ਦਾਜ ਦੀ ਮੰਗ ਪੂਰੀ ਨਾ ਹੋਣ ''ਤੇ ਪਤੀ ਨੇ ਫੋਨ ''ਤੇ ਪਤਨੀ ਨੂੰ ਦਿੱਤਾ ਤਿੰਨ ਤਲਾਕ
Friday, Nov 08, 2024 - 10:14 AM (IST)
ਨੈਸ਼ਨਲ ਡੈਸਕ- ਇਕ ਔਰਤ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਹੈ ਕਿ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਉਸ ਦੇ ਪਤੀ ਨੇ ਉਸ ਨੂੰ ਫੋਨ 'ਤੇ ਤਿੰਨ ਤਲਾਕ ਦੇ ਦਿੱਤਾ। ਇਹ ਪੂਰੀ ਘਟਨਾ ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਦੀ ਹੈ। ਪੁਲਸ ਸੁਪਰਡੈਂਟ ਬ੍ਰਜੇਸ਼ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਮੁੰਬਈ ਵਾਸੀ ਇਕਤੇਸ਼ਾ ਸਿੱਦੀਕੀ ਦਾ ਨਿਕਾਹ 2015 'ਚ ਕੋਖਰਾਜ ਥਾਣਾ ਖੇਤਰ ਦੇ ਸ਼ਾਖਾ ਬਰੀਪੁਰ ਪਿੰਡ ਵਾਸੀ ਸ਼ਹਿਬਾਜ ਅਹਿਮਦ ਨਾਲ ਹੋਇਆ ਸੀ। ਇਕਤੇਸ਼ਾ ਦੇ 2 ਬੱਚੇ ਹਨ। ਮਿਲੀ ਜਾਣਕਾਰੀ ਅਨੁਸਾਰ ਇਕਤੇਸ਼ਾ ਦਾ ਦੋਸ਼ ਹੈ ਕਿ ਵਿਆਹ ਦੇ ਇਕ ਸਾਲ ਬਾਅਦ ਹੀ ਪਤੀ ਨੇ ਦਾਜ ਦੀ ਮੰਗ ਸ਼ੁਰੂ ਕਰ ਦਿੱਤੀ ਸੀ ਅਤੇ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਪਤੀ ਦੇ ਇਸ ਰਵੱਈਏ ਤੋਂ ਤੰਗ ਆ ਕੇ ਔਰਤ ਮਾਰਚ 2024 'ਚ ਆਪਣੇ ਬੱਚਿਆਂ ਨੂੰ ਲੈ ਕੇ ਪੇਕੇ ਮੁੰਬਈ ਚਲੀ ਗਈ ਅਤੇ 12 ਜੂਨ ਨੂੰ ਉਸ ਦੇ ਪਤੀ ਸ਼ਹਿਬਾਜ ਅਹਿਮਦ ਨੇ ਮੋਬਾਇਲ ਫੋਨ 'ਤੇ ਉਸ ਨੂੰ ਇਕ ਵਾਰ 'ਚ ਤਿੰਨ ਤਲਾਕ ਦੇ ਦਿੱਤਾ।
ਸ਼੍ਰੀਵਾਸਤਵ ਅਨੁਸਾਰ, ਔਰਤ ਨੇ ਇਹ ਵੀ ਦਾਅਵਾ ਕੀਤਾ ਕਿ ਅਹਿਮਦ 7 ਨਵੰਬਰ ਨੂੰ ਦੂਜਾ ਵਿਆਹ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸ਼੍ਰੀਵਾਸਤਵ ਨੇ ਦੱਸਿਆ ਕਿ ਪੀੜਤ ਔਰਤ ਨੇ ਡਿਜੀਟਲ ਦਸਤਖ਼ਤ ਨਾਲ ਕੋਖਰਾਜ ਥਾਣੇ 'ਚ ਇਕ ਪ੍ਰਾਰਥਨਾ ਪੱਤਰ ਭੇਜਿਆ ਹੈ ਅਤੇ ਇਸ ਮਾਮਲੇ 'ਚ ਪ੍ਰਾਪਤ ਸਬੂਤਾਂ ਦੇ ਆਧਾਰ 'ਤੇ ਦੋਸ਼ੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8