ਮਮਤਾ ਹੋਈ ਸ਼ਰਮਸਾਰ : ਕੁਝ ਰੁਪਿਆਂ ਖਾਤਿਰ ਮਾਂ ਨੇ ਜਿਗਰ ਦੇ ਟੁਕੜੇ ਨਾਲ ਜੋ ਕੀਤਾ, ਜਾਣ ਉੱਡ ਜਾਣਗੇ ਹੋਸ਼

Wednesday, Aug 02, 2023 - 05:56 AM (IST)

ਮਮਤਾ ਹੋਈ ਸ਼ਰਮਸਾਰ : ਕੁਝ ਰੁਪਿਆਂ ਖਾਤਿਰ ਮਾਂ ਨੇ ਜਿਗਰ ਦੇ ਟੁਕੜੇ ਨਾਲ ਜੋ ਕੀਤਾ, ਜਾਣ ਉੱਡ ਜਾਣਗੇ ਹੋਸ਼

ਨੈਸ਼ਨਲ ਡੈਸਕ : ਕਹਾਵਤ ਹੈ ਕਿ ਪੁੱਤਰ ਕੁਪੁੱਤਰ ਹੋ ਸਕਦਾ ਹੈ ਪਰ ਮਾਤਾ ਕੁਮਾਤਾ ਨਹੀਂ ਹੋ ਸਕਦੀ ਪਰ ਕੋਲਕਾਤਾ 'ਚ ਇਸ ਤੋਂ ਉਲਟ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਨੇ ਆਪਣੀ ਸਿਰਫ਼ 21 ਦਿਨਾਂ ਦੀ ਧੀ ਨੂੰ 4 ਲੱਖ ਰੁਪਏ ਵਿੱਚ ਵੇਚ ਦਿੱਤਾ। ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਸ ਨੇ ਮੁਲਜ਼ਮ ਮਾਂ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਕੁੜੀ ਨੂੰ ਭਜਾ ਕੇ ਵਿਆਹ ਕਰਵਾਉਣ ਜਾ ਰਿਹਾ ਸੀ ਨੌਜਵਾਨ, ਮੌਕੇ 'ਤੇ ਬਾਈਕ ਨੇ ਦੇ ਦਿੱਤਾ ਧੋਖਾ, ਆ ਗਏ ਘਰਵਾਲੇ

ਖਾਤੇ 'ਚ ਅਚਾਨਕ ਵੱਡਾ ਲੈਣ-ਦੇਣ ਹੋਣ 'ਤੇ ਹੋਇਆ ਸ਼ੱਕ

ਦਰਅਸਲ, ਇਹ ਘਟਨਾ ਕੋਲਕਾਤਾ ਦੇ ਆਨੰਦਪੁਰ ਇਲਾਕੇ ਦੀ ਹੈ। ਪੁਲਸ ਅਧਿਕਾਰੀਆਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਥਿਤ ਦੋਸ਼ੀ ਰੂਪਾਲੀ ਮੰਡਲ ਦੇ ਖਾਤੇ 'ਚ ਅਚਾਨਕ ਵੱਡਾ ਲੈਣ-ਦੇਣ ਹੋਇਆ ਹੈ। ਸੂਚਨਾ ਦੇ ਆਧਾਰ 'ਤੇ ਪੁਲਸ ਨੇ ਔਰਤ ਕੋਲੋਂ ਸ਼ੱਕ ਦੇ ਆਧਾਰ 'ਤੇ ਪੁੱਛਗਿੱਛ ਕੀਤੀ। ਪਹਿਲਾਂ ਔਰਤ ਨੇ ਪੁਲਸ ਦੀ ਪੁੱਛਗਿੱਛ 'ਚ ਸਹਿਯੋਗ ਨਹੀਂ ਦਿੱਤਾ। ਬਾਅਦ ਵਿੱਚ ਉਹ ਟੁੱਟ ਗਈ। ਔਰਤ ਨੇ ਆਪਣਾ ਜੁਰਮ ਕਬੂਲ ਕਰਦਿਆਂ ਕਿਹਾ ਕਿ ਉਸ ਨੇ ਆਪਣੀ ਨਵਜੰਮੀ ਬੱਚੀ ਨੂੰ 4 ਲੱਖ ਰੁਪਏ 'ਚ ਵੇਚ ਦਿੱਤਾ ਹੈ। ਖ਼ਬਰਾਂ ਮੁਤਾਬਕ ਇਸ ਮਾਮਲੇ ਵਿੱਚ ਰੂਪਾ ਦਾਸ ਅਤੇ ਸਵਪਨਾ ਸਰਦਾਰ ਨਾਂ ਦੇ 2 ਹੋਰ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੋਹਾਂ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਕਲਿਆਣੀ ਗੁਹਾ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : UK ਦੇ ਘਰਾਂ ਦੀਆਂ ਕੀਮਤਾਂ ’ਚ ਆਈ 14 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ

ਬੱਚਾ ਖਰੀਦਣ ਵਾਲੀ ਔਰਤ ਹੈ ਬੇਔਲਾਦ

ਪੁਲਸ ਮੁਤਾਬਕ ਕਲਿਆਣੀ ਗੁਹਾ ਬੇਔਲਾਦ ਔਰਤ ਹੈ। ਉਸ ਦੇ ਵਿਆਹ ਨੂੰ 15 ਸਾਲ ਹੋ ਗਏ ਹਨ ਪਰ ਕੋਈ ਔਲਾਦ ਨਹੀਂ ਹੈ, ਜਿਸ ਤੋਂ ਬਾਅਦ ਉਸ ਨੇ ਕਿਸੇ ਤਰ੍ਹਾਂ ਰੂਪਾਲੀ ਨਾਲ ਸੰਪਰਕ ਕੀਤਾ ਅਤੇ ਉਹ ਆਪਣੀ ਨਵਜੰਮੀ ਬੇਟੀ ਨੂੰ ਵੇਚਣ ਲਈ ਰਾਜ਼ੀ ਹੋ ਗਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News