ਕੌਣ ਹੈ ਸ਼ਰਜੀਲ ਇਮਾਮ? ਦੇਸ਼ਧ੍ਰੋਹ ਦੇ ਦੋਸ਼ ''ਚ ਹੋਇਆ ਗ੍ਰਿਫਤਾਰ

01/28/2020 11:22:53 PM

ਨਵੀਂ ਦਿੱਲੀ — ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ਭਰ 'ਚ ਲਹਿਰ ਦੌੜ ਰਹੀ ਹੈ ਹਰ ਕੋਈ ਇਸ ਦਾ ਵਿਰੋਧ ਆਪਣੇ ਆਪਣੇ ਤਰੀਕੇ ਨਾਲ ਕਰ ਰਿਹਾ ਹੈ ਉਥੇ ਹੀ ਇਸ ਨੂੰ ਲੈ ਕੇ ਕੁਝ ਦੇਸ਼ਧ੍ਰੋਹੀ ਭਾਸ਼ਾ ਬੋਲ ਰਹੇ ਹਨ, ਜੇ.ਐੱਨ.ਯੂ. ਦੇ ਸਾਬਕਾ ਵਿਦਿਆਰਥੀ ਸ਼ਰਜੀਲ ਇਮਾਮ ਦਾ ਇਕ ਅਜਿਹਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।
ਪੁਲਸ ਜਨਰਲ ਡਾਇਰੈਕਟਰ ਗੁਪਤੇਸ਼ਵਰ ਪਾਂਡੇ ਨੇ ਕਿਹਾ, 'ਸ਼ਰਜੀਲ ਇਮਾਮ ਨੂੰ ਜਹਾਨਾਬਾਦ 'ਚ ਉਸ ਦੇ ਜੱਦੀ ਪਿੰਡ ਕਾਕੋ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅੱਜ ਦਿਨ 'ਚ ਸ਼ਰਜੀਲ ਦੀ ਤਲਾਸ਼ 'ਚ ਪੁਲਸ ਨੇ ਉਸ ਦੇ ਭਰਾ ਨੂੰ ਫੜ੍ਹਿਆ ਸੀ। ਪੁਲਸ ਨੇ ਐਤਵਾਰ ਨੂੰ ਉਸ ਦੇ ਜੱਦੀ ਪਿੰਡ 'ਤੇ ਵੀ ਛਾਪੇਮਾਰੀ ਕੀਤੀ ਸੀ ਪਰ ਇਮਾਮ ਨਹੀਂ ਮਿਲਿਆ ਸੀ। ਉਸ ਨੂੰ ਬਿਹਾਰ ਦੀ ਇਕ ਅਦਾਲਤ 'ਚ ਪੇਸ਼ ਕੀਤਾ ਗਿਆ। ਦਿੱਲੀ ਪੁਲਸ ਦਿੱਲੀ ਲਿਆ ਕੇ ਪੁੱਛਗਿੱਛ ਕਰੇਗੀ।
ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦੇ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹ ਬਿਹਾਰ ਤੋਂ ਗ੍ਰਿਫਤਾਰ ਹੋਇਆ ਹੈ। ਸ਼ਰਜੀਲ ਇਮਾਮ ਦਾ ਵਿਵਾਦਿਤ ਵੀਡੀਓ ਪਿਛਲੇ ਹਫਤੇ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਇਹ ਮਾਮਲਾ ਅੱਗ ਦੀ ਤਰ੍ਹਾਂ ਫੈਲ ਗਿਆ। ਇਸ 'ਚ ਉਹ ਅਸਾਮ ਨੂੰ ਭਾਰਤ ਤੋਂ ਵੱਖ ਕਰਨ ਦੀ ਗੱਲ ਕਹਿ ਰਿਹਾ ਸੀ।

ਜਾਣੋ ਕੌਣ ਹੈ ਸ਼ਰਜੀਲ ਇਮਾਮ ਅਤੇ ਕੀ ਹੈ ਉਸ ਦਾ ਬੈਕਗ੍ਰਾਊਂਡ
* ਸ਼ਰਜੀਲ ਇਮਾਮ ਜਵਾਹਰਲਾਲ ਨਹਿਰੂ ਯੂਨੀਵਰਸਿਟੀ 'ਚ ਸੈਂਟਰ ਫਾਰ ਹਿਸਟੋਰਿਕਲ ਸਟਡੀਜ਼ਸ ਸਕੂਲ ਆਫ ਸੋਸ਼ਲ ਸਾਇੰਸ 'ਚ ਪੀ.ਐੱਚ.ਡੀ. ਕਰ ਰਿਹਾ ਹੈ।
* ਸ਼ਰਜੀਲ ਨੇ ਆਪਣੀ ਸਕੂਲ ਦੀ ਪੜ੍ਹਾਈ ਸੰਤ ਜੇਵਿਅਰ ਪਟਨਾ ਤੋਂ ਅਤੇ ਡੀ.ਪੀਯਐੱਸ. ਦਿੱਲੀ ਤੋਂ ਕੀਤੀ ਹੈ।
* ਸ਼ਰਜੀਲ ਨੇ ਬੰਬੇ ਤੋਂ ਕੰਪਿਊਟਰ ਸਾਇੰਸ 'ਚ ਐੱਮ.ਟੈਕ ਕੀਤਾ ਹੈ।
* ਸ਼ਰਜੀਲ ਭਾਰਤ ਤੋਂ ਯੂਰੋਪ ਚਲਾ ਗਿਆ ਸੀ ਉਥੇ ਉਸ ਨੇ ਨੌਕਰੀ ਕੀਤੀ ਸੀ।
* ਸ਼ਰਜੀਲ ਇਮਾਮ ਕਈ ਕਾਲਮਸ ਵੀ ਲਿੱਖਦਾ ਰਿਹਾ ਹੈ।
* ਉਸ ਦੀ ਸੋਚ ਤੇ ਵਿਵਹਾਰ 'ਚ ਕੱਟੜਤਾ ਦੀ ਛਾਪ ਸਾਫ ਦਿਖਾਈ ਦਿੰਦੀ ਹੈ।
* ਸ਼ਰਜੀਲ ਦੇ ਪਿਤਾ ਅਕਬਰ ਇਮਾਮ ਬਿਹਾਰ 'ਚ ਸੱਤਾਧਾਰੀ ਪਾਰਟੀ ਜੇ.ਡੀ.ਯੂ. ਤੋਂ ਵਿਧਾਨ ਸਭਾ ਦਾ ਚੋਣ ਲੜ ਚੁੱਕੇ ਹਨ।

ਸ਼ਰਜੀਲ ਫਰਾਰ ਸੀ ਅਤੇ ਉਸ ਨੂੰ ਆਖਰੀ ਵਾਰ 25 ਜਨਵਰੀ ਨੂੰ ਬਿਹਾਰ 'ਚ ਦੇਖੇ ਜਾਣ ਦੀ ਗੱਲ ਸਾਹਮਣੇ ਆਈ। ਭੜਕਾਊ ਬਿਆਨ ਮਾਮਲੇ 'ਚ ਬਿਹਾਰ ਤੋਂ ਗ੍ਰਿਫਤਾਰ ਸ਼ਰਜੀਲ ਇਮਾਮ ਬਾਰੇ ਦਿੱਲੀ ਪੁਲਸ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੇ ਜਾਮੀਆ ਹਿੰਸਾ ਮਾਮਲੇ 'ਚ ਉਸ ਦੇ ਭਾਸ਼ਣਾਂ ਦੀ ਜਾਂਚ ਕੀਤੀ ਜਾਵੇਗੀ।


Inder Prajapati

Content Editor

Related News