ਕਲਯੁੱਗ! ਹਸਪਤਾਲ ''ਚ ਬੱਚੀ ਨੂੰ ਜਨਮ ਦੇਣ ਮਗਰੋਂ ਛੱਡ ਗਈ ਬੇਰਹਿਮ ਮਾਂ

Sunday, Mar 01, 2020 - 04:21 PM (IST)

ਕਲਯੁੱਗ! ਹਸਪਤਾਲ ''ਚ ਬੱਚੀ ਨੂੰ ਜਨਮ ਦੇਣ ਮਗਰੋਂ ਛੱਡ ਗਈ ਬੇਰਹਿਮ ਮਾਂ

ਮੁਜ਼ੱਫਰਨਗਰ— ਅਕਸਰ ਹੀ ਅਜਿਹੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹਨ, ਜਿਸ 'ਚ ਮਾਪਿਆਂ ਵਲੋਂ ਬੱਚਿਆਂ ਨੂੰ ਪੰਘੂੜਿਆਂ 'ਚ ਛੱਡ ਦੇਣ ਜਾਂ ਕੂੜੇ 'ਤੇ ਢੇਰ 'ਚ ਸੁੱਟ ਦਿੱਤਾ ਜਾਂਦਾ ਹੈ। ਕੁਝ ਅਜਿਹਾ ਹੀ ਮਾਮਲਾ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਸਾਹਮਣੇ ਆਇਆ ਹੈ। ਮੁਜ਼ੱਫਰਨਗਰ ਦੇ ਸ਼ਾਮਲੀ ਜ਼ਿਲੇ 'ਚ ਕੈਰਾਨਾ ਸ਼ਹਿਰ ਦੇ ਹਸਪਤਾਲ 'ਚ ਇਕ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਔਰਤ ਬਿਨਾਂ ਹਸਪਤਾਲ ਕਰਮਚਾਰੀਆਂ ਨੂੰ ਦੱਸੇ ਬੱਚੀ ਨੂੰ ਛੱਡ ਕੇ ਚਲੀ ਗਈ।

ਹਸਪਤਾਲ ਦੇ ਸੂਤਰਾਂ ਮੁਤਾਬਕ ਨਰਗਿਸ ਨਾਂ ਦੀ ਔਰਤ ਨੇ ਸ਼ਨੀਵਾਰ ਨੂੰ ਇਕ ਬੱਚੀ ਨੂੰ ਜਨਮ ਦਿੱਤਾ ਸੀ ਅਤੇ ਬਾਅਦ ਵਿਚ ਉਹ ਉਸ ਬੱਚੀ ਨੂੰ ਆਪਣੀ ਸੱਸ ਨੂੰ ਦੇ ਕੇ ਪਰਿਵਾਰਕ ਝਗੜੇ ਦੀ ਵਜ੍ਹਾ ਕਰ ਕੇ ਹਸਪਤਾਲ 'ਚੋਂ ਚਲੀ ਗਈ।ਉਹ ਪਿਛਲੇ 7 ਮਹੀਨਿਆਂ ਤੋਂ ਆਪਣੇ ਪੇਕੇ 'ਚ ਰਹਿ ਰਹੀ ਸੀ। ਪੁਲਸ ਚੌਕੀ ਮੁਖੀ ਧਰਮਿੰਦਰ ਯਾਦਵ ਨੇ ਦੱਸਿਆ ਕਿ ਨਵਜੰਮੀ ਬੱਚੀ ਨੂੰ ਉਸ ਦੀ ਦਾਦੀ ਦੀ ਸੁਰੱਖਿਆ 'ਚ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਔਰਤ ਕਰਮਚਾਰੀਆਂ ਨੂੰ ਦੱਸੇ ਬਿਨਾਂ ਉੱਥੋਂ ਚਲੀ ਗਈ।


author

Tanu

Content Editor

Related News