ਗੌਤਮ ਗੰਭੀਰ ਨੇ ਲੈਂਡਫਿਲ ਮੁੱਦੇ ’ਤੇ CM ਕੇਜਰੀਵਾਲ ਨੂੰ ਘੇਰਿਆ, ਕਿਹਾ- ‘8 ਸਾਲਾਂ ਤੋਂ ਕਿੱਥੇ ਸਨ’

11/26/2022 6:15:39 PM

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਵੱਲੋਂ ਦਿੱਲੀ ਨਗਰ ਨਿਗਮ (MCD) ਦੀਆਂ ਚੋਣਾਂ ਤੋਂ ਪਹਿਲਾਂ ਕੂੜਾ ਪਾਉਣ ਵਾਲੀਆਂ ਥਾਵਾਂ (ਲੈਂਡਫਿਲ ਸਾਈਟ) ਨੂੰ ਚੁਣਾਵੀ ਮੁੱਦਾ ਬਣਾਏ ਜਾਣ ’ਤੇ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਵਿੰਨ੍ਹਿਆ। ਗੌਤਮ ਨੇ ਪੁੱਛਿਆ ਕਿ ਉਹ 8 ਸਾਲਾਂ ਤੋਂ ਕਿੱਥੇ ਸਨ? ਪੂਰਬੀ ਦਿੱਲੀ ਲੋਕ ਸਭਾ ਸੀਟ ਦੀ ਨੁਮਾਇੰਦਗੀ ਕਰ ਵਾਲੇ ਗੌਤਮ ਗੰਭੀਰ ਨੇ ‘ਆਪ’ ’ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ। 

ਗੌਤਮ ਨੇ ਕਿਹਾ ਕਿ ਪੂਰਬੀ ਦਿੱਲੀ ਸਥਿਤ ਗਾਜ਼ੀਪੁਰ ਲੈਂਡਫਿਲ ਸਥਲ ’ਤੇ ਕੀਤਾ ਗਿਆ ਕੰਮ ਇਸ ਗੱਲ ਦਾ ਉਦਾਹਰਣ ਹੈ ਕਿ ਭਾਜਪਾ ਪਾਰਟੀ ਦੀ ਅਗਵਾਈ ਵਾਲੀ ਐੱਮ. ਸੀ. ਡੀ. ਕਿਵੇਂ ‘ਬਦਲਾਅ ਲਿਆ ਸਕਦੀ ਹੈ।’ ਕ੍ਰਿਕਟਰ ਦੇ ਨੇਤਾ ਬਣੇ ਗੰਭੀਰ ਨੇ ਕਿਹਾ ਕਿ ਪਿਛਲੇ 8 ਸਾਲਾਂ ’ਚ ਅਸੀਂ ਸਿਰਫ ਦਿੱਲੀ ਦੇ ਮੁੱਖ ਮੰਤਰੀ ਨੂੰ ਹਰ ਚੀਜ਼ ਲਈ ਕੇਂਦਰ ਨੂੰ ਦੋਸ਼ ਦਿੰਦੇ ਸੁਣਿਆ ਹੈ ਪਰ ਕਿਸੇ ਨੇ ਉਨ੍ਹਾਂ ਤੋਂ ਇਹ ਨਹੀਂ ਪੁੱਛਿਆ ਕਿ ਮੁੱਖ ਮੰਤਰੀ ਦੇ ਤੌਰ ’ਤੇ ਉਨ੍ਹਾਂ ਦੀ ਕੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਇਸ ਬਾਰੇ ਬੋਲਣਾ ਚਾਹੀਦਾ ਹੈ। 

ਗੌਤਮ ਗੰਭੀਰ ਨੇ ਅੱਗੇ ਕਿਹਾ ਕਿ ਦਿੱਲੀ ਦੇ ਲੋਕ ਖ਼ੁਦ ਵੇਖ ਸਕਦੇ ਹਨ ਕਿ 3 ਸਾਲ ਪਹਿਲਾਂ ਗਾਜ਼ੀਪੁਰ ਲੈਂਡਫਿਲ ਸਾਈਟ ਕੀ ਸੀ ਅਤੇ ਹੁਣ ਕੀ ਹੋ ਗਈ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਦੀ ਉੱਚਾਈ ਘੱਟ ਤੋਂ ਘੱਟ 50 ਫੁੱਟ ਘੱਟ ਹੋ ਗਈ ਹੈ। ਪੂਰਬੀ ਦਿੱਲੀ ਦੇ ਸੰਸਦ ਮੈਂਬਰ ਨੇ 8 ਸਾਲ ਬਾਅਦ ਸਬੰਧਤ ਸਥਲ ’ਤੇ ਮੁੱਖ ਮੰਤਰੀ ਦੌਰੇ ’ਤੇ ਵੀ ਸਵਾਲ ਚੁੱਕੇ। ਦੱਸ ਦੇਈਏ ਕਿ ਕੇਜਰੀਵਾਲ ਨੇ ਪਿਛਲੇ ਮਹੀਨੇ ਗਾਜ਼ੀਪੁਰ ਲੈਂਡਫਿਲ ਸਥਲ ਦਾ ਦੌਰਾ ਕੀਤਾ ਸੀ ਅਤੇ ਕਿਹਾ ਸੀ ਕਿ ਆਉਣ ਵਾਲੀਆਂ ਐੱਮ. ਸੀ. ਡੀ. ਚੋਣਾਂ ਕੂੜੇ ਦੇ ਮੁੱਦੇ ’ਤੇ ਲੜਿਆ ਜਾਵੇਗਾ।


Tanu

Content Editor

Related News