ਪੰਜਾਬ ਦੇ ਕਿਸਾਨਾਂ ਲਈ ਚਿੰਤਾ ਭਰੀ ਖ਼ਬਰ, ਹੁਣ ਖੜ੍ਹੀ ਹੋਈ ਨਵੀਂ ਮੁਸੀਬਤ
Thursday, Nov 21, 2024 - 04:49 PM (IST)
ਚੰਡੀਗੜ੍ਹ : ਝੋਨੇ ਦੀ ਖਰੀਦ ਸਮੇਂ ਸਿਰ ਨਾ ਹੋਣ ਦਾ ਸਿੱਧਾ ਅਸਰ ਕਣਕ ਦੀ ਬਿਜਾਈ 'ਤੇ ਪਿਆ ਹੈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਇਸ ਸੀਜ਼ਨ ਵਿਚ ਹੁਣ ਤਕ 1.08 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਘੱਟ ਹੋਈ ਹੈ। ਦੂਜੇ ਪਾਸੇ ਕਿਸਾਨ ਅਜੇ ਵੀ ਮੰਡੀਆਂ ਵਿਚ ਹੈ ਅਤੇ ਕਈ ਥਾਈਂ ਝੋਨੇ ਦੀ ਖਰੀਦ ਵੀ ਮੁਕੰਮਲ ਨਹੀਂ ਹੋਈ। ਉਪਰੋਂ ਬਦਲਦੇ ਮੌਸਮ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਠੰਡ ਵਧਣ ਅਤੇ ਧੁੰਦ ਕਾਰਣ ਕਣਕ ਦੀ ਬਿਜਾਈ ਲਈ ਖੇਤ ਤਿਆਰ ਕਰਨ ਵਿਚ 10-10 ਦਿਨ ਦਾ ਸਮਾਂ ਲੱਗ ਰਿਹਾ ਹੈ। ਜਿਸ ਦੇ ਚੱਲਦੇ ਕਿਸਾਨਾਂ ਦਾ ਮੰਨਣਾ ਹੈ ਕਿ ਇਸ ਸਭ ਦੇ ਵਿਚਾਲੇ ਇਸ ਵਾਰ ਕਣਕ ਦੀ ਬੰਪਰ ਫਸਲ ਕਿਵੇਂ ਮਿਲੇਗੀ?
ਇਹ ਵੀ ਪੜ੍ਹੋ : ਪੰਜਾਬ ਦਾ ਇਹ ਹਾਈਵੇਅ ਪੂਰੀ ਤਰ੍ਹਾਂ ਹੋਇਆ ਬੰਦ, ਸੂਬੇ ਤੋਂ ਬਾਹਰ ਜਾਣ ਲਈ ਨਾ ਜਾਣਾ ਇਸ ਰੋਡ 'ਤੇ
ਅੰਕੜਿਆਂ ਮੁਤਾਬਕ ਇਸ ਵਾਰ ਹੁਣ ਤਕ ਪਿਛਲੇ ਸਾਲ ਤੋਂ 1.08 ਲੱਖ ਹੈਕਟੇਅਰ ਰਕਬਾ ਕਣਕ ਦੀ ਬਿਜਾਈ ਘੱਟ ਹੋਈ ਹੈ। ਕਣਕ ਬਿਜਾਈ ਦਾ ਟੀਚਾ 35 ਲੱਖ ਹੈਕਟੇਅਰ ਰਕਬਾ ਹੈ ਜਦਕਿ ਹੁਣ ਤਕ 26.35 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਹੋ ਸਕੀ ਹੈ। ਸਰਕਾਰ ਨੇ 185 ਲੱਖ ਮੀਟ੍ਰਕ ਟਨ ਝੋਨਾ ਖਰੀਦ ਦਾ ਟੀਚਾ ਰੱਖਿਆ ਸੀ। ਨਵੰਬਰ ਖ਼ਤਮ ਹੋਣ ਵਿਚ ਸਿਰਫ 10 ਦਿਨ ਬਚੇ ਹਨ। ਅਜੇ ਤਕ 161.78 ਲੱਖ ਮੀਟ੍ਰਕ ਟਨ ਝੋਨਾ ਹੀ ਖਰੀਦਿਆ ਗਿਆ ਹੈ। ਪੰਜਾਬ ਵਿਚ ਇਸ ਸਮੇਂ ਪ੍ਰਤੀ ਹੈਕਟੇਅਰ ਕਣਕ ਦੀ ਔਸਤ ਪੈਦਾਵਾਰ ਵਿਚ 1.4 ਕੁਇੰਟਲ ਦਾ ਵਾਧਾ ਹੋਇਆ ਹੈ। ਇਹ ਖੁਲਾਸਾ ਖੇਤੀ ਵਿਭਾਗ ਦੇ ਸਰਵੇ ਅਨੁਸਾਰ ਹੋਇਆ ਹੈ। 2023 ਵਿਚ ਇਹ ਅੰਕੜਾ 6740 ਕਿਲੋਲਗ੍ਰਾਮ ਸੀ। ਅੰਕੜਿਆਂ ਵਿਚ ਕਣਕ ਦੀ ਗੈਰ ਬਾਸਮਤੀ ਅਤੇ ਬਾਸਮਤੀ ਦੋਵਾਂ ਕਿਸਮਾਂ ਸ਼ਾਮਲ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾ ਰਾਸ਼ਨ ਕਾਰਡ ਧਾਰਕਾਂ ਲਈ ਖ਼ੁਸ਼ਖ਼ਬਰੀ, ਅਨਾਜ ਮਿਲਣ ਨੂੰ ਲੈ ਕੇ ਆਇਆ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e