ਪਤਨੀ ਨੇ ਪ੍ਰੇਮੀ ਨਾਲ ਮਿਲ ਕੀਤਾ ਪਤੀ ਦਾ ਕਤਲ, ਖੱਡ ''ਚ ਸੁੱਟੀ ਲਾਸ਼

Friday, Aug 23, 2024 - 04:18 PM (IST)

ਪਤਨੀ ਨੇ ਪ੍ਰੇਮੀ ਨਾਲ ਮਿਲ ਕੀਤਾ ਪਤੀ ਦਾ ਕਤਲ, ਖੱਡ ''ਚ ਸੁੱਟੀ ਲਾਸ਼

ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਪਤੀ ਦਾ ਕਤਲ ਕਰ ਕੇ ਲਾਸ਼ ਨੂੰ ਖੱਡ 'ਚ ਸੁੱਟਣ ਦੇ ਦੋਸ਼ 'ਚ ਇਕ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਲਾਸ਼ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਭਿਵੰਡੀ ਪੁਲਸ ਨੇ ਖੁਫੀਆ ਜਾਣਕਾਰੀ ਅਤੇ ਤਕਨੀਕੀ ਜਾਣਕਾਰੀ ਜੁਟਾਉਣ ਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਗੱਲ ਕਰਨ ਤੋਂ ਬਾਅਦ ਔਰਤ ਰਾਧਾ ਬਲਰਾਮ ਮਿਸ਼ਰਾ (25) ਅਤੇ ਉਸ ਦੇ ਪ੍ਰੇਮੀ ਅਨੁਭਵ ਰਾਮਪ੍ਰਕਾਸ਼ ਪਾਂਡੇ (23) ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਸ ਅਨੁਸਾਰ ਬਲਰਾਮ ਉਰਫ਼ ਸ਼ੇਖਰ ਲਕਸ਼ਮਣ ਮਿਸ਼ਰਾ (27) ਆਪਣੀ ਪਤਨੀ ਰਾਧਾ ਨਾਲ ਭਿਵੰਡੀ ਦੇ ਦੁਰਗੇਸ਼ ਪਾਰਕ 'ਚ ਰਹਿੰਦਾ ਸੀ ਪਰ ਰਾਧਾ ਨੇ ਅਨੁਭਵ ਨਾਲ ਪ੍ਰੇਮ ਸੰਬੰਧ ਬਣਾਏ ਰੱਖਿਆ। ਪੁਲਸ ਨੇਦੱਸਿਆ ਕਿ ਦੋਸ਼ੀਆਂ ਨੇ 7 ਅਗਸਤ ਨੂੰ ਬਲਰਾਮ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਉਸ ਦੀ ਲਾਸ਼ ਇਕ ਖੱਡ 'ਚ ਸੁੱਟ ਦਿੱਤੀ ਸੀ। ਸੀਨੀਅਰ ਇੰਸਪੈਕਟਰ ਭਰਤ ਕਾਮਥ ਨੇ ਦੱਸਿਆ ਕਿ ਬਲਰਾਮ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਨਾਰਪੋਲੀ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਅਧਿਕਾਰੀ ਨੇ ਦੱਸਿਆ ਕਿ ਅਨੁਭਵ ਅਤੇ ਰਾਧਾ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀਆਂ ਧਾਰਾਵਾਂ 103 (1) ਦੇ ਅਧੀਨ ਕਤਲ ਅਤੇ 238 ਦੇ ਅਧੀਨ ਸਬੂਤ ਮਿਟਾਉਣ ਲਈ ਮਾਮਲਾ ਦਰਜ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News