ਪਤਨੀ ਅਤੇ ਬੱਚਿਆਂ ਦਾ ਕਤਲ ਕਰ ਕੇ ਫਰਾਰ ਹੋਏ ਪਤੀ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

Wednesday, Jul 22, 2020 - 06:02 PM (IST)

ਨਵੀਂ ਦਿੱਲੀ- ਬਾਹਰੀ ਦਿੱਲੀ ਜ਼ਿਲ੍ਹੇ ਦੇ ਨਿਹਾਲ ਵਿਹਾਰ ਇਲਾਕੇ 'ਚ ਪਤਨੀ ਅਤੇ 2 ਬੱਚਿਆਂ ਦਾ ਘਰ ਦੇ ਅੰਦਰ ਕਤਲ ਕਰਨ ਦੇ ਮਾਮਲੇ 'ਚ ਦੋਸ਼ੀ ਪਤੀ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਦੀ ਪਛਾਣ ਗਗਨ ਕੁਮਾਰ ਸਾਹੂ (39) ਦੇ ਰੂਪ 'ਚ ਹੋਈ ਹੈ। ਪੁਲਸ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਪਰਿਵਾਰਕ ਕਲੇਸ਼ ਕਾਰਨ ਗਗਨ ਨੇ ਐਤਵਾਰ ਨੂੰ ਪਤਨੀ ਅਤੇ ਦੋਹਾਂ ਬੱਚਿਆਂ ਦਾ ਕਤਲ ਕਰ ਦਿੱਤਾ ਸੀ। ਘਟਨਾ ਦੇ ਬਾਅਦ ਤੋਂ ਹੀ ਗਗਨ ਮੌਕੇ 'ਤੇ ਗਾਇਬ ਸੀ। ਪੁਲਸ ਨੇ ਉਸ ਦੀ ਗ੍ਰਿਫਤਾਰੀ ਲਈ ਕਈ ਟੀਮਾਂ ਦਾ ਗਠਨ ਕੀਤਾ ਸੀ। ਪੁਲਸ ਨੇ ਮੰਗਲਵਾਰ ਨੂੰ ਗਗਨ ਬਾਰੇ ਖੁਫੀਆ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਉਸ ਨੂੰ ਪੱਛਮੀ ਵਿਹਾਰ ਤੋਂ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤ 'ਚ ਗਗਨ ਨੇ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਪੁੱਛ-ਗਿੱਛ 'ਚ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ।

ਇਹ ਵੀ ਪੜ੍ਹੋ : ਦਿੱਲੀ 'ਚ ਜਨਾਨੀ ਸਮੇਤ 2 ਬੱਚਿਆਂ ਦਾ ਕਤਲ, ਫਰਾਰ ਪਤੀ 'ਤੇ ਸ਼ੱਕ, ਮੌਕੇ 'ਤੇ ਹਥੌੜਾ ਬਰਾਮਦ

ਪੁਲਸ ਨੇ ਦੱਸਿਆ ਕਿ ਗਗਨ ਬਿਹਾਰ ਦੇ ਮੁੰਗੇਰ ਜ਼ਿਲ੍ਹੇ ਦੇ ਜਮਾਲਪੁਰ ਦਾ ਰਹਿਣ ਵਾਲਾ ਹੈ ਅਤੇ 12 ਸਾਲ ਦੀ ਉਮਰ ਤੋਂ ਹੀ ਇੱਥੇ ਰਹਿ ਰਿਹਾ ਹੈ। ਉਹ ਰਾਜਮਿਸਤਰੀ ਦਾ ਕੰਮ ਕਰਦਾ ਸੀ। ਵਿਆਹ ਦੇ 3-4 ਸਾਲ ਬਾਅਦ ਹੀ ਪਤਨੀ ਨਾਲ ਝਗੜਾ ਸ਼ੁਰੂ ਹੋ ਗਿਆ। ਉਹ ਸ਼ੱਕ ਕਰਦਾ ਸੀ ਕਿ ਪਤਨੀ ਦੇ ਕਿਸੇ ਹੋਰ ਸ਼ਖਸ ਨਾਲ ਸੰਬੰਧ ਹਨ ਅਤੇ ਇਸ ਨੂੰ ਲੈ ਕੇ ਉਨ੍ਹਾਂ ਦਰਮਿਆਨ ਹਮੇਸ਼ਾ ਝਗੜਾ ਹੁੰਦਾ ਸੀ। ਘਟਨਾ ਵਾਲੀ ਰਾਤ ਝਗੜਾ ਇੰਨਾ ਵਧ ਗਿਆ ਕਿ ਉਸ ਨੇ ਪਤਨੀ ਦੇ ਸਿਰ 'ਤੇ ਕਿਸੇ ਭਾਰੀ ਵਸਤੂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਵਿਚ ਬੱਚਿਆਂ ਦੀ ਅੱਖ ਖੁੱਲ੍ਹ ਗਈ ਅਤੇ ਉਹ ਰੋਣ ਲੱਗੇ, ਉਦੋਂ ਗਗਨ ਨੇ ਬੱਚਿਆਂ ਉੱਪਰ ਵੀ ਹਮਲਾ ਕਰ ਕੇ ਦੋਹਾਂ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਉਹ ਮੌਕੇ 'ਤੇ ਫਰਾਰ ਹੋ ਗਿਆ ਸੀ। ਦੱਸਣਯੋਗ ਹੈ ਕਿ ਐਤਵਾਰ ਨੂੰ ਨਿਹਾਲ ਵਿਹਾਰ 'ਚ ਹੋਏ ਕਤਲ ਬਾਰੇ ਪੁਲਸ ਨੂੰ ਜਾਣਕਾਰੀ ਮਿਲੀ ਸੀ। ਇਸ 'ਚ 28 ਸਾਲਾ ਇਕ ਜਨਾਨੀ ਪ੍ਰੀਤੀ, ਉਸ ਦੇ 9 ਸਾਲ ਦੇ ਬੇਟੇ ਅਤੇ 5 ਸਾਲ ਦੀ ਧੀ ਦਾ ਕਤਲ ਕੀਤਾ ਗਿਆ।


DIsha

Content Editor

Related News