100 ਕਰੋੜ ਟੀਕਾਕਰਨ : WHO ਮੁਖੀ ਨੇ PM ਮੋਦੀ ਤੇ ਸਿਹਤ ਕਰਮਚਾਰੀਆਂ ਨੂੰ ਦਿੱਤੀ ਵਧਾਈ

Thursday, Oct 21, 2021 - 04:35 PM (IST)

100 ਕਰੋੜ ਟੀਕਾਕਰਨ : WHO ਮੁਖੀ ਨੇ PM ਮੋਦੀ ਤੇ ਸਿਹਤ ਕਰਮਚਾਰੀਆਂ ਨੂੰ ਦਿੱਤੀ ਵਧਾਈ

ਨਵੀਂ ਦਿੱਲੀ (ਭਾਸ਼ਾ)-ਭਾਰਤ ’ਚ ਕੋਰੋਨਾ ਰੋਕੂ ਟੀਕਿਆਂ ਦੀਆਂ ਹੁਣ ਤਕ ਦਿੱਤੀਆਂ ਗਈਆਂ ਖੁਰਾਕਾਂ ਦੀ ਗਿਣਤੀ 100 ਕਰੋੜ ਦੇ ਪਾਰ ਜਾਣ ’ਤੇ ਵੀਰਵਾਰ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਡਾਇਰੈਕਟਰ ਤੇਦ੍ਰੋਸ ਅਧਾਨੋਮ ਗੇਬ੍ਰੇਯੇਸਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਗਿਆਨੀਆਂ, ਸਿਹਤ ਕਰਮਚਾਰੀਆਂ ਤੇ ਭਾਰਤ ਦੇ ਨਾਗਰਿਕਾਂ ਨੂੰ ਕੋਰੋਨਾ ਰੋਕੂ ਟੀਕਿਆਂ ਦੀ ਬਰਾਬਰ ਵੰਡ ਲਈ ਵਧਾਈ ਦਿੱਤੀ। ਕੋਰੋਨਾ ਰੋਕੂ ਟੀਕਿਆਂ ਦੀਆਂ 100 ਕਰੋੜ ਖੁਰਾਕਾਂ ਦਿੱਤੇ ਜਾਣ ਦੇ ਪੜਾਅ ਤਕ ਪਹੁੰਚਣ ’ਚ ਭਾਰਤ ਨੂੰ 279 ਦਿਨ ਦਾ ਸਮਾਂ ਲੱਗਾ। ਡਬਲਯੂ. ਐੱਚ. ਓ. ਦੇ ਡਾਇਰੈਕਟਰ ਨੇ ਟਵੀਟ ਕੀਤਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਗਿਆਨੀ, ਸਿਹਤ ਕਰਮਚਾਰੀ ਤੇ ਭਾਰਤ ਦੇ ਲੋਕਾਂ ਨੂੰ ਕੋਰੋਨਾ ਤੋਂ ਸੰਵੇਦਨਸ਼ੀਨ ਆਬਾਦੀ ਦੀ ਰੱਖਿਆ ਕਰਨ ਤੇ ਟੀਕਿਆਂ ਦੀ ਬਰਾਬਰ ਵੰਡ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਯਤਨਾਂ ਲਈ ਵਧਾਈ।’’

ਇਹ ਵੀ ਪੜ੍ਹੋ : ਪਾਕਿ ਪੁਲਸ ਦਾ ਦਾਅਵਾ, ਖੈਬਰ ਪਖਤੂਨਖਵਾ ’ਚ ਮਾਰੇ ਗਏ ਤਿੰਨ ਅੱਤਵਾਦੀ

ਟੀਕਾਕਰਨ ਸਬੰਧੀ ਇਸ ਪ੍ਰਾਪਤੀ ਨੂੰ ਹਾਸਲ ਕਰਨ ’ਤੇ ਦੇਸ਼ ਨੂੰ ਵਧਾਈ ਦਿੰਦਿਆਂ ਡਬਲਯੂ. ਐੱਚ. ਓ. ’ਚ ਦੱਖਣ-ਪੂਰਬੀ ਏਸ਼ੀਆ ਦੀ ਖੇਤਰੀ ਡਾਇਰੈਕਟਰ ਡਾ. ਪੂਨਮ ਖੇਤਰਪਾਲ ਸਿੰਘ ਨੇ ਕਿਹਾ, ‘‘ਕੋਰੋਨਾ ਰੋਕੂ ਟੀਕਿਆਂ ਦੀਆਂ ਇਕ ਅਰਬ ਖੁਰਾਕਾਂ ਲਾਉਣ ’ਤੇ ਭਾਰਤ ਨੂੰ ਬਹੁਤ ਬਹੁਤ ਵਧਾਈ। ਇੰਨੇ ਘੱਟ ਸਮੇਂ ’ਚ ਅਸਾਧਾਰਨ ਟੀਚਾ ਪ੍ਰਾਪਤ ਕਰਨਾ ਮਜ਼ਬੂਤ ਅਗਵਾਈ, ਸਿਹਤ ਕਰਮਚਾਰੀਆਂ, ਫਰੰਟ ਲਾਈਨ ’ਤੇ ਤਾਇਨਾਤ ਕਾਰਜਬਲਾਂ ਤੇ ਜਨਤਾ ਦੇ ਸਮਰਪਿਤ ਯਤਨਾਂ ਤੋਂ ਬਗੈਰ ਸੰਭਵ ਨਹੀਂ ਸੀ।’’ ਅਧਿਕਾਰਤ ਸੂਤਰਾਂ ਦੇ ਮੁਤਾਬਕ ਭਾਰਤ ਦੀ ਸਾਰੀ ਯੋਗ ਆਬਾਦੀ ’ਚੋਂ 75 ਫੀਸਦੀ ਤੋਂ ਵੱਧ ਨੂੰ ਟੀਕੇ ਦੀ ਘੱਟ ਤੋਂ ਘੱਟ ਇਕ ਖੁਰਾਕ ਤੇ ਤਕਰੀਬਨ 31 ਫੀਸਦੀ ਆਬਾਦੀ ਨੂੰ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ।  


author

Manoj

Content Editor

Related News