ਲਾਕਡਾਊਨ 'ਚ ਪੇਕੇ ਰਹਿ ਗਈ ਪਤਨੀ, ਯਾਦ 'ਚ ਪਤੀ ਨੇ ਕੀਤੀ ਖੁਦਕੁਸ਼ੀ

Thursday, Apr 09, 2020 - 07:48 PM (IST)

ਲਾਕਡਾਊਨ 'ਚ ਪੇਕੇ ਰਹਿ ਗਈ ਪਤਨੀ, ਯਾਦ 'ਚ ਪਤੀ ਨੇ ਕੀਤੀ ਖੁਦਕੁਸ਼ੀ

ਨਵੀਂ ਦਿੱਲੀ — ਦੇਸ਼ 'ਚ ਕੋਰੋਨਾ ਵਾਇਰਸ ਦੇ ਆਫਤ ਕਾਰਣ 21 ਦਿਨਾਂ ਦਾ ਲਾਕਡਾਊਨ ਲਾਗੂ ਹੈ। ਇਸ ਲਾਕਡਾਊਨ 'ਚ ਲੋਕਾਂ ਨੂੰ ਘਰਾਂ 'ਚ ਰਹਿਣ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਹਾਲਾਂਕਿ ਲਾਕਡਾਊਨ ਕਾਰਣ ਕੁਝ ਲੋਕ ਇੰਨੇ ਤਣਾਅ 'ਚ ਆ ਗਏ ਕਿ ਉਨ੍ਹਾਂ ਨੇ ਖੁਦਕੁਸ਼ੀ ਕਰਣ ਤਕ ਦਾ ਕਦਮ ਚੁੱਕ ਲਿਆ।
ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ ਧਾਰਾਵੀ 'ਚ ਵਧਿਆ ਕੋਰੋਨਾ, ਹੋਈ ਤੀਜੀ ਮੌਤ
ਦੇਸ਼ 'ਚ 21 ਦਿਨਾਂ ਦਾ ਲਾਕਡਾਊਨ ਲੋਕਾਂ 'ਚ ਤਣਾਅ ਨੂੰ ਵਧਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉੱਤਰ ਪ੍ਰਦੇਸ਼ 'ਚ ਜਿਥੇ ਆਪਣੀ ਪਤਨੀ ਤੋਂ ਦੂਰ ਰਹਿਣ ਦੇ ਚੱਲਦੇ ਇਕ ਪਤਨੀ ਵੱਲੋਂ ਆਤਮ ਹੱਤਿਆ ਕਰ ਲਏ ਜਾਣ ਦਾ ਹੈਰਾਨ ਕਰਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਤਾਂ ਉਥੇ ਹੀ ਇਕ ਰੋਡਵੇਜ਼ ਕਰਮਚਾਰੀ ਵੱਲੋਂ ਵੀ ਖੁਦਕੁਸ਼ੀ ਕਰਨ ਦੀ ਘਟਨਾ ਸਾਹਮਣੇ ਆਈ ਹੈ।

ਪੀ.ਟੀ.ਆਈ. ਮੁਤਾਬਕ ਪਹਿਲੀ ਘਟਨਾ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੀ ਹੈ, ਜਿਥੇ ਕਥਿਤ ਤੌਰ 'ਤੇ ਇਕ ਸ਼ਖਸ 'ਤੇ ਉਸ ਦੀ ਪਤਨੀ ਦੀ ਯਾਦ ਇਸ ਕਦਰ ਹਾਵੀ ਹੋ ਗਈ ਕਿ ਸ਼ਖਸ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਘਟਨਾ ਬੁੱਧਵਾਰ ਨੂੰ ਰਾਧਾ ਕੁੰਡ ਇਲਾਕੇ 'ਚ ਵਾਪਰੀ। ਜਿਥੇ ਮ੍ਰਿਤਕ ਦੀ ਪਛਾਣ 32 ਸਾਲਾ ਰਾਕੇਸ਼ ਸੋਨੀ ਦੇ ਰੂਪ 'ਚ ਹੋਈ ਹੈ।

ਇੰਸਪੈਕਟਰ ਆਲੋਕ ਰਾਵ ਮੁਤਾਬਕ ਰਾਕੇਸ਼ ਦੀ ਪਤਨੀ ਆਪਣੇ ਮਾਤਾ-ਪਿਤਾ ਦੇ ਘਰ ਗਈ ਸੀ। ਇਸ ਤੋਂ ਬਾਅਦ ਲਾਕਡਾਊਨ ਹੋਇਆ ਅਤੇ ਮ੍ਰਿਤਕ ਦੀ ਪਤਨੀ ਆਪਣੇ ਪੇਕੇ 'ਚ ਹੀ ਰਹਿ ਗਈ। ਲਾਕਡਾਊਨ ਦੌਰਾਨ ਮ੍ਰਿਤਕ ਨੂੰ ਆਪਣੀ ਪਤਨੀ ਦੀ ਯਾਦ ਸਤਾਉਣ ਲੱਗੀ। ਰਾਕੇਸ਼ ਆਪਣੀ ਪਤਨੀ ਨੂੰ ਮਿਲ ਨਹੀਂ ਸੀ ਪਾ ਰਿਹਾ, ਜਿਸ ਕਾਰਣ ਉਹ ਤਣਾਅ ਦਾ ਸ਼ਿਕਾਰ ਹੋ ਗਿਆ ਅਤੇ ਆਖਿਰ 'ਚ ਉਸ ਨੇ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ। ਫਿਲਹਾਲ ਪੁਲਸ ਮਾਮਲੇ 'ਚ ਅੱਗੇ ਦੀ ਜਾਂਚ ਕਰ ਰਹੀ ਹੈ।

ਰੋਡਵੇਜ਼ ਕਰਮਚਾਰੀ ਨੇ ਕੀਤੀ ਆਤਮ ਹੱਤਿਆ
ਉਥੇ ਹੀ ਦੂਜੀ ਘਟਨਾ ਬਰੇਲੀ ਤੋਂ ਸਾਹਮਣੇ ਆਈ ਹੈ। ਇਥੇ ਇਕ ਰੋਡਵੇਜ਼ ਕਰਮਚਾਰੀ ਨੇ ਆਤਮ ਹੱਤਿਆ ਕਰ ਲਈ। ਮੰਗਲਵਾਰ ਦੇਰ ਰਾਤ ਬਰੇਲੀ ਦੇ ਸੁਭਾਸ਼ ਨਗਰ ਦੇ ਕਲਾਸਿਕ ਗੈਸਟ ਹਾਊਸ 'ਚ ਲਖਨਊ ਦੇ ਰਹਿਣ ਵਾਲੇ ਰੋਡਵੇਜ਼ ਕਰਮਚਾਰੀ 28 ਸਾਲਾ ਅਨੁਪਰਾਗ ਦੀਪ ਗੁੱਪਤਾ ਨੇ ਫਾਹਾ ਲਾ ਲਿਆ। ਗੈਸਟ ਹਾਊਸ ਮੈਨੇਜ਼ਰ ਨਦੀਮ ਮੁਤਾਬਕ ਲਾਕਡਾਊਨ ਤੋਂ ਪਹਿਲਾਂ 18 ਮਾਰਚ ਨੂੰ ਅਨੁਰਾਗ ਇਥੇ ਆਇਆ ਸੀ। ਉਹ ਰੋਡਵੇਜ਼ ਬੱਸਾਂ ਦੀ ਜਾਂਚ ਕਰਦਾ ਸੀ। ਲਾਕਡਾਊਨ ਕਾਰਣ ਉਹ ਬਰੇਲੀ 'ਚ ਫੱਸ ਗਿਆ। ਅਨੁਰਾਗ ਨੇ ਕਈ ਵਾਰ ਬਰੇਲੀ ਤੋਂ ਜਾਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਹਰ ਕੋਸ਼ਿਸ਼ ਨਾਕਾਮ ਰਹੀ ਅਤੇ ਤਣਾਅ 'ਚ ਆ ਕੇ ਉਸ ਨੇ ਇਹ ਕਦਮ ਚੁੱਕ ਲਿਆ। ਪੁਲਸ ਮੁਤਾਬਕ ਆਤਮ ਹੱਤਿਆ ਕਰਣ ਤੋਂ ਪਹਿਲਾਂ ਮ੍ਰਿਤਕ ਨੇ ਮੋਬਾਇਲ ਦੇ ਸਾਰੇ ਨੰਬਰ ਅਤੇ ਫੋਟੋ ਵੀ ਡਿਲੀਟ ਕਰ ਦਿੱਤੇ ਸਨ। ਆਧਾਰ ਕਾਰਡ ਦੇ ਜ਼ਰੀਏ ਮ੍ਰਿਤਕ ਦੇ ਪਤੇ 'ਤੇ ਸਬੰਧਿਤ ਥਾਣੇ ਨੂੰ ਸੂਚਨਾ ਭੇਜੀ ਗਈ। ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਦੇਰ ਰਾਤ ਬਰੇਲੀ ਪਹੁੰਚੇ।


author

Inder Prajapati

Content Editor

Related News