ਨੋਟਾਂ ਨਾਲ ਲੱਦਿਆ ਜਹਾਜ਼ ਹੋ ਗਿਆ ਕ੍ਰੈਸ਼ ! 22 ਲੋਕਾਂ ਦੀ ਮੌਤ, ਭਾਰਤ ਨੇ ਜਤਾਇਆ ਦੁੱਖ

Sunday, Mar 01, 2026 - 11:52 AM (IST)

ਨੋਟਾਂ ਨਾਲ ਲੱਦਿਆ ਜਹਾਜ਼ ਹੋ ਗਿਆ ਕ੍ਰੈਸ਼ ! 22 ਲੋਕਾਂ ਦੀ ਮੌਤ, ਭਾਰਤ ਨੇ ਜਤਾਇਆ ਦੁੱਖ

ਇੰਟਰਨੈਸ਼ਨਲ ਡੈਸਕ- ਦੱਖਣੀ ਅਮਰੀਕੀ ਦੇਸ਼ ਬੋਲੀਵੀਆ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਐਲ ਆਲਟੋ ਸ਼ਹਿਰ ਵਿੱਚ ਸ਼ੁੱਕਰਵਾਰ ਦੇਰ ਸ਼ਾਮ ਇੱਕ ਵੱਡਾ ਹਾਦਸਾ ਵਾਪਰ ਗਿਆ ਤੇ ਬੋਲੀਵੀਆ ਦੀ ਹਵਾਈ ਫੌਜ ਦਾ ਇੱਕ 'ਹਰਕੂਲਿਸ C-130' ਕਾਰਗੋ ਜਹਾਜ਼, ਜੋ ਕਰੰਸੀ ਨੋਟਾਂ ਨਾਲ ਲੱਦਿਆ ਹੋਇਆ ਸੀ, ਲੈਂਡਿੰਗ ਦੌਰਾਨ ਬੇਕਾਬੂ ਹੋ ਕੇ ਇੱਕ ਸੜਕ 'ਤੇ ਕ੍ਰੈਸ਼ ਹੋ ਕੇ ਜਾ ਡਿੱਗਾ। ਇਸ ਹਾਦਸੇ ਵਿੱਚ ਹੁਣ ਤੱਕ 22 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਦਰਜਨਾਂ ਲੋਕ ਜ਼ਖਮੀ ਹੋਏ ਹਨ।

ਇਸ ਦਰਦਨਾਕ ਹਾਦਸੇ 'ਤੇ ਭਾਰਤ ਨੇ ਦੁੱਖ ਜਤਾਇਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ''ਬੋਲੀਵੀਆ ਦੇ ਐਲ ਅਲਟੋ ਇੰਟਰਨੈਸ਼ਨਲ ਏਅਰਪੋਰਟ 'ਤੇ ਵਾਪਰੇ ਭਿਆਨਕ ਪਲੇਨ ਕ੍ਰੈਸ਼ 'ਤੇ ਭਾਰਤ ਡੂੰਘਾ ਦੁੱਖ ਜਤਾਉਂਦਾ ਹੈ। ਸਾਡੀਆਂ ਸੰਵੇਦਨਾਵਾਂ ਪੀੜਤਾਂ ਦੇ ਪਰਿਵਾਰਾਂ ਨਾਲ ਹਨ ਤੇ ਅਸੀਂ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ।'' 

Government of India conveys its deepest condolences to Bolivia on the tragic plane crash at El Alto International Airport.

Our thoughts are with the families of the victims and we wish a speedy recovery to those injured.#IndiaBolivia 🇮🇳 🇧🇴 @Rodrigo_PazP @MRE_Bolivia

— Randhir Jaiswal (@MEAIndia) February 28, 2026

ਜ਼ਿਕਰਯੋਗ ਹੈ ਕਿ ਇਸ ਜਹਾਜ਼ ਵਿੱਚ ਬੋਲੀਵੀਆ ਦੇ ਕੇਂਦਰੀ ਬੈਂਕ ਲਈ ਛਾਪੇ ਗਏ ਨਵੇਂ ਨੋਟ ਲਿਜਾਏ ਜਾ ਰਹੇ ਸਨ। ਜਹਾਜ਼ ਦੇ ਕ੍ਰੈਸ਼ ਹੁੰਦਿਆਂ ਹੀ ਸੜਕ 'ਤੇ ਨੋਟਾਂ ਦੇ ਢੇਰ ਲੱਗ ਗਏ। ਸਥਾਨਕ ਲੋਕ ਬਚਾਅ ਕਾਰਜਾਂ ਵਿੱਚ ਮਦਦ ਕਰਨ ਦੀ ਬਜਾਏ ਨੋਟ ਲੁੱਟਣ ਲੱਗ ਪਏ, ਜਿਸ ਕਾਰਨ ਪੁਲਸ ਨੂੰ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਅਤੇ ਪਾਣੀ ਦੀਆਂ ਬੌਛਾਰਾਂ ਦੀ ਵਰਤੋਂ ਕਰਨੀ ਪਈ।

ਇਹ ਵੀ ਪੜ੍ਹੋ- ਜਹਾਜ਼ 'ਚ ਸਫ਼ਰ ਦਾ ਬਣਾ ਰਹੇ ਹੋ ਪਲਾਨ ਤਾਂ ਪੜ੍ਹ ਲਓ ਇਹ ਅਹਿਮ ਖ਼ਬਰ ! ਕਿਤੇ ਪੈ ਨਾ ਜਾਏ 'ਪੰਗਾ'

ਇਸ ਹਾਦਸੇ 'ਚ ਮਾਰੇ ਗਏ ਲੋਕਾਂ 'ਚੋਂ ਜ਼ਿਆਦਾਤਰ ਉਹ ਸਨ ਜੋ ਸੜਕ 'ਤੇ ਜਾ ਰਹੀਆਂ ਗੱਡੀਆਂ ਵਿੱਚ ਸਵਾਰ ਸਨ। ਜਹਾਜ਼ ਨੇ ਲਗਭਗ 15 ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ 4 ਬੱਚਿਆਂ ਸਣੇ ਕੁੱਲ 22 ਲੋਕ ਮਾਰੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵੇਲੇ ਇਲਾਕੇ ਵਿੱਚ ਤੇਜ਼ ਗੜ੍ਹੇਮਾਰੀ ਅਤੇ ਬਿਜਲੀ ਚਮਕ ਰਹੀ ਸੀ। ਖਰਾਬ ਮੌਸਮ ਕਾਰਨ ਜਹਾਜ਼ ਰਨਵੇਅ ਤੋਂ ਫਿਸਲ ਗਿਆ ਅਤੇ ਨੇੜਲੀ ਰਿਹਾਇਸ਼ੀ ਸੜਕ 'ਤੇ ਜਾ ਕੇ ਕਈ ਗੱਡੀਆਂ ਨੂੰ ਕੁਚਲ ਦਿੱਤਾ।

ਬੋਲੀਵੀਆ ਦੇ ਰੱਖਿਆ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਜਹਾਜ਼ ਵਿੱਚ ਲਿਜਾਏ ਜਾ ਰਹੇ ਨੋਟਾਂ 'ਤੇ ਅਜੇ ਤੱਕ ਕੋਈ ਸੀਰੀਅਲ ਨੰਬਰ ਨਹੀਂ ਸੀ, ਇਸ ਲਈ ਇਨ੍ਹਾਂ ਦੀ ਕੋਈ ਕਾਨੂੰਨੀ ਕੀਮਤ ਨਹੀਂ ਹੈ। ਅਧਿਕਾਰੀਆਂ ਨੇ ਹਾਦਸੇ ਵਾਲੀ ਥਾਂ 'ਤੇ ਬਚੇ ਹੋਏ ਨੋਟਾਂ ਦੇ ਬਕਸਿਆਂ ਨੂੰ ਅੱਗ ਲਗਾ ਦਿੱਤੀ ਤਾਂ ਜੋ ਕੋਈ ਇਨ੍ਹਾਂ ਦੀ ਗਲਤ ਵਰਤੋਂ ਨਾ ਕਰ ਸਕੇ। ਪੁਲਸ ਨੇ ਨੋਟ ਚੋਰੀ ਕਰਨ ਦੇ ਦੋਸ਼ ਵਿੱਚ ਇੱਕ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਅਗੇਲਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- 'ਫਸੇ' ਯਾਤਰੀਆਂ ਲਈ ਏਅਰਲਾਈਨ ਕੰਪਨੀਆਂ ਦਾ ਵੱਡਾ ਐਲਾਨ ! ਖ਼ਤਮ ਹੋਈ ਸਾਰੀ ਟੈਂਸ਼ਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News