ਕੁੜੀ ਨੂੰ ਜ਼ੋਮਾਟੋ ਦਾ ਆਰਡਰ ਕੈਂਸਲ ਕਰਨਾ ਪਿਆ ਮਹਿੰਗਾ, ਡਿਲਿਵਰੀ ਬੁਆਏ ਨੇ ਮੁੱਕਾ ਮਾਰ ਕੇ ਭੰਨਿਆ ਨੱਕ

Thursday, Mar 11, 2021 - 01:44 PM (IST)

ਕੁੜੀ ਨੂੰ ਜ਼ੋਮਾਟੋ ਦਾ ਆਰਡਰ ਕੈਂਸਲ ਕਰਨਾ ਪਿਆ ਮਹਿੰਗਾ, ਡਿਲਿਵਰੀ ਬੁਆਏ ਨੇ ਮੁੱਕਾ ਮਾਰ ਕੇ ਭੰਨਿਆ ਨੱਕ

ਗੁਹਾਟੀ– ਇਕ ਕੁੜੀ ਨੂੰ ਜ਼ੋਮਾਟੋ ਦਾ ਆਰਡਰ ਕੈਂਸਲ ਕਰਨਾ ਮਹਿੰਗਾ ਪੈ ਗਿਆ ਕਿਉਂਕਿ ਡਿਲਿਵਰੀ ਬੁਆਏ ਨੇ ਮੁੱਕਾ ਮਾਰ ਕੇ ਉਸ ਦਾ ਨੱਕ ਹੀ ਭੰਨ ਦਿੱਤਾ। ਦਰਅਸਲ, ਡਿਲਿਵਰੀ ’ਚ ਦੇਰ ਹੋਣ ’ਤੇ ਕੁੜੀ ਨੇ ਆਰਡ ਕੈਂਸਲ ਕਰ ਦਿੱਤਾ ਸੀ ਜਿਸ ਨਾਲ ਡਿਲਿਵਰੀ ਬੁਆਏ ਗੁੱਸੇ ਚ ਆ ਗਿਆ ਅਤੇ ਇਹ ਹਰਕਤ ਕਰ ਬੈਠਾ। 

PunjabKesari

ਹਾਲ ਹੀ ’ਚ ਇਸ ਕੁੜੀ ਦੀ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਆਪਣੇ ਨਾਲ ਹੋਈ ਘਟਨਾ ਬਿਆਨ ਕਰਦੀ ਨਜ਼ਰ ਆ ਰਹੀ ਹੈ। ਕੁੜੀ ਨੇ ਦੱਸਿਆ ਕਿ ਉਸ ਨੇ ਅੱਧਾ ਦਰਵਾਜ਼ਾ ਖੋਲ੍ਹ ਕੇ ਜਿਵੇਂ ਹੀ ਖਾਣਾ ਲੈਣ ਤੋਂ ਇਨਕਾਰ ਕੀਤਾ ਡਿਲਿਵਰੀ ਬੁਆਏ ਗੁੱਸੇ ’ਚ ਆ ਗਿਆ। ਉਹ ਕੁੜੀ ਨਾਲ ਬਹਿਸ ਕਰਨ ਲੱਗਾ ਅਤੇ ਫਿਰ ਘਰ ਦੇ ਅੰਦਰ ਵੜ ਕੇ ਖਾਣਾ ਰੱਖ ਦਿੱਤਾ। ਕੁੜੀ ਨੇ ਜਦੋਂ ਘਰ ਅੰਦਰ ਦਾਖ਼ਲ ਹੋਣ ਦਾ ਵਿਰੋਧ ਕੀਤਾ ਤਾਂ ਡਿਲਿਵਰੀ ਬੁਆਏ ਨੇ ਉਸ ’ਤੇ ਖਿੱਝਦੇ ਪੁੱਛਿਆ ਕਿ ਕੀ ਉਹ ਉਸ ਦਾ ਨੌਕਰ ਹੈ ਅਤੇ ਇਕ ਮੁੱਕਾ ਕੁੜੀ ਦੇ ਨੱਕ ’ਤੇ ਮਾਰ ਦਿੱਤਾ। 

 

 
 
 
 
 
 
 
 
 
 
 
 
 
 
 
 

A post shared by HITESHA | Beauty Influencer (@hiteshachandranee)

ਇਸ ਤੋਂ ਬਾਅਦ ਡਿਲਿਵਰੀ ਬੁਆਏ ਉਥੋਂ ਫਰਾਰ ਹੋ ਗਿਆ ਅਤੇ ਕਿਸੇ ਨੇ ਵੀ ਕੁੜੀ ਦੀ ਮਦਦ ਨਹੀਂ ਕੀਤੀ। ਕੁੜੀ ਨੇ ਕਿਹਾ ਕਿ ਇਸ ਘਟਨਾ ਨੇ ਮੈਨੂੰ ਬਹੁਤ ਡਰਾ ਦਿੱਤਾ। ਇਸ ਤੋਂ ਬਾਅਦ ਮੈਂ ਹਸਪਤਾਲ ਗਈ ਜਿਥੇ ਮੈਂ ਆਪਣਾ ਇਲਾਜ ਕਰਵਾਇਆ। ਮੇਰੀ ਮੌਜੂਦਾ ਹਾਲਤ ਗੱਲ ਕਰਨ ਯੋਗ ਵੀ ਨਹੀਂ ਹੈ। ਵੀਡੀਓ ’ਚ ਕੁੜੀ ਨੇ ਦੱਸਿਆ ਕਿ ਹਾਲਾਂਕਿ, ਬੈਂਗਲੁਰੂ ਪੁਲਸ ਨੇ ਉਸ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਦੋਸ਼ੀ ਨੂੰ ਛੇਤੀ ਤੋਂ ਛੇਤੀ ਫੜ੍ਹਨ ਦਾ ਵਿਸ਼ਵਾਸ ਦਿੱਤਾ। ਕੁੜੀ ਨੇ ਵੀਡੀਓ ’ਚ ਦੱਸਿਆ ਕਿ ਉਹ ਸੋਸ਼ਲ ਮੀਡੀਆ ਇਨਫਲੁਐਂਸਰ (ਸੋਸ਼ਲ ਮੀਡੀਆ ਪ੍ਰਭਾਵਸ਼ਾਲੀ) ਹੈ।

PunjabKesari

ਕੁੜੀ ਦੇ ਦੋਸ਼ਾਂ ’ਤੇ ਜ਼ੋਮਾਟੋ ਨੇ ਵੀ ਸਫ਼ਾਈ ਦਿੱਤੀ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਘਟਨਾ ਲਈ ਅਸੀਂ ਮੁਅਫ਼ੀ ਮੰਗਦੇ ਹਾਂ। ਕੰਪਨੀ ਦੇ ਸਥਾਨਕ ਅਧਿਕਾਰੀ ਉਸ ਨਾਲ ਸੰਪਰਕ ਕਰਨਗੇ ਅਤੇ ਜੋ ਵੀ ਸਹਾਇਤਾ ਪੁਲਸ ਜਾਂਚ ਜਾਂ ਫਿਰ ਮੈਡੀਕਲ ਲਈ ਜ਼ਰੂਰੀ ਹੋਵੇਗੀ ਉਹ ਮੁਹੱਈਆ ਕਰਵਾਉਣਗੇ। ਇੰਨਾ ਹੀ ਨਹੀਂ ਕੰਪਨੀ ਨੇ ਕੁੜੀ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਭਵਿੱਖ ’ਚ ਅਜਿਹੀ ਘਟਨਾ ਦੁਬਾਰਾ ਨਹੀਂ ਹੋਵੇਗੀ ਅਤੇ ਜਿਸ ਨੇ ਵੀ ਅਜਿਹਾ ਕੀਤਾ ਹੈ ਉਸ ਖ਼ਿਲਾਫ਼ ਕੰਪਨੀ ਸਖ਼ਤ ਕਾਰਵਾਈ ਵੀ ਕਰੇਗੀ। 


author

Rakesh

Content Editor

Related News