ਪੁਲਸ ਕਰਮਚਾਰੀ ਦੀ ਪਤਨੀ ਨੇ ਬੱਚਿਆ ਸਮੇਤ ਨਹਿਰ 'ਚ ਮਾਰੀ ਛਾਲ, ਔਰਤ ਅਤੇ ਬੇਟੇ ਦੀ ਲਾਸ਼ ਬਰਾਮਦ
Wednesday, Aug 21, 2019 - 04:03 PM (IST)

ਚੰਡੀਗੜ੍ਹ—ਹਰਿਆਣਾ ਦੇ ਰੇਵਾੜੀ ਇਲਾਕੇ 'ਚ ਜਵਾਹਰ ਲਾਲ ਨਹਿਰੂ ਨਹਿਰ 'ਚ ਪੁਲਸ ਕਰਮਚਾਰੀ ਦੀ ਪਤਨੀ ਨੇ ਬੱਚਿਆ ਸਮੇਤ ਛਾਲ ਮਾਰ ਦਿੱਤੀ। ਇਸ ਦੌਰਾਨ ਔਰਤ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਬੇਟੇ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ ਫਿਲਹਾਲ 6 ਸਾਲਾਂ ਬੇਟੀ ਹੁਣ ਵੀ ਲਾਪਤਾ ਦੱਸੀ ਜਾ ਰਹੀ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਲਾਪਤਾ ਬੱਚੀ ਦੀ ਭਾਲ ਜਾਰੀ ਹੈ।
ਮਿਲੀ ਜਾਣਕਾਰੀ ਮੁਤਾਬਕ ਮਹਿੰਦਰਗੜ੍ਹ ਦਾ ਰਹਿਣ ਵਾਲਾ ਕਾਂਸਟੇਬਲ ਸੰਦੀਪ ਆਪਣੀ ਪਤਨੀ ਮਮਤਾ, ਬੇਟੀ ਸੰਜੀਤਾ (8) ਅਤੇ ਬੇਟਾ ਰਜਤ (6) ਨਾਲ ਰੇਵਾੜੀ 'ਚ ਰਹਿੰਦਾ ਸੀ। ਬੀਤੀ ਰਾਤ ਪਤੀ-ਪਤਨੀ ਦੇ ਵਿਚਾਲੇ ਝਗੜਾ ਹੋ ਸੀ। ਇਸ ਤੋਂ ਬਾਅਦ ਪਤਨੀ ਘਰੋਂ ਬੱਚਿਆਂ ਨੂੰ ਨਾਲ ਲੈ ਕੇ ਚਲੀ ਗਈ ਅਤੇ ਨਹਿਰ 'ਚ ਛਾਲ ਮਾਰ ਦਿੱਤੀ ਸੀ।