ਸਫਰ ਦੌਰਾਨ ਔਰਤ ਨੂੰ ਹੋਇਆ ਜਣੇਪੇ ਦਾ ਦਰਦ, ਬੱਸ 'ਚ ਦਿੱਤਾ ਬੱਚੇ ਨੂੰ ਜਨਮ

Thursday, Sep 05, 2024 - 10:27 PM (IST)

ਸਫਰ ਦੌਰਾਨ ਔਰਤ ਨੂੰ ਹੋਇਆ ਜਣੇਪੇ ਦਾ ਦਰਦ, ਬੱਸ 'ਚ ਦਿੱਤਾ ਬੱਚੇ ਨੂੰ ਜਨਮ

ਕੋਰਾਪੁਟ — ਓਡੀਸ਼ਾ ਦੇ ਰਾਏਗੜ੍ਹ ਜ਼ਿਲ੍ਹੇ 'ਚ ਇਕ 22 ਸਾਲਾ ਔਰਤ ਨੇ ਚੱਲਦੀ ਬੱਸ 'ਚ ਬੱਚੇ ਨੂੰ ਜਨਮ ਦਿੱਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮਾਂ ਅਤੇ ਨਵਜੰਮੇ ਬੱਚੇ ਨੂੰ ਰਾਏਗੜ੍ਹ ਦੇ ਗੁਣੂਪੁਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਸ ਬੁੱਧਵਾਰ ਸ਼ਾਮ 5.30 ਵਜੇ ਪਰਲਾਖੇਮੁੰਡੀ ਤੋਂ ਰਵਾਨਾ ਹੋਈ ਸੀ ਪਰ 30 ਮਿੰਟ ਬਾਅਦ ਹੀ ਔਰਤ ਨੂੰ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਬੱਸ 'ਚ ਪਰਾਲਖੇਮੁੰਡੀ ਹਸਪਤਾਲ ਦੇ ਡਾਕਟਰ ਅਰੁਣ ਨਾਇਕ ਅਤੇ ਇਕ ਮਹਿਲਾ ਯਾਤਰੀ ਪਿਛਲੀ ਸੀਟ 'ਤੇ ਬੈਠੇ ਸਨ। ਡਾਕਟਰ ਨੇ ਯਾਤਰੀ ਦੀ ਮਦਦ ਨਾਲ ਬੱਚੇ ਨੂੰ ਜਨਮ ਦੇਣ 'ਚ ਔਰਤ ਦੀ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਬੱਸ ਸਟਾਫ਼ ਨੇ ਤੁਰੰਤ ਮਾਂ ਅਤੇ ਨਵਜੰਮੇ ਬੱਚੇ ਨੂੰ ਪਰਲਾਖੇਮੁੰਡੀ ਤੋਂ 50 ਕਿਲੋਮੀਟਰ ਦੂਰ ਸਥਿਤ ਗੁਨੂੰਪੁਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਹਸਪਤਾਲ ਦੇ ਸੁਪਰਡੈਂਟ ਰਮੇਸ਼ ਸਾਹੂ ਅਨੁਸਾਰ ਮਾਂ ਅਤੇ ਉਸ ਦਾ ਨਵਜੰਮਿਆ ਬੱਚਾ ਦੋਵੇਂ ਤੰਦਰੁਸਤ ਹਨ। ਨਵਜੰਮੇ ਬੱਚੇ ਦਾ ਭਾਰ 2.2 ਕਿਲੋਗ੍ਰਾਮ ਹੈ।


author

Inder Prajapati

Content Editor

Related News