ਸੁੱਖਣਾ ਪੂਰੀ ਹੋਣ 'ਤੇ ਕਿਸਾਨ ਨੇ ਨੋਟਾਂ ਨਾਲ ਤੋਲਿਆ ਆਪਣਾ ਪੁੱਤ, ਮੰਦਰ ਨੂੰ ਦਾਨ ਕਰ ਦਿੱਤੇ ਸਾਰੇ ਪੈਸੇ

Friday, Sep 13, 2024 - 05:23 PM (IST)

ਸੁੱਖਣਾ ਪੂਰੀ ਹੋਣ 'ਤੇ ਕਿਸਾਨ ਨੇ ਨੋਟਾਂ ਨਾਲ ਤੋਲਿਆ ਆਪਣਾ ਪੁੱਤ, ਮੰਦਰ ਨੂੰ ਦਾਨ ਕਰ ਦਿੱਤੇ ਸਾਰੇ ਪੈਸੇ

ਉਜੈਨ : ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਇੱਕ ਕਿਸਾਨ ਨੇ ਆਪਣੀ ਸੁੱਖਣਾ ਪੂਰੀ ਕਰਨ ਲਈ ਮੰਦਰ ਵਿੱਚ ਆਪਣੇ ਪੁੱਤਰ ਦੇ ਭਾਰ ਦੇ ਬਰਾਬਰ ਪੈਸਾ ਦਾਨ ਕੀਤਾ ਹੈ। ਇਹ ਬਹੁਤ ਹੀ ਅਨੋਖਾ ਮਾਮਲਾ ਜ਼ਿਲ੍ਹੇ ਦੇ ਬਡਨਗਰ ਦਾ ਹੈ, ਜਿੱਥੇ ਇੱਕ ਕਿਸਾਨ ਚਤੁਰਭੁਜ ਜਾਟ ਨੇ ਆਪਣੀ ਸੁੱਖਣਾ ਪੂਰੀ ਕਰਨ ਤੋਂ ਬਾਅਦ ਸ਼੍ਰੀ ਸਤਿਆਵਾਦੀ ਵੀਰ ਤੇਜਾਜੀ ਮਹਾਰਾਜ ਮੰਦਰ ਵਿੱਚ ਇਹ ਦਾਨ ਕੀਤਾ। ਕਿਸਾਨ ਦੇ ਇਸ ਅਨੋਖੇ ਦਾਨ ਦੀ ਸੂਬੇ ਭਰ ਵਿੱਚ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ ਰੂਹ ਕੰਬਾਊ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਵੱਢ ਸੁੱਟੇ ਇੱਕੋ ਪਰਿਵਾਰ ਦੇ ਚਾਰ ਮੈਂਬਰ

ਦਰਅਸਲ, ਕਿਸਾਨ ਚਤੁਰਭੁਜ ਜਾਟ ਨੇ 4 ਸਾਲ ਪਹਿਲਾਂ ਸ਼੍ਰੀ ਸਤਿਆਵਾਦੀ ਮੰਦਰ 'ਚ ਆਪਣੇ 30 ਸਾਲਾ ਬੇਟੇ ਵੀਰੇਂਦਰ ਜਾਟ ਲਈ ਮੰਨਤ ਮੰਗੀ ਸੀ, ਜੋ ਹੁਣ ਪੂਰੀ ਹੋ ਗਈ ਹੈ। ਮੰਨਤ ਪੂਰੀ ਹੋਣ ਦੀ ਖ਼ੁਸ਼ੀ ਵਿਚ ਉਸ ਨੇ ਤੇਜਾ ਦਸ਼ਮੀ 'ਤੇ ਇਹ ਦਾਨ ਕੀਤਾ। ਹਾਲਾਂਕਿ ਕਿਸਾਨ ਚਤੁਰਭੁਜ ਜਾਟ ਨੇ ਕਿਹੜੀ ਸੁੱਖਣਾ ਸੁੱਖੀ ਸੀ, ਦੇ ਬਾਰੇ ਸਪੱਸ਼ਟ ਨਹੀਂ ਕੀਤਾ ਪਰ ਉਸਨੇ ਆਪਣੇ ਪੁੱਤਰ ਦੇ ਭਾਰ ਦੇ ਬਰਾਬਰ ਰਕਮ ਮੰਦਰ ਨੂੰ ਦਾਨ ਕਰ ਦਿੱਤੀ। ਕਿਸਾਨ ਦੇ ਪੁੱਤਰ ਦਾ ਭਾਰ 83 ਕਿਲੋ ਸੀ। ਇਸ ਲਈ ਮੰਦਰ ਨੂੰ ਦਾਨ ਦੇਣ ਲਈ ਕਰੀਬ 10 ਲੱਖ 7 ਹਜ਼ਾਰ ਰੁਪਏ ਦੀ ਰਕਮ ਇਕੱਠੀ ਕਰਨੀ ਪਈ।

ਇਹ ਵੀ ਪੜ੍ਹੋ 200 ਰੁਪਏ ਦੇ ਨਿਵੇਸ਼ ਨੇ 4 ਮਹੀਨਿਆਂ 'ਚ ਮਜ਼ਦੂਰ ਨੂੰ ਬਣਾਇਆ ਕਰੋੜਪਤੀ, ਜਾਣੋ ਕਿਹੜਾ ਹੈ ਕਾਰੋਬਾਰ?

ਇਸ ਲਈ 10-10,000 ਰੁਪਏ ਦੇ ਕਈ ਬੰਡਲ ਮੰਦਰ ਪਰਿਸਰ ਵਿੱਚ ਲਿਆਂਦੇ ਗਏ। ਇਹ ਕਿਸਾਨ ਅਤੇ ਉਸਦੇ ਪਰਿਵਾਰ ਦੇ ਧਰਮ ਅਤੇ ਵਿਸ਼ਵਾਸ ਦੀ ਡੂੰਘੀ ਭਾਵਨਾ ਨੂੰ ਵੀ ਦਰਸਾਉਂਦਾ ਹੈ। ਕਿਸਾਨ ਚਤੁਰਭੁਜ ਜਾਟ ਅਤੇ ਉਨ੍ਹਾਂ ਦੇ ਪਰਿਵਾਰ ਨੇ ਇਸ ਖ਼ਾਸ ਮੌਕੇ 'ਤੇ ਆਪਣੀ ਆਸਥਾ ਅਤੇ ਵਿਸ਼ਵਾਸ ਨੂੰ ਪੂਰਾ ਕਰਨ ਦਾ ਅਨੋਖਾ ਤਰੀਕਾ ਅਪਣਾਇਆ। ਮੰਦਰ ਦੇ ਪੰਡਿਤਾਂ ਅਤੇ ਸਥਾਨਕ ਲੋਕਾਂ ਨੇ ਇਸ ਦਾਨ ਦੀ ਸ਼ਲਾਘਾ ਕੀਤੀ, ਇਸ ਦਾਨ ਨੇ ਨਾ ਸਿਰਫ਼ ਮੰਦਰ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ, ਸਗੋਂ ਸਮਾਜ ਵਿੱਚ ਧਾਰਮਿਕ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਇੱਕ ਸੁੰਦਰ ਮਿਸਾਲ ਵੀ ਪੇਸ਼ ਕੀਤੀ।

ਇਹ ਵੀ ਪੜ੍ਹੋ ਸਾਵਧਾਨ! ਡਿਜੀਟਲ ਅਰੈਸਟ, ਕਿਤੇ ਅਗਲਾ ਨੰਬਰ ਤੁਹਾਡਾ ਤਾਂ ਨਹੀਂ? ਇੰਝ ਕਰੋ ਬਚਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News