ਸਹੇਲੀ ਨੂੰ ਸਕੂਟਰੀ ''ਤੇ ਲੈ ਜਾਂਦੇ ਪਤੀ ਨੂੰ ਫੜ੍ਹਿਆ ਰੰਗੇ ਹੱਥੀਂ, ਕੁੜੀ ਕਹਿੰਦੀ-ਅਸੀਂ ਤਾਂ ਭੈਣ-ਭਰਾ

Tuesday, Oct 01, 2024 - 01:16 PM (IST)

ਛਤਰਪੁਰ : ਛਤਰਪੁਰ 'ਚ ਪਤੀ-ਪਤਨੀ ਅਤੇ ਉਹ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਪਤੀ ਪੇਸ਼ੇ ਤੋਂ ਇਕ ਸਕੂਲ ਟੀਚਰ ਹੈ ਅਤੇ ਉਸ ਦੀ ਆਪਣੀ ਪਤਨੀ ਨਾਲ ਤਕਰਾਰ ਚੱਲ ਰਹੀ ਹੈ। ਇਸ ਦੌਰਾਨ ਪਤਨੀ ਨੇ ਆਪਣੇ ਪਤੀ ਨੂੰ ਉਸ ਦੀ ਪ੍ਰੇਮਿਕਾ ਨੂੰ ਸਕੂਟਰ 'ਤੇ ਬਿਠਾ ਕੇ ਲਿਜਾਂਦੇ ਫੜ ਲਿਆ, ਜਿਸ ਕਾਰਨ ਪਤਨੀ ਨੇ ਸੜਕ ਵਿਚਕਾਰ ਹੰਗਾਮਾ ਕਰ ਦਿੱਤਾ। ਪਤਨੀ ਨੇ ਸੜਕ 'ਤੇ ਦੋਵਾਂ ਨੂੰ ਸਕੂਟਰ ਸਣੇ ਸੁੱਟ ਦਿੱਤਾ ਅਤੇ ਪਤੀ ਦੀ ਵੀਡੀਓ ਬਣਾਉਣ ਲੱਗੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ। 

ਇਹ ਵੀ ਪੜ੍ਹੋ - ਭਿਆਨਕ ਹਾਦਸੇ 4 ਦੋਸਤਾਂ ਦੀ ਇਕੱਠਿਆਂ ਮੌਤ, ਪਲਟੀਆਂ ਖਾਂਦੀ ਕਾਰ ਦੇ ਉੱਡੇ ਪਰਖੱਚੇ

ਘਟਨਾ ਦੇ ਦੂਜੇ ਦਿਨ ਸਰਕਾਰੀ ਅਧਿਆਪਕ ਅਤੇ ਉਸ ਦੀ ਕਥਿਤ ਪ੍ਰੇਮਿਕਾ ਨੇ ਸਾਂਝੀ ਪ੍ਰੈਸ ਕਾਨਫਰੰਸ ਕਰ ਆਪਣੇ ਬਿਆਨ ਦਰਜ ਕਰਵਾਏ। ਜਿਸ 'ਚ ਕਥਿਤ ਪ੍ਰੇਮਿਕਾ ਨੇ ਕਿਹਾ ਕਿ ਉਨ੍ਹਾਂ ਦਾ ਆਪਸ 'ਚ ਭਰਾ-ਭੈਣ ਵਰਗਾ ਰਿਸ਼ਤਾ ਹੈ। ਉਹਨਾਂ ਵਿਚ ਅਜਿਹਾ ਕੁਝ ਨਹੀਂ ਜੋ ਸਰਕਾਰੀ ਅਧਿਆਪਕ ਦੇ ਦੋਸ਼ ਲਗਾਏ ਹਨ। ਇੱਕ ਸਰਕਾਰੀ ਅਧਿਆਪਕ ਦੀ ਅਜਿਹੀ ਹਰਕਤ ਸਾਹਮਣੇ ਆਉਣ ਤੋਂ ਬਾਅਦ ਕੁਲੈਕਟਰ ਅਤੇ ਡੀਈਓ ਤੋਂ ਅਧਿਆਪਕ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਜਿਸ ਨਾਲ ਸਮਾਜ ਵਿੱਚ ਚੰਗਾ ਸੁਨੇਹਾ ਜਾਵੇ। ਦੱਸ ਦੇਈਏ ਕਿ ਇਹ ਅਧਿਆਪਕ ਬੜੈਚ ਸਕੂਲ ਵਿੱਚ ਤਾਇਨਾਤ ਹੈ, ਜਿੱਥੇ ਇਸ ਅਧਿਆਪਕ ਨੇ ਪ੍ਰਸ਼ਾਸਨ ਦੇ ਨਿਯਮਾਂ ਦੀ ਅਣਦੇਖੀ ਕਰਕੇ ਆਪਣਾ ਅਕਸ ਖ਼ਰਾਬ ਕੀਤਾ ਹੈ। ਅਜਿਹਾ ਕਰਕੇ ਉਹ ਹੁਣ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਯੋਗ ਨਹੀਂ ਹੈ।

ਇਹ ਵੀ ਪੜ੍ਹੋ ਇਸ ਪਿੰਡ 'ਚ ਮੁੰਡੇ ਕਰਦੇ ਨੇ 2 ਵਿਆਹ, ਭੈਣਾਂ ਵਾਂਗ ਰਹਿੰਦੀਆਂ ਸੌਂਕਣਾਂ, ਹੈਰਾਨ ਕਰ ਦੇਵੇਗੀ ਪੂਰੀ ਖ਼ਬਰ

ਪਤਨੀ ਨੇ ਪਤੀ ਅਤੇ ਉਸ ਦੀ ਪ੍ਰੇਮਿਕਾ ਨੂੰ ਹਾਈਵੇ 'ਤੇ ਸਕੂਟਰ 'ਤੇ ਘੁੰਮਦੇ ਹੋਏ ਫੜ ਲਿਆ। ਇਹ ਦੇਖ ਕੇ ਪਤਨੀ ਗੁੱਸੇ 'ਚ ਆ ਗਈ ਅਤੇ ਉਹਨਾਂ ਨੂੰ ਸਕੂਟਰ ਤੋਂ ਹੇਠਾਂ ਸੁੱਟ ਦਿੱਤਾ। ਇਸ ਦੌਰਾਨ ਪ੍ਰੇਮਿਕਾ ਨੇ ਮੂੰਹ 'ਤੇ ਚੂਨੀ ਅਤੇ ਅੱਖਾਂ 'ਤੇ ਚਸ਼ਮਾ ਲਗਾ ਰੱਖਿਆ ਸੀ, ਜਿਸ ਨੂੰ ਪਤਨੀ ਉਤਾਰਨ ਦੀ ਕੋਸ਼ਿਸ਼ ਕਰਦੀ ਹੋਈ ਗਾਲ੍ਹਾਂ ਕੱਢ ਰਹੀ ਸੀ। ਇਸ ਦੌਰਾਨ ਪਤੀ ਨੂੰ ਇਸ ਗੱਲ ਦਾ ਕੋਈ ਫ਼ਰਕ ਨਹੀਂ ਪੈ ਰਿਹਾ ਸੀ ਕਿ ਉਹ ਵੀਡੀਓ ਬਣਾਵੇ ਚਾਹੇ ਹੋਰ ਕੁਝ ਕਰੇ। ਵਿਅਕਤੀ ਦੀ ਪਤਨੀ ਪ੍ਰੇਮਿਕਾ ਨੂੰ ਗਾਲ੍ਹਾਂ ਕੱਢਦੀ ਹੋਈ ਪੁੱਛ ਰਹੀ ਸੀ ਕਿ ਉਹ ਉਸ ਦੇ ਪਤੀ ਨਾਲ ਕਿੱਥੇ ਜਾ ਰਹੀ ਹੈ। ਪ੍ਰੇਮਿਕਾ ਨੇ ਵੀ ਪ੍ਰੇਮੀ ਦੀ ਪਤਨੀ ਨੂੰ ਕਰਾਰਾ ਜਵਾਬ ਦਿੰਦੇ ਕਿਹਾ ਤੂੰ ਕੀ ਲੈਣਾ, ਅਸੀਂ ਜਿੱਥੇ ਮਰਜ਼ੀ ਜਾਈਏ। ਇਸ ਦੌਰਾਨ ਪਤਨੀ ਆਪਣੇ ਬੱਚੇ ਨੂੰ ਵੀ ਨਾਲ ਲੈ ਕੇ ਆਈ ਸੀ।

ਇਹ ਵੀ ਪੜ੍ਹੋ ਹੈਰਾਨੀਜਨਕ: ਮਾਂ ਦੇ ਢਿੱਡ 'ਚ ਬੱਚਾ, ਬੱਚੇ ਦੀ ਕੁੱਖ 'ਚ ਬੱਚਾ! ਅਨੋਖਾ ਮਾਮਲਾ ਆਇਆ ਸਾਹਮਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News