ਸਨਸਨੀਖੇਜ਼ ਵਾਰਦਾਤ: ਪਤਨੀ ਨੇ ਪਤੀ ਦਾ ਬੇਰਹਿਮੀ ਨਾਲ ਕੀਤਾ ਕਤਲ, ਲਾਸ਼ ਕੋਲ ਬਿਤਾਏ 3 ਦਿਨ
Thursday, Oct 12, 2023 - 06:11 PM (IST)
ਕੇਓਂਝਾਰ (ਭਾਸ਼ਾ)- ਓਡੀਸ਼ਾ ਦੇ ਕੇਓਂਝਾਰ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਔਰਤ ਨੇ ਪਰਿਵਾਰਕ ਵਿਵਾਦ ਦੇ ਚੱਲਦੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਪਤੀ ਦੀ ਲਾਸ਼ ਕੋਲ ਹੀ ਘਰ ਵਿਚ 3 ਦਿਨ ਬਿਤਾਏ। ਪੁਲਸ ਮੁਤਾਬਕ ਇਹ ਕਤਲ ਐਤਵਾਰ ਰਾਤ ਨੂੰ ਕੇਓਂਝਾਰ ਅਧੀਨ ਪੈਂਦੇ ਪਿੰਡ ਕੋਡੀਪਾਸਾ ’ਚ ਹੋਇਆ।
ਇਹ ਵੀ ਪੜ੍ਹੋ- ਕਾਂਗਰਸੀ ਆਗੂ ਦੇ ਕਤਲਕਾਂਡ 'ਚ ਵੱਡੀ ਕਾਰਵਾਈ, ਅੱਤਵਾਦੀ ਅਰਸ਼ ਡੱਲਾ ਦੇ ਦੋ ਗੁਰਗੇ ਗ੍ਰਨੇਡ ਸਣੇ ਗ੍ਰਿਫ਼ਤਾਰ
ਮਾਮਲਾ ਬੁੱਧਵਾਰ ਉਦੋਂ ਸਾਹਮਣੇ ਆਇਆ ਜਦੋਂ ਪੁਲਸ ਸਥਾਨਕ ਲੋਕਾਂ ਤੋਂ ਸੂਚਨਾ ਮਿਲਣ ’ਤੇ ਪਿੰਡ ਪਹੁੰਚੀ। ਸਿਟੀ ਥਾਣੇ ਦੇ ਇੰਚਾਰਜ ਇੰਸਪੈਕਟਰ ਸੁਨੀਲ ਅਨੁਸਾਰ ਇਸ ਘਟਨਾ ਦੇ ਸਬੰਧ ਵਿਚ ਪਤਨੀ ਸੁਨੀਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੇ ਪਤੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।
ਇਹ ਵੀ ਪੜ੍ਹੋ- ਰਾਜਸਥਾਨ 'ਚ ਚੋਣ ਕਮਿਸ਼ਨ ਨੇ ਬਦਲੀ ਵਿਧਾਨ ਸਭਾ ਚੋਣਾਂ ਦੀ ਤਾਰੀਖ਼, ਹੁਣ ਇਸ ਦਿਨ ਪੈਣਗੀਆਂ ਵੋਟਾਂ
ਸੁਨੀਲ ਨੇ ਦੱਸਿਆ ਕਿ ਆਦਿਵਾਸੀ ਔਰਤ ਸੁਨੀਤਾ ਪਿਛਲੇ 3 ਦਿਨਾਂ ਤੋਂ ਆਪਣੇ 4 ਬੱਚਿਆਂ ਸਮੇਤ ਘਰ ’ਚ ਆਪਣੇ ਪਤੀ ਦੀ ਲਾਸ਼ ਕੋਲ ਰਹਿ ਰਹੀ ਸੀ। ਸੁਨੀਤਾ ਨੇ ਮੰਨਿਆ ਕਿ ਉਸ ਨੇ ਆਪਣੇ ਪਤੀ ਤੂਰਾ ਨੂੰ ਲੋਹੇ ਦੀ ਰਾਡ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਹੈ। ਪੁਲਸ ਅਧਿਕਾਰੀ ਅਨੁਸਾਰ ਤੂਰਾ ਨੂੰ ਸ਼ਰਾਬ ਪੀਣ ਦੀ ਆਦਤ ਸੀ । ਉਹ ਅਕਸਰ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਸੁਨੀਤਾ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੁਣ ਅੱਗੇ ਦੀ ਜਾਂਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8