ਪਤਨੀ ਨੂੰ ਵਿਦਾ ਕਰਨ ਤੋਂ ਇਨਕਾਰ ਕਰਨ ''ਤੇ ਜਵਾਈ ਨੇ ਗੁੱਸੇ ''ਚ ਕਰ ਦਿੱਤਾ ਸੱਸ ਦਾ ਕਤਲ
Thursday, Mar 18, 2021 - 04:55 PM (IST)
ਬਦਾਯੂੰ- ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੇ ਕੋਤਵਾਲੀ ਉਝਾਨੀ ਖੇਤਰ 'ਚ ਪਤਨੀ ਨੂੰ ਵਿਦਾ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਸੁਹਰੇ ਘਰ ਆਏ ਜਵਾਈ ਦੀ ਸੱਸ ਨਾਲ ਕਹਾਸੁਣੀ ਹੋ ਗਈ। ਇਸ ਦੌਰਾਨ ਜਵਾਈ ਨੇ ਗੁੱਸੇ 'ਚ ਸੱਸ ਦੇ ਸਿਰ 'ਤੇ ਇੱਟ ਮਾਰ ਕੇ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ। ਸੀਨੀਅਰ ਪੁਲਸ ਸੁਪਰਡੈਂਟ ਸੰਕਲਪ ਸ਼ਰਮਾ ਨੇ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਝਾਨੀ ਕੋਤਵਾਲੀ ਖੇਤਰ 'ਚ ਮਿਰਜਾਪੁਰ ਵਾਸੀ ਰੂਮ ਸਿੰਘ ਜਾਟਵ ਨੇ ਆਪਣੀ ਧੀ ਰੀਨਾ ਦਾ ਵਿਆਹ ਬਜੀਰਗੰਜ ਖੇਤਰ ਦੇ ਭਮੌਰੀ ਵਾਸੀ ਕੈਲਾਸ਼ ਨਾਲ ਕੀਤਾ ਸੀ। ਉਸ ਦਾ ਜਵਾਈ 17 ਮਾਰਚ ਦੀ ਰਾਤ ਸਹੁਰੇ ਘਰ ਪਤਨੀ ਰੀਨਾ ਦੀ ਵਿਦਾਈ ਲਈ ਆਇਆ ਸੀ।
ਇਹ ਵੀ ਪੜ੍ਹੋ : ਇਤਿਹਾਸਕ ਫ਼ੈਸਲਾ : 5 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕੇਸ 'ਚ ਦੋਸ਼ੀ ਨੂੰ 26 ਦਿਨਾਂ 'ਚ ਫਾਂਸੀ ਦੀ ਸਜ਼ਾ
ਉਨ੍ਹਾਂ ਦੱਸਿਆ ਕਿ ਕੈਲਾਸ਼ ਦੀ ਸੱਸ ਸੁਸ਼ੀਲ ਦੇਵੀ ਨੇ ਆਪਣੀ ਧੀ ਰੀਨਾ ਨੂੰ ਸਹੁਰੇ ਭੇਜਣ ਤੋਂ ਇਨਕਾਰ ਕਰ ਦਿੱਤਾ। ਇਸੇ ਗੱਲ ਤੋਂ ਨਾਰਾਜ਼ ਜਵਾਈ ਅਤੇ ਸੱਸ ਵਿਚਾਲੇ ਕਹਾਸੁਣੀ ਹੋ ਗਈ। ਗੱਲ ਵੱਧਣ 'ਤੇ ਜਵਾਈ ਨੇ ਗੁੱਸੇ 'ਚ ਆਪਣੀ ਸੱਸ ਦੇ ਸਿਰ 'ਤੇ ਇੱਟ ਮਾਰ ਦਿੱਤੀ ਅਤੇ ਫਰਾਰ ਹੋ ਗਿਆ। ਜ਼ਖਮੀ ਸੁਸ਼ੀਲਾ ਦੇਵੀ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਸੀ। ਹਾਲਤ ਗੰਭੀਰ ਹੋਣ 'ਤੇ ਉਸ ਨੂੰ ਬਰੇਲੀ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਇਸ ਸਿਲਸਿਲੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਦੋਸ਼ੀ ਫਰਾਰ ਜਵਾਈ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ : 300 ਕਿਲੋ ਦਾ ਇਕ ਤਾਲਾ ਬਣਾ ਰਿਹੈ ਬਜ਼ੁਰਗ ਜੋੜਾ, ਜਾਣੋ ਕੀ ਹੈ ਵਜ੍ਹਾ