ਵਿਧਵਾ ਨਾਲ ਵਿਆਹ ਕਰਨ ''ਤੇ ਮਿਲਣੇਗ ਦੋ ਲੱਖ ਰੁਪਏ

Tuesday, Mar 27, 2018 - 05:35 PM (IST)

ਵਿਧਵਾ ਨਾਲ ਵਿਆਹ ਕਰਨ ''ਤੇ ਮਿਲਣੇਗ ਦੋ ਲੱਖ ਰੁਪਏ

ਮੱਧ ਪ੍ਰਦੇਸ਼— ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਰਕਾਰ ਨੇ ਵਿਧਵਾ ਵਿਆਹ ਨੂੰ ਉਤਸ਼ਾਹਿਤ ਕਰਨ ਲਈ ਦੋ ਲੱਖ ਰੁਪਏ ਰਕਮ ਦੇਣ ਦਾ ਫੈਸਲਾ ਕੀਤਾ ਹੈ। ਵਿਧਵਾ ਔਰਤ ਨਾਲ ਵਿਆਹ ਕਰਨ ਵਾਲੇ ਵਿਅਕਤੀ ਨੂੰ ਸਰਕਾਰ ਵੱਲੋਂ ਇਹ ਉਤਸ਼ਾਹਿਤ ਰਕਮ ਦਿੱਤੀ ਜਾਵੇਗੀ।
ਭੋਪਾਲ 'ਚ ਮੰਗਲਵਾਰ ਸਵੇਰੇ ਸ਼ਿਵਰਾਜ ਦੀ ਪ੍ਰਧਾਨਤਾ 'ਚ ਹੋਈ ਕੈਬੀਨਟ ਬੈਠਕ 'ਚ ਇਕ ਮਹੱਤਵਪੂਰਨ ਫੈਸਲਾ ਲਿਆ ਗਿਆ। ਸਰਕਾਰ ਨੇ ਤੈਅ ਕੀਤਾ ਹੈ ਕਿ ਵਿਧਾਵਾ ਔਰਤ ਲਈ ਹੁਣ 'ਕਲਿਆਣੀ' ਸ਼ਬਦ ਦੀ ਵਰਤੋਂ ਕੀਤੀ ਜਾਵੇਗੀ। ਕੈਬੀਨਟ ਨੇ ਵਿਧਵਾ ਵਿਆਹ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਤੋਂ ਇਕ ਨਵੀਂ ਯੋਜਨਾ ਨੂੰ ਮੋਹਰ ਲਗਾਈ। ਵਿਧਵਾ ਔਰਤ ਨਾਲ ਵਿਆਹ ਕਰਨ ਵਾਲੇ ਨੂੰ ਸਰਕਾਰ 2 ਲੱਖ ਰੁਪਏ ਦਵੇਗੀ। ਯੋਜਨਾ ਤਹਿਤ 45 ਸਾਲ ਦੀ ਘੱਟ ਉਮਰ ਦੀ ਵਿਧਵਾ ਨਾਲ ਵਿਆਹ ਕਰਨ 'ਤੇ ਹੀ 2 ਲੱਖ ਰੁਪਏ ਦਿੱਤੇ ਜਾਣਗੇ। ਸਰਕਾਰ ਦਾ ਕਹਿਣਾ ਹੈ ਕਿ ਵਿਧਵਾ ਔਰਤਾਂ ਲਈ ਸ਼ੁਰੂ ਕੀਤੀ ਗਈ ਯੋਜਨਾ ਦੇਸ਼ 'ਚ ਇਕ ਤਰ੍ਹਾਂ ਦੀ ਪਹਿਲੀ ਯੋਜਨਾ ਹੈ। ਭਾਰਤ 'ਚ ਸਾਲ 1856 'ਚ ਵਿਧਵਾ ਔਰਤਾਂ ਨੂੰ ਪਹਿਲੀ ਵਾਰ ਮੁੜ ਵਿਆਹ ਕਰਨ ਦੀ ਕਾਨੂੰਨੀ ਤੌਰ 'ਤੇ ਮਾਨਤਾ ਮਿਲੀ ਸੀ। 
ਇਸ ਯੋਜਨਾ ਦੀ ਗਲਤ ਵਰਤੋਂ ਕਰਨ 'ਤੇ ਰੋਕਣ ਲਈ ਕੁਝ ਪ੍ਰਬੰਧ ਕੀਤੇ ਗਏ ਹਨ। ਇਸ ਦੇ ਤਹਿਤ ਜੋ ਵੀ ਵਿਅਕਤੀ ਵਿਧਵਾ ਔਰਤ ਨਾਲ ਵਿਆਹ ਕਰੇਗਾ ਉਸ ਦਾ ਇਹ ਪਹਿਲਾ ਵਿਆਹ ਹੋਣਾ ਚਾਹੀਦਾ ਹੈ। ਦੋਵਾਂ ਨੂੰ ਜ਼ਿਲਾ ਕਲੈਕਟ੍ਰੇਟ ਆਫਿਸ ਜਾ ਕੇ ਵਿਆਹ ਦਾ ਰਜਿਸਟੇਸ਼ਨ ਕਰਵਾਉਣਾ ਹੋਵੇਗਾ। ਪਿੰਡ ਪੰਚਾਇਤ ਵੱਲੋਂ ਦਿੱਤਾ ਗਿਆ ਕੋਈ ਇਕ ਸਬੂਤ ਪੇਸ਼ ਕਰਨਾ ਹੋਵੇਗਾ। ਸਥਾਨਕ ਨਿਕਾਸ ਦੀ ਮਨਜ਼ੂਰੀ ਸਵੀਕਾਰ ਨਹੀਂ ਕੀਤੀ ਜਾਵੇਗੀ। ਵਿਆਹ ਕਰਨ ਵਾਲਾ ਜੋੜਾ ਜੇਕਰ ਅਜਿਹਾ ਨਹੀਂ ਕਰੇਗਾ ਤਾਂ ਯੋਜਨਾ ਤਹਿਤ ਦਿੱਤੇ ਜਾਣ ਵਾਲੇ 2 ਲੱਖ ਰੁਪਏ ਉਨ੍ਹਾਂ ਨੂੰ ਨਹੀਂ ਮਿਲਣਗੇ। ਮੱੱਧ ਪ੍ਰਦੇਸ਼ ਸਰਕਾਰ ਇਸ ਯੋਜਨਾ 'ਤੇ ਹਰ ਸਾਲ 20 ਕਰੋੜ ਰੁਪਏ ਖਰਚ ਕਰੇਗੀ।


Related News