ਰਵਨੀਤ ਬਿੱਟੂ ਨੇ BJP ਲਈ ਖੜ੍ਹੀ ਕੀਤੀ ਨਵੀਂ ਮੁਸੀਬਤ! ਪਾਰਟੀ ''ਚ ਛਿੜੀ ਚਰਚਾ
Tuesday, Nov 12, 2024 - 11:19 AM (IST)
ਚੰਡੀਗੜ੍ਹ : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਲਗਾਤਾਰ ਦਿੱਤੇ ਜਾ ਰਹੇ ਬਿਆਨਾਂ ਕਾਰਨ ਜਿੱਥੇ ਵਿਰੋਧੀ ਸਰਗਰਮ ਹੋ ਗਏ ਹਨ, ਉੱਥੇ ਹੀ ਬਿੱਟੂ ਦੇ ਬਿਆਨ ਆਪਣੀ ਹੀ ਪਾਰਟੀ ਲਈ ਚਿੰਤਾਜਨਕ ਸਾਬਿਤ ਹੋ ਰਹੇ ਹਨ। ਦਰਅਸਲ 4 ਸੀਟਾਂ 'ਤੇ ਜ਼ਿਮਨੀ ਚੋਣ ਲੜ ਰਹੇ ਭਾਜਪਾ ਉਮੀਦਵਾਰਾਂ ਲਈ ਰਵਨੀਤ ਬਿੱਟੂ ਨੇ ਨਵੀਂ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ। ਰਵਨੀਤ ਬਿੱਟੂ ਨੇ ਕੁੱਝ ਦਿਨ ਪਹਿਲਾਂ ਖ਼ੁਦ ਨੂੰ ਮੁੱਖ ਮੰਤਰੀ ਅਹੁਦੇ ਦਾ ਪ੍ਰਮੁੱਖ ਦਾਅਵੇਦਾਰ ਦੱਸਿਆ ਸੀ, ਜਿਸ ਨੂੰ ਲੈ ਕੇ ਪਾਰਟੀ ਅੰਦਰ ਚਰਚਾ ਛਿੜ ਗਈ।
ਇਹ ਵੀ ਪੜ੍ਹੋ : ਖ਼ਤਰੇ ਦੀ ਘੰਟੀ! ਨਾਜ਼ੁਕ ਬਣ ਗਏ ਹਾਲਾਤ, ਲੋਕਾਂ ਨੂੰ ਬੇਹੱਦ ਚੌਕਸ ਰਹਿਣ ਦੀ ਲੋੜ
ਇਸ 'ਤੇ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਕਿਹਾ ਸੀ ਕਿ ਜੇਕਰ ਬਿੱਟੂ ਨੇ ਦਾਅਵਾ ਹੀ ਕਰਨਾ ਹੈ ਤਾਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਹੁਦੇ ਦੀ ਦਾਅਵੇਦਾਰੀ ਜਤਾਉਣੀ ਚਾਹੀਦੀ ਹੈ। ਹੁਣ ਚਾਰੇ ਸੀਟਾਂ ਪੇਂਡੂ ਇਲਾਕਿਆਂ 'ਚ ਹਨ, ਜਿੱਥੇ ਜੱਟ ਸਿੱਖ ਵੋਟ ਬੈਂਕ ਬਹੁਤ ਮਹੱਤਵਪੂਰਨ ਹੈ। ਅਜਿਹੇ 'ਚ ਰਵਨੀਤ ਬਿੱਟੂ ਨੇ ਕਿਸਾਨ ਆਗੂਆਂ ਦੀਆਂ ਜਾਇਦਾਦਾਂ ਦੀ ਜਾਂਚ ਕਰਾਉਣ ਦਾ ਬਿਆਨ ਦੇ ਦਿੱਤਾ। ਇਸ ਨਾਲ ਨਾ ਸਿਰਫ ਕਿਸਾਨ ਭੜਕ ਗਏ, ਸਗੋਂ ਵਿਰੋਧੀਆਂ ਨੇ ਵੀ ਭਾਜਪਾ ਤੋਂ ਸਪੱਸ਼ਟੀਕਰਨ ਮੰਗ ਲਿਆ ਹੈ। ਹੁਣ ਰਵਨੀਤ ਬਿੱਟੂ ਨੇ ਚੂਰਾ-ਪੋਸਤ ਅਤੇ ਅਫ਼ੀਮ ਦੇ ਠੇਕੇ ਫਿਰ ਤੋਂ ਖੋਲ੍ਹਣ ਦਾ ਬਿਆਨ ਦੇ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਖ਼ਤਰਾ! ਪੜ੍ਹੋ ਕੀ ਹੈ ਪੂਰੀ ਖ਼ਬਰ
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਗੱਲ ਕਰਨਗੇ ਅਤੇ ਪੰਜਾਬ 'ਚ ਹਰੀ ਕ੍ਰਾਂਤੀ ਜਦੋਂ ਆਈ ਸੀ, ਉਦੋਂ ਲੋਕ ਚੂਰਾ-ਪੋਸਤ ਦਾ ਹੀ ਨਸ਼ਾ ਕਰਦੇ ਸਨ। ਇਸ 'ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਲੱਗਦਾ ਹੈ ਕਿ ਬਿੱਟੂ ਆਪਣੇ ਹੋਸ਼ ਖੋਹ ਬੈਠੇ ਹਨ। ਉਨ੍ਹਾਂ ਕਿਹਾ ਕਿ ਬਿੱਟੂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਰੀ ਕ੍ਰਾਂਤੀ ਰਵਾਇਤੀ ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਨਹੀਂ, ਸਗੋਂ ਪੰਜਾਬੀ ਕਿਸਾਨਾਂ ਦੀ ਲਗਨ ਅਤੇ ਮਿਹਨਤ ਨਾਲ ਆਈ ਸੀ। ਉਨ੍ਹਾਂ ਨੇ ਕਿਹਾ ਕਿ ਰਵਨੀਤ ਬਿੱਟੂ ਨੂੰ ਆਪਣੇ ਇਸ ਬਿਆਨ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਰਵਨੀਤ ਬਿੱਟੂ ਦੇ ਬਿਆਨਾਂ ਬਾਰੇ ਬੋਲਦਿਆਂ ਕਈ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਬਿਨਾਂ ਮੋਲ-ਤੋਲ ਦੇ ਬਿਆਨਾਂ ਕਾਰਨ ਚਾਰੇ ਸੀਟਾਂ 'ਤੇ ਪਾਰਟੀ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8