30 ਸਾਲ ਬਾਅਦ ਮਾਂ ਨੂੰ ਮਿਲਿਆ ਇਨਸਾਫ਼, ਬਲਾਤਕਾਰੀ ਪਿਤਾ ਨੂੰ 10 ਸਾਲ ਦੀ ਸਜ਼ਾ

Thursday, May 23, 2024 - 07:19 PM (IST)

30 ਸਾਲ ਬਾਅਦ ਮਾਂ ਨੂੰ ਮਿਲਿਆ ਇਨਸਾਫ਼, ਬਲਾਤਕਾਰੀ ਪਿਤਾ ਨੂੰ 10 ਸਾਲ ਦੀ ਸਜ਼ਾ

ਨੈਸ਼ਨਲ ਡੈਸਕ— ਸ਼ਾਹਜਹਾਂਪੁਰ ਜ਼ਿਲ੍ਹੇ 'ਚ 30 ਸਾਲ ਪਹਿਲਾਂ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ 'ਚ ਇਕ ਸਥਾਨਕ ਅਦਾਲਤ ਨੇ ਬੁੱਧਵਾਰ ਨੂੰ ਉਸ ਦੇ ਬੇਟੇ ਵਲੋਂ ਦਾਇਰ ਇਕ ਮਾਮਲੇ 'ਚ ਦੋ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10-10 ਸਾਲ ਦੀ ਸਜ਼ਾ ਸੁਣਾਈ ਹੈ।

ਵਧੀਕ ਜ਼ਿਲ੍ਹਾ ਸਰਕਾਰੀ ਵਕੀਲ ਰਾਜੀਵ ਅਵਸਥੀ ਨੇ ਵੀਰਵਾਰ ਨੂੰ ਦੱਸਿਆ ਕਿ ਸਾਲ 1994 'ਚ ਸਦਰ ਬਾਜ਼ਾਰ ਥਾਣਾ ਖੇਤਰ 'ਚ ਰਹਿਣ ਵਾਲੀ 12 ਸਾਲਾ ਲੜਕੀ ਘਰ 'ਚ ਇਕੱਲੀ ਸੀ ਤਾਂ ਸਥਾਨਕ ਬਦਮਾਸ਼ ਨੇਕੀ ਹਸਨ ਅਤੇ ਉਸ ਦੇ ਭਰਾ ਗੁੱਡੂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਦੋਸ਼ੀ ਨੇ 2 ਸਾਲ ਦੇ ਸਮੇਂ 'ਚ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ, ਜਿਸ ਕਾਰਨ ਉਹ ਗਰਭਵਤੀ ਹੋ ਗਈ ਅਤੇ ਉਸ ਨੇ ਇਕ ਬੇਟੇ ਨੂੰ ਜਨਮ ਦਿੱਤਾ। ਅਵਸਥੀ ਨੇ ਦੱਸਿਆ ਕਿ ਪੀੜਤਾ ਆਪਣੇ ਲੜਕੇ ਨੂੰ ਕਿਸੇ ਰਿਸ਼ਤੇਦਾਰ ਦੇ ਘਰ ਛੱਡ ਗਈ ਸੀ। ਉਸ ਦਾ ਵਿਆਹ ਹੋ ਗਿਆ ਪਰ ਕੁਝ ਸਮੇਂ ਬਾਅਦ ਉਸ ਦਾ ਪਤੀ ਉਸ ਨੂੰ ਛੱਡ ਗਿਆ।

ਇਹ ਖ਼ਬਰ ਵੀ ਪੜ੍ਹੋ- IPL ਸਟੇਬਾਜ਼ੀ ਐਪ 'ਚ ਅਨੁਪਮ ਖੇਰ ਦੀ ਆਵਾਜ਼ ਦਾ ਹੋਇਆ ਗਲਤ ਇਲਤੇਮਾਲ, ਦਰਜ ਕਰਵਾਈ ਸ਼ਿਕਾਇਤ 

ਕੇਸ ਦੇ ਪਿਛੋਕੜ ਬਾਰੇ ਦੱਸਦਿਆਂ ਵਕੀਲ ਨੇ ਦੱਸਿਆ ਕਿ ਬਾਅਦ 'ਚ ਰਿਸ਼ਤੇਦਾਰ ਦੇ ਘਰ ਰਹਿ ਰਿਹਾ ਲੜਕਾ ਆ ਕੇ ਉਸ ਕੋਲ ਰਹਿਣ ਲੱਗ ਪਿਆ। ਜਦੋਂ ਉਸ ਦਾ ਪੁੱਤਰ 17 ਸਾਲ ਦਾ ਹੋਇਆ, ਉਸ ਨੇ ਆਪਣੀ ਮਾਂ ਤੋਂ ਆਪਣੇ ਪਿਤਾ ਦਾ ਨਾਮ ਪੁੱਛਿਆ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਮਾਂ ਨੇ ਸਾਰੀ ਘਟਨਾ ਆਪਣੇ ਬੇਟੇ ਨੂੰ ਦੱਸੀ ਅਤੇ ਫਿਰ ਬੇਟੇ ਨੇ ਅਦਾਲਤ ਦਾ ਰੁਖ ਕੀਤਾ। ਇਸ ਤਰ੍ਹਾਂ ਅਦਾਲਤ ਦੇ ਹੁਕਮਾਂ ’ਤੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਬਾਜ਼ਾਰ 'ਚ 2021 'ਚ ਰਿਪੋਰਟ ਦਰਜ ਕਰਵਾਈ ਗਈ ਸੀ। ਅਵਸਥੀ ਨੇ ਕਿਹਾ ਕਿ ਡੀ. ਐੱਨ. ਏ. ਟੈਸਟ ਤੋਂ ਬਾਅਦ ਹਸਨ (52) ਅਤੇ ਉਸ ਦੇ ਭਰਾ ਗੁੱਡੂ (52) 'ਤੇ ਦੋਸ਼ ਸਾਬਤ ਹੋਏ ਹਨ। ਇਸ ’ਤੇ ਵਧੀਕ ਸੈਸ਼ਨ ਅਦਾਲਤ ਦੇ ਜੱਜ ਲਵੀ ਸਿੰਘ ਯਾਦਵ ਨੇ ਬੁੱਧਵਾਰ ਨੂੰ ਦੋਵਾਂ ਮੁਲਜ਼ਮਾਂ ਨੂੰ 10,10 ਸਾਲ ਦੀ ਕੈਦ ਅਤੇ 30 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News