆਂ ਦਵਾਈਆਂ 1500 ਦੀਆਂ ਆਉਂਦੀਆਂ ਹਨ
ਪ੍ਰੋਗਰਾਮ 'ਚ ਦੀਪਾ ਸ਼ਾਹ ਨੇ ਇਹ ਗੱਲ ਕਹੀ। ਉਹ ਬੋਲੀ,''2011 'ਚ ਮੈਨੂੰ ਲਕਵਾ ਹੋਇਆ ਸੀ ਮੈਂ ਬੋਲ ਨਹੀਂ ਪਾਉਂਦੀ ਸੀ। ਜੋ ਇਲਾਜ ਚੱਲ ਰਿਹਾ ਸੀ, ਕਾਫੀ ਮਹਿੰਗਾ ਸੀ, ਜਿਸ ਕਾਰਨ ਘਰ ਚਲਾਉਣਾ ਤੱਕ ਮੁਸ਼ਕਲ ਹੋ ਗਿਆ ਸੀ। ਫਿਰ ਜਨ ਔਸ਼ਧੀ (ਜੈਨਰਿਕ) ਦਵਾਈਆਂ ਲੈਣੀਆਂ ਸ਼ੁਰੂ ਕੀਤੀਆਂ। ਜਿਸ ਨਾਲ ਪੈਸਾ ਬਚਿਆ। ਪਹਿਲਾਂ ਦਵਾਈਆਂ 5 ਹਜ਼ਾਰ ਦੀਆਂ ਆਉਂਦੀਆਂ ਸੀ, ਹੁਣ 1500 ਦੀਆਂ ਆਉਂਦੀਆਂ ਹਨ। ਬਾਕੀ ਬਚੇ ਪੈਸਿਆਂ ਨਾਲ ਮੈਂ ਘਰ ਚਲਾਉਂਦੀ ਹਾਂ, ਫਲ ਖਾਂਦੀ ਹਾਂ।'' ਔਰਤ ਨੇ ਅੱਗੇ ਕਿਹਾ ਕਿ ਮੈਂ ਈਸ਼ਵਰ ਨੂੰ ਨਹੀਂ ਦੇਖਿਆ ਪਰ ਈਸ਼ਵਰ ਦੇ ਰੂਪ 'ਚ ਤੁਹਾਨੂੰ (ਮੋਦੀ) ਨੂੰ ਦੇਖਿਆ ਹੈ। ਇਸ 'ਤੇ ਔਰਤ ਰੌਣ ਲੱਗੀ। ਉੱਥੇ ਹੀ ਮੋਦੀ ਵੀ ਭਾਵੁਕ ਹੋ ਗਏ।

ਪੀ.ਐੱਮ. ਮੋਦੀ ਨੇ ਵੀ ਕੀਤਾ ਸੰਬੋਧਨ
ਇਸ ਤੋਂ ਬਾਅਦ ਮੋਦੀ ਨੇ ਦੀਪਾ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਤੁਸੀਂ ਬੀਮਾਰੀ ਨੂੰ ਹਰਾਇਆ ਹੈ। ਤੁਹਾਡਾ ਹੌਂਸਲਾ ਸਭ ਤੋਂ ਵੱਡਾ ਭਗਵਾਨ ਹੈ। ਉਹੀ ਤੁਹਾਡਾ ਭਗਵਾਨ ਹੈ। ਉਸੇ ਕਾਰਨ ਤੁਸੀਂ ਉਸ ਸੰਕਟ 'ਚੋਂ ਬਾਹਰ ਨਿਕਲ ਸਕੇ।


DIsha

Content Editor

Related News