ਕਿਸੇ ਹੋਰ ਨਾਲ ਕਾਰ ''ਚ ਜਾ ਰਹੀ ਸੀ ਪਤਨੀ, ਪਤੀ ਨੇ ਗੱਡੀ ਨੂੰ ਲਾ ''ਤੀ ਅੱਗ
Wednesday, Dec 04, 2024 - 10:59 AM (IST)
ਕੇਰਲ- ਪਤੀ ਨੇ ਆਪਣੀ ਪਤਨੀ ਨੂੰ ਕਿਸੇ ਹੋਰ ਨਾਲ ਕਾਰ ਵਿਚ ਵੇਖਿਆ ਅਤੇ ਗੁੱਸੇ 'ਚ ਆ ਕੇ ਉਸ ਨੂੰ ਕਾਰ ਨੂੰ ਅੱਗ ਲਾ ਦਿੱਤੀ। ਪਤਨੀ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਦੋਸਤ ਬੁਰੀ ਤਰ੍ਹਾਂ ਝੁਲਸ ਗਿਆ। ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਦੱਖਣੀ ਸੂਬੇ ਕੇਰਲ ਦੀ ਹੈ।
ਪੁਲਸ ਨੇ ਦੱਸਿਆ ਕਿ ਦੱਖਣੀ ਕੇਰਲ ਦੇ ਕੋਲਮ ਸ਼ਹਿਰ ਵਿਚ ਮੰਗਲਵਾਰ ਦੇਰ ਸ਼ਾਮ 44 ਸਾਲ ਦੀ ਇਕ ਔਰਤ ਆਪਣੇ ਦੋਸਤ ਨਾਲ ਕਾਰ ਵਿਚ ਸਵਾਰ ਹੋ ਕੇ ਜਾ ਰਹੀ ਸੀ। ਪੁਲਸ ਨੇ ਦੱਸਿਆ ਕਿ ਪਦਮਰਾਜਨ ਵਜੋਂ ਪਛਾਣੇ ਗਏ ਵਿਅਕਤੀ ਨੇ ਕਥਿਤ ਤੌਰ 'ਤੇ ਦੂਜੀ ਗੱਡੀ ਤੋਂ ਆਪਣੀ ਪਤਨੀ ਦੀ ਕਾਰ ਦਾ ਪਿੱਛਾ ਕੀਤਾ ਅਤੇ ਰਾਤ 9 ਵਜੇ ਦੇ ਕਰੀਬ ਕੋਲਮ ਸਿਟੀ ਈਸਟ ਥਾਣਾ ਖੇਤਰ ਦੇ ਚੇਮਾਮੁੱਕੂ ਕੋਲ ਉਸ ਨੂੰ ਰੋਕਿਆ। ਉਸ ਨੇ ਕਥਿਤ ਤੌਰ 'ਤੇ ਗੱਡੀ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਅੱਗ ਦੀਆਂ ਲਪਟਾਂ ਵਿਚ ਘਿਰੀ ਅਨੀਲਾ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।
ਪੁਲਸ ਨੇ ਦੱਸਿਆ ਕਿ ਔਰਤ ਨਾਲ ਕਾਰ ਵਿਚ ਸਫਰ ਕਰਨ ਵਾਲਾ ਵਿਅਕਤੀ ਝੁਲਸ ਗਿਆ, ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਦਮਰਾਜਨ ਜੋ ਲੱਗਭਗ 50 ਸਾਲ ਦਾ ਹੈ। ਉਸ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਸ ਵਾਰਦਾਤ ਨੂੰ ਕਿਉਂ ਅੰਜਾਮ ਦਿੱਤਾ।