ਘਰ ''ਚ ਇੱਕਲੀ ਔਰਤ ਨੂੰ ਬਣਾਇਆ ਸੀ ਨਿਸ਼ਾਨਾ, ਇਸ ਤਰ੍ਹਾਂ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ

11/27/2017 1:28:09 PM

ਅਜਮੇਰ—ਪੁਲਸ ਨੇ 4 ਦਿਨ ਪਹਿਲੇ ਦਿਨ-ਦਿਹਾੜੇ ਘਰ 'ਚ ਦਾਖ਼ਲ ਹੋ ਕੇ ਔਰਤ ਦਾ ਕਤਲ ਕਰਨ ਦੇ ਮਾਮਲੇ ਦਾ ਖੁਲਾਸਾ ਕਰ ਦਿੱਤਾ ਹੈ। ਕਤਲ ਅਤੇ ਲੁੱਟ ਦੇ ਦੋ ਦੋਸ਼ੀ ਚੰਡੀਗੜ੍ਹ 'ਚ ਫੜੇ ਗਏ ਹਨ। ਦੋਹੇਂ ਦੋਸ਼ੀਆ ਨੇ ਵਾਰਦਾਤ ਨੂੰ ਕਬੂਲ ਕਰ ਲਿਆ ਹੈ। ਇਨ੍ਹਾਂ ਦੇ ਕੋਲੋਂ ਲੁੱਟੀ ਗਈ ਰਾਸ਼ੀ ਕਰੀਬ 7 ਲੱਖ 22 ਹਜ਼ਾਰ ਰੁਪਏ, 20 ਤੋਲਾ ਸੋਨਾ-ਚਾਂਦੀ ਦੇ ਗਹਿਣੇ ਅਤੇ ਵਾਰਦਾਤ ਦੇ ਸਮੇਂ ਵਰਤੋਂ ਕੀਤੀ ਗਈ ਰੱਸੀ ਮਿਲੀ ਹੈ। ਦੋਸ਼ੀ ਸੀਕਰ ਅਤੇ ਕਿਸ਼ਨਗੜ ਦੇ ਵਾਸੀ ਹਨ।

PunjabKesari
ਜਾਣਕਾਰੀ ਮੁਤਾਬਕ ਕਿਸ਼ਨਗੜ ਦੀ ਮਿਤਰ ਵਾਸੀ ਕਾਲੋਨੀ 'ਚ ਰਹਿਣ ਵਾਲੇ ਐਸ.ਐਨ. ਪਾਂਡੇ 22 ਨਵੰਬਰ ਨੂੰ ਦੁਪਹਿਰ 3 ਵਜੇ ਅਜਮੇਰ ਗਏ ਸੀ। ਘਰ 'ਚ ਉਨ੍ਹਾਂ ਦੀ ਪਤਨੀ ਉਮਾ ਪਾਂਡੇ ਇੱਕਲੀ ਸੀ। ਸ਼ਾਮ 6.15 ਵਜੇ ਪਾਂਡੇ ਘਰ ਆਏ ਤਾਂ ਗੇਟ ਕੋਲ ਜ਼ਮੀਨ 'ਤੇ ਲਾਲ ਮਿਰਚ ਬਿਖਰੀ ਸੀ। ਗੈਲਰੀ ਦੇ ਕੋਲ ਖੂਨ ਦੇ ਨਿਸ਼ਾਨ ਅਤੇ ਘਸੀਟਣ ਦੇ ਨਿਸ਼ਾਨ ਮਿਲੇ। ਅੰਦਰ ਜਾਣ 'ਤੇ ਉਨ੍ਹਾਂ ਦੀ ਪਤਨੀ ਦੀ ਲਾਸ਼ ਕਮਰੇ 'ਚ ਪਈ ਮਿਲੀ। ਮ੍ਰਿਤਕਾ ਦੇ ਘਰ ਤੋਂ ਕਰੀਬ 10 ਲੱਖ ਰੁਪਏ ਅਤੇ ਸੋਨੇ-ਚਾਂਦੀ ਦੇ ਗਹਿਣੇ ਗਾਇਬ ਸੀ। 

PunjabKesari
ਪੁਲਸ ਮੁਤਾਬਕ ਚੰਡੀਗੜ੍ਹ 'ਚ ਦੋਸ਼ੀ ਕਿਸ਼ਨਗੜ ਵਾਸੀ ਸੁਨੀਲ ਅਤੇ ਸੀਕਰ ਵਾਸੀ ਧਰਮਪਾਲ ਫੜੇ ਗਏ ਹਨ। ਦੋਹੇਂ ਮਨਾਲੀ 'ਚ ਫਰਾਰੀ ਕੱਟਣ ਜਾ ਰਹੇ ਸੀ ਪਰ ਉਥੇ ਪੁਲਸ ਨੇ ਫੜ ਲਿਆ। ਇਨ੍ਹਾਂ ਦੀ ਤਲਾਸ਼ੀ ਕੀਤੀ ਤਾਂ 7 ਲੱਖ ਰੁਪਏ ਅਤੇ 20 ਤੋਲਾ ਸੋਨਾ ਅਤੇ ਚਾਂਦੀ ਦੇ ਗਹਿਣੇ ਮਿਲੇ। ਪੁਲਸ ਦਾ ਸ਼ੱਕ ਗਹਿਰਾ ਹੋ ਗਿਆ। ਪੁੱਛਗਿਛ 'ਚ ਦੋਸ਼ੀਆਂ ਨੇ ਕਤਲ ਅਤੇ ਲੁੱਟ ਦੀ ਵਾਰਦਾਤ ਨੂੰ ਕਬੂਲ ਕਰ ਲਿਆ। ਦੋਸ਼ੀਆਂ ਨੇ ਰੈਕੀ ਕਰਨ ਦੇ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ। ਘਰ 'ਚ ਸਿਰਫ ਐਸ.ਐਨ ਪਾਂਡੇ ਅਤੇ ਉਨ੍ਹਾਂ ਦੀ ਪਤਨੀ ਉਮਾ ਰਹਿੰਦੀ ਸੀ। ਲੁਟੇਰਿਆਂ ਨੇ ਇਸ ਦਾ ਫਾਇਦਾ ਚੁੱਕ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਔਰਤ ਕੋਲੋਂ ਦਰਵਾਜ਼ਾ ਖੁਲ੍ਹਵਾਇਆ। ਅੱਖਾਂ 'ਚ ਮਿਰਚ ਪਾਈ। ਇਸ ਦੇ ਬਾਅਦ ਲੁਟੇਰੇ ਔਰਤ ਨੂੰ ਅੰਦਰ ਲੈ ਗਏ। ਜਿੱਥੇ ਜ਼ਮੀਨ 'ਤੇ ਔਰਤ ਨੂੰ ਸੁੱਟ ਦਿੱਤਾ, ਜਿਸ ਕਾਰਨ ਉਸ ਦਾ ਸਿਰ ਫੱਟ ਗਿਆ। ਫਿਰ ਉਸ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ। ਇਸ ਦੇ ਬਾਅਦ ਮਕਾਨ ਦੀ ਪਹਿਲੀ ਮੰਜਲ 'ਤੇ ਜਾ ਕੇ ਨਕਦੀ ਅਤੇ ਗਹਿਣੇ ਲੁੱਟ ਲਏ।

PunjabKesari


Related News