ਬੱਚੇ ਨੂੰ ਖੱਬੀ ਬਾਂਹ ’ਤੇ ਹੀ ਕਿਉਂ ਰੱਖਦੇ ਹਨ ਲੋਕ?

10/24/2019 6:58:11 PM

ਨਵੀਂ ਦਿੱਲੀ – ਅਕਸਰ ਦੇਖਿਆ ਗਿਆ ਹੈ ਕਿ ਸੱਜੇ ਹੱਥ ਦੀ ਵਰਤੋਂ ਕਰਨ ਵਾਲੇ ਲੋਕ ਜ਼ਿਆਦਾਤਰ ਕੰਮ ਸੱਜੇ ਪਾਸਿਓਂ ਹੀ ਕਰਦੇ ਹਨ। ਭਾਵੇ ਦਰਵਾਜ਼ਾ ਖੋਲ੍ਹਣਾ ਹੋਵੇ, ਕੁਝ ਲਿਖਣਾ ਹੋਵੇ ਜਾਂ ਫਿਰ ਕ੍ਰਿਕਟ ਖੇਡਣੀ ਹੋਵੇ। ਹਾਲਾਂਕਿ ਰਾਈਟ ਹੈਂਡਡ ਲੋਕ ਵੀ ਬੱਚੇ ਨੂੰ ਖੱਬੀ ਬਾਂਹ ’ਤੇ ਹੀ ਰੱਖਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਿਉਂ ਹੈ? ਹਾਲ ਹੀ ’ਚ ਇਸ ਵਿਸ਼ੇ ’ਤੇ ਜਰਨਲ ਆਫ ਨਿਊਰੋ ਸਾਇੰਸ ਅਤੇ ਬਾਇਓ ਬਿਹੇਵੀਅਰਲ ਰੀਵਿਊ ’ਚ ਇਕ ਸਟੱਡੀ ਪ੍ਰਕਾਸ਼ਤ ਹੋਈ ਹੈ। ਇਸ ਅਨੁਸਾਰ ਦੁਨੀਆ ’ਚ 70 ਤੋਂ 95 ਫੀਸਦੀ ਅਜਿਹੇ ਲੋਕ ਹਨ ਜੋ ਰਾਈਟ ਹੈਂਡਡ ਭਾਵ ਸੱਜੇ ਹੱਥ ਦੀ ਵਰਤੋਂ ਜ਼ਿਆਦਾ ਕਰਦੇ ਹਨ। ਬਾਵਜੂਦ ਇਸ ਦੇ ਉਹ ਬੱਚੇ ਨੂੰ ਖੱਬੀ ਬਾਂਹ ’ਤੇ ਰੱਖਦੇ ਹਨ।

ਇਸ ਦੇ ਪਿੱਛੇ ਇਹ ਕਾਰਨ ਹੈ ਜਦ ਬੱਚੇ ਨੂੰ ਖੱਬੇ ਪਾਸੇ ਰੱਖਦੇ ਹਾਂ ਤਾਂ ਸੱਜਾ ਹੱਥ ਦੂਜੇ ਕੰਮਾਂ ਨੂੰ ਕਰਨ ਲਈ ਫ੍ਰੀ ਹੋ ਜਾਂਦਾ ਹੈ। 73 ਫੀਸਦੀ ਮਹਿਲਾਵਾਂ ਅਤੇ 64 ਫੀਸਦੀ ਮਰਦ ਆਪਣੇ ਬੱਚੇ ਨੂੰ ਆਪਣੀ ਖੱਬੇ ਪਾਸੇ ਹੀ ਰੱਖਦੇ ਹਨ। ਹਾਲਾਂਕਿ ਦੇਖਿਆ ਜਾਵੇ ਤਾਂ ਮਹਿਲਾਵਾਂ ਦੀ ਤੁਲਨਾ ’ਚ ਸੱਜੇ ਹੱਥ ਦੀ ਵਰਤੋਂ ਕਰਨ ਵਾਲੇ ਮਰਦਾਂ ਦੀ ਗਿਣਤੀ ਵੱਧ ਹੈ ਤਾਂ ਇਹ ਵੀ ਇਕ ਕਾਰਨ ਹੈ।

ਸਟੱਡੀ ’ਚ ਕੁਝ ਹੋਰ ਤੱਥ ਵੀ ਸਾਹਮਣੇ ਆਏ ਹਨ ਇਸ ਵਿਚ ਕਿਹਾ ਗਿਆ ਹੈ ਕਿ ਭਾਵਨਾਵਾਂ ਮੁੱਖ ਤੌਰ ’ਤੇ ਦਿਮਾਗ ਦੇ ਸੱਜੇ ਪਾਸੇ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਲੋਕ ਆਪਣੇ ਬੱਚੇ ਨੂੰ ਆਪਣੇ ਸੱਜੇ ਪਾਸੇ ਰੱਖਦੇ ਹਨ ਜੋ ਦਿਮਾਗ ਦੇ ਸੱਜੇ ਪਾਸੇ ਜੁੜਿਆ ਹੁੰਦਾ ਹੈ। ਇਸ ਤੋਂ ਇਲਾਵਾ 1996 ’ਚ ਕੀਤੀ ਗਈ ਇਕ ਸਟੱਡੀ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਖੱਬੇ ਪਾਸੇ ਬੱਚੇ ਨੂੰ ਲੈਣ ’ਤੇ ਮਾਂ ਅਤੇ ਬੱਚੇ ਦਰਮਿਆਨ ਕਮਿਊਨੀਕੇਸ਼ਨ ਆਸਾਨ ਹੋ ਜਾਂਦਾ ਹੈ। ਇਹ ਬੱਚੇ ਨੂੰ ਜਲਦੀ ਭਾਸ਼ਾ ਸਿੱਖਣ ’ਚ ਵੀ ਮਦਦ ਕਰਦਾ ਹੈ।


Inder Prajapati

Content Editor

Related News