ਕਿਸਾਨਾਂ ਦਾ ਹੱਕ ਨਹੀਂ ਕੁਚਲਣ ਦੇਵਾਂਗੇ, ਆਖ਼ਰੀ ਦਮ ਤੱਕ ਉਨ੍ਹਾਂ ਨਾਲ ਖੜ੍ਹੀ ਹੈ ''ਆਪ''
Tuesday, Feb 13, 2024 - 01:28 PM (IST)
ਨਵੀਂ ਦਿੱਲੀ (ਵਾਰਤਾ)- ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਕਿਸਾਨਾਂ ਦੇ ਹੱਕ ਨਹੀਂ ਕੁਚਲਣ ਦੇਣਗੇ, ਇਸ ਲਈ ਦਿੱਲੀ ਸਰਕਾਰ ਨੇ ਸਟੇਡੀਅਮ ਨੂੰ ਜੇਲ੍ਹ 'ਚ ਬਦਲਣ ਦਾ ਪ੍ਰਸਤਾਵ ਠੁਕਰਾਇਆ। ਆਮ ਆਦਮੀ ਪਾਰਟੀ ਨੇ 'ਐਕਸ' 'ਤੇ ਲਿਖਿਆ,''ਕਿਸਾਨਾਂ ਦੇ ਹੱਕ ਨਹੀਂ ਕੁਚਲਣ ਦੇਵਾਂਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੋਦੀ ਸਰਕਾਰ ਦੇ ਦਿੱਲੀ ਦੇ ਸਟੇਡੀਅਮ ਨੂੰ ਜੇਲ੍ਹ 'ਚ ਬਦਲਣ ਦਾ ਪ੍ਰਸਤਾਵ ਠੁਕਰਾਇਆ। ਆਖ਼ਰੀ ਦਮ ਤੱਕ 'ਆਪ' ਕਿਸਾਨਾਂ ਨਾਲ ਖੜ੍ਹੀ ਹੈ।''
'ਆਪ' ਰਾਜ ਸਭਾ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਕਿਹਾ,''ਚੌਧਰੀ ਚਰਨ ਸਿੰਘ ਜੀ ਦੀ ਕਿਸਾਨ ਕੌਮ ਅੱਜ ਐੱਮ.ਐੱਸ. ਸਵਾਮੀਨਾਥਨ ਜੀ ਦੇ ਸੁਝਾਅ ਲਾਗੂ ਕਰਵਾਉਣ ਲਈ ਸੜਕ 'ਤੇ ਹੈ। ਇਨ੍ਹਾਂ ਦੋਹਾਂ ਮਹਾਪੁਰਸ਼ਾਂ ਨੂੰ ਭਾਰਤ ਰਤਨ ਨਾਲ ਹਾਲ ਹੀ 'ਚ ਸਨਮਾਨਤ ਕੀਤਾ ਗਿਆ ਸੀ। ਉਮੀਦ ਹੈ ਕਿਸਾਨੀ ਤਰੱਕੀ ਲਈ ਇਨ੍ਹਾਂ ਦੇ ਸਾਲਾਂ ਦੇ ਸੰਘਰਸ਼ ਦਾ ਅਪਮਾਨ ਨਹੀਂ ਕੀਤਾ ਜਾਵੇਗਾ।'' ਦੱਸਣਯੋਗ ਹੈ ਕਿ ਕਿਸਾਨਾਂ ਨੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਵੱਖ-ਵੱਖ ਸੂਬਿਆਂ ਅੱਜ ਦਿੱਲੀ ਆਉਣ ਦੀ ਅਪੀਲ ਕੀਤੀ ਹੈ। ਹਾਲਾਂਕਿ ਦਿੱਲੀ ਪੁਲਸ ਨੇ ਉਨ੍ਹਾਂ ਨੂੰ ਰਾਜਧਾਨੀ 'ਚ ਪ੍ਰਵੇਸ਼ ਨਾ ਕਰਨ ਦੇਣ ਨੂੰ ਲੈ ਕੇ ਪੂਰੇ ਇੰਤਜ਼ਾਮ ਕੀਤੇ ਹਨ।