ਜਦੋਂ ਟਾਟਾ ਦੀ ਇਸ ਕਾਰ ਨੇ ਬਦਲੀ ਸੀ ਕੰਪਨੀ ਦੀ 'ਕਿਸਮਤ'

Thursday, Oct 10, 2024 - 11:34 AM (IST)

ਜਦੋਂ ਟਾਟਾ ਦੀ ਇਸ ਕਾਰ ਨੇ ਬਦਲੀ ਸੀ ਕੰਪਨੀ ਦੀ 'ਕਿਸਮਤ'

ਨਵੀਂ ਦਿੱਲੀ- ਰਤਨ ਟਾਟਾ ਦੇ ਦਿਹਾਂਤ ਨਾਲ ਪੂਰੇ ਦੇਸ਼ ਵਿਚ ਸੋਗ ਦਾ ਮਾਹੌਲ ਹੈ। ਟਾਟਾ ਸੰਸ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਦਾ 86 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਰਤਨ ਟਾਟਾ ਨੂੰ ਹਮੇਸ਼ਾ ਉਨ੍ਹਾਂ ਦੇ ਵੱਡੇ ਫੈਸਲਿਆਂ ਲਈ ਯਾਦ ਕੀਤਾ ਜਾਵੇਗਾ। ਕਿਹਾ ਜਾਂਦਾ ਹੈ ਕਿ ਕੋਈ ਕੰਪਨੀ ਅੱਜ ਕਿੰਨੀ ਵੱਡੀ ਅਤੇ ਕਿੰਨੀ ਸਫ਼ਲ ਹੈ, ਇਸ ਦੇ ਪਿੱਛੇ ਉਸ ਦੀ ਕਈ ਸਾਲਾਂ ਦੀ ਸਖ਼ਤ ਮਿਹਨਤ ਲੁੱਕੀ ਹੁੰਦੀ ਹੈ। ਟਾਟਾ ਮੋਟਰਜ਼ ਦੀ ਕਹਾਣੀ ਵੀ ਕੁਝ ਅਜਿਹੀ ਹੀ ਸੀ। ਅੱਜ ਭਾਵੇਂ ਹੀ ਟਾਟਾ ਮੋਟਰਜ਼ ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀਆਂ 'ਚੋਂ ਇਕ ਹੋਵੇ ਪਰ ਇਕ ਦੌਰ ਅਜਿਹਾ ਸੀ ਕਿ ਜਦੋਂ ਕੰਪਨੀ ਲਈ ਬਾਜ਼ਾਰ ਵਿਚ ਆਪਣੀ ਮੌਜੂਦਗੀ ਬਣਾਏ ਕੇ ਰੱਖਣਾ ਇਕ ਵੱਡੀ ਚੁਣੌਤੀ ਸੀ। ਟਾਟਾ ਮੋਰਟਜ਼ ਨਾਲ ਵੀ ਅਜਿਹਾ ਹੀ ਹੋਇਆ।

ਇਹ ਵੀ ਪੜ੍ਹੋ- ਨਹੀਂ ਰਹੇ ਰਤਨ ਟਾਟਾ, ਕਿੰਝ ਹੋਈ ਮੌਤ? ਕਦੋਂ ਹੋਵੇਗਾ ਸਸਕਾਰ? ਪੜ੍ਹੋ ਸਾਰੀ ਜਾਣਕਾਰੀ

ਟਾਟਾ ਨੇ ਇੰਡੀਕਾ ਕਾਰ ਕੀਤੀ ਲਾਂਚ

20ਵੀਂ ਸਦੀ ਦਾ ਅੰਤ ਟਾਟਾ ਮੋਟਰਜ਼ ਲਈ ਬਹੁਤ ਮੁਸ਼ਕਲਾਂ ਭਰਿਆ ਸੀ। ਉਸ ਸਮੇਂ ਮਾਰੂਤੀ ਸੁਜ਼ੂਕੀ ਤੇਜ਼ੀ ਨਾਲ ਭਾਰਤੀ ਬਾਜ਼ਾਰ 'ਚ ਆਪਣੀ ਮੌਜੂਦਗੀ ਵਧਾ ਰਹੀ ਸੀ। ਮਾਰੂਤੀ ਕੰਪਨੀ ਸਮੇਂ-ਸਮੇਂ 'ਤੇ ਕਾਰਾਂ ਦੇ ਨਵੇਂ ਮਾਡਲ ਲਿਆ ਕੇ ਭਾਰਤੀ ਬਾਜ਼ਾਰ 'ਤੇ ਕਬਜ਼ਾ ਕਰਦੀ ਨਜ਼ਰ ਆ ਰਹੀ ਸੀ। ਉਸ ਸਮੇਂ ਟਾਟਾ ਮੋਟਰਜ਼ ਦੀਆਂ ਸਾਰੀਆਂ ਕਾਰਾਂ ਦੇ ਮਾਡਲ ਇੰਨੇ ਪੁਰਾਣੇ ਹੋ ਗਏ ਸਨ ਕਿ ਮਾਰੂਤੀ ਦੇ ਸਾਹਮਣੇ ਉਨ੍ਹਾਂ ਦੀ ਮੰਗ ਦਿਨੋਂ-ਦਿਨ ਘਟਣ ਲੱਗੀ। ਟਾਟਾ ਨੂੰ ਵੀ ਪਤਾ ਸੀ ਕਿ ਉਨ੍ਹਾਂ ਨੂੰ ਜੇਕਰ ਬਾਜ਼ਾਰ ਵਿਚ ਟਿਕੇ ਰਹਿਣਾ ਹੈ ਤਾਂ ਜਲਦੀ ਤੋਂ ਜਲਦੀ ਕੁਝ ਨਵਾਂ ਕਰਨਾ ਹੋਵੇਗਾ। ਇਸ ਸਮੇਂ ਰਤਨ ਟਾਟਾ ਦੀ ਕੰਪਨੀ ਨੇ ਭਾਰਤੀ ਬਾਜ਼ਾਰ ਵਿਚ ਮਾਰੂਤੀ ਸੁਜ਼ੂਕੀ ਵਰਗੀ ਕੰਪਨੀ ਦਾ ਸਾਹਮਣਾ ਕਰਨ ਲਈ ਇੰਡੀਕਾ ਕਾਰ ਨੂੰ ਲਾਂਚ ਕੀਤਾ। 1998 ਵਿਚ ਟਾਟਾ ਸਮੂਹ ਨੇ ਜਦੋਂ ਇਸ ਕਾਰ ਨੂੰ ਲਾਂਚ ਕੀਤਾ ਸੀ ਤਾਂ ਉਸ ਦੌਰਾਨ ਸ਼ਾਇਦ ਹੀ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋਵੇਗਾ ਕਿ ਇਹ ਕਾਰ ਨਾ ਸਿਰਫ਼ ਟਾਟਾ ਲਈ ਸਗੋਂ ਪੂਰੇ ਕਾਰ ਬਾਜ਼ਾਰ ਵਿਚ ਕ੍ਰਾਂਤੀ ਲਿਆ ਦੇਵੇਗੀ।

ਇਹ ਵੀ ਪੜ੍ਹੋ- ਸਾਬਕਾ ਪ੍ਰੇਮਿਕਾ ਸਿਮੀ ਗਰੇਵਾਲ ਦੀ ਰਤਨ ਟਾਟਾ ਦੇ ਨਾਂ ਭਾਵੁਕ ਪੋਸਟ, 'ਉਹ ਕਹਿੰਦੇ ਤੁਸੀਂ ਚਲੇ ਗਏ...'

ਇੰਡੀਕਾ ਕਾਰ ਦੀ ਲਾਂਚਿੰਗ ਨੇ ਭਾਰਤ 'ਚ ਲਿਆਂਦੀ ਕ੍ਰਾਂਤੀ

ਇੰਡੀਕਾ ਕਾਰ ਨੂੰ ਲਾਂਚ ਕਰਨਾ ਟਾਟਾ ਲਈ ਇਕ ਇਤਿਹਾਸਕ ਫੈਸਲਾ ਸਾਬਤ ਹੋਇਆ ਸੀ। ਇਸ ਕਾਰ ਨੇ ਪੂਰੇ ਭਾਰਤੀ ਬਾਜ਼ਾਰ ਦਾ ਰੂਪ ਹੀ ਬਦਲ ਕੇ ਰੱਖ ਦਿੱਤਾ ਸੀ। ਇਸ ਕਾਰ ਦੀ ਇੰਨੀ ਮੰਗ ਆਈ ਸੀ ਕਿ ਇਸ ਨੇ ਟਾਟਾ ਮੋਰਟਜ਼ ਨੂੰ ਇਕ ਸੰਘਰਸ਼ ਕੰਪਨੀ ਦੀ ਸੂਚੀ ਤੋਂ ਕੱਢ ਕੇ ਕਾਰ ਬਾਜ਼ਾਰ ਦੇ ਇਕ ਪ੍ਰਮੁੱਖ ਪਲੇਅਰ ਦੇ ਤੌਰ 'ਤੇ ਸਥਾਪਤ ਕਰ ਦਿੱਤਾ। ਟਾਟਾ ਨੇ ਇਸੇ ਕਾਰ ਦੇ ਮਾਡਲ ਦੀ ਲਾਂਚਿੰਗ ਨਾਲ ਹੀ ਭਾਰਤ ਵਿਚ ਹੈਚਬੈਗ ਕ੍ਰਾਂਤੀ ਦੀ ਵੀ ਸ਼ੁਰੂਆਤ ਕੀਤੀ ਸੀ। 

ਇਹ ਵੀ ਪੜ੍ਹੋ- ਰਤਨ ਟਾਟਾ ਬਾਰੇ ਗੱਲ ਕਰਦਿਆਂ ਸਟੇਜ 'ਤੇ ਭਾਵੁਕ ਹੋਏ ਦਿਲਜੀਤ ਦੋਸਾਂਝ, ਆਖ਼ੀਆਂ ਇਹ ਗੱਲਾਂ (ਵੀਡੀਓ)

ਟਾਟਾ ਦੀ ਇੰਡੀਕਾ ਕਾਰ ਇੰਨੀ ਖਾਸ ਕਿਉਂ ਸੀ?

ਤੁਹਾਨੂੰ ਦੱਸ ਦੇਈਏ ਕਿ 1998 ਦੇ ਦੌਰ ਵਿਚ ਟਾਟਾ ਨੇ ਆਪਣੀ ਇੰਡੀਕਾ ਕਾਰ ਵਿਚ ਜਿੰਨੀਆਂ ਸਹੂਲਤਾਂ ਦਿੱਤੀਆਂ ਸਨ, ਓਨੀਆਂ ਸਹੂਲਤਾਂ ਕਿਸੇ ਵੀ ਕਾਰ ਵਿਚ ਨਹੀਂ ਸਨ। ਇਸ ਤੋਂ ਇਲਾਵਾ ਇੰਡੀਕਾ ਦੀ ਕੀਮਤ ਵੀ ਦੂਜੀਆਂ ਕੰਪਨੀਆਂ ਦੀਆਂ ਕਾਰਾਂ ਦੇ ਮੁਕਾਬਲੇ ਘੱਟ ਸੀ। ਟਾਟਾ ਦੀ ਇੰਡੀਕਾ ਇਕ ਅਤਿ-ਆਧੁਨਿਕ ਹੈਚਬੈਕ ਕਾਰ ਸੀ। ਜੋ ਉਸ ਸਮੇਂ ਭਾਰਤ 'ਚ ਉਪਲਬਧ ਕਿਸੇ ਵੀ ਕਾਰ ਤੋਂ ਵੱਖਰੀ ਸੀ। ਇਸ ਕਾਰ ਦੇ ਸਟਾਈਲਿਸ਼ ਡਿਜ਼ਾਈਨ, ਆਰਾਮਦਾਇਕ ਇੰਟੀਰੀਅਰ ਅਤੇ ਪਾਵਰਫੁੱਲ ਇੰਜਣ ਨੇ ਇਸ ਨੂੰ ਦੂਜੀਆਂ ਕਾਰਾਂ ਤੋਂ ਵੱਖ ਬਣਾ ਦਿੱਤਾ ਹੈ। ਇਹੀ ਕਾਰਨ ਸੀ ਕਿ ਇਹ ਭਾਰਤੀ ਖਪਤਕਾਰਾਂ ਦੀ ਪਹਿਲੀ ਪਸੰਦ ਬਣ ਗਈ। ਖਾਸ ਗੱਲ ਇਹ ਸੀ ਕਿ ਇੰਡੀਕਾ ਨੂੰ ਇਟਾਲੀਅਨ ਡਿਜ਼ਾਈਨ ਹਾਊਸ ਆਈ.ਡੀ.ਡੀ. ਭਾਰਤ ਦੇਸ਼ ਦੀ ਪਹਿਲੀ ਕਾਰ ਸੀ ਜਿਸ ਵਿੱਚ ਪਾਵਰ ਵਿੰਡੋਜ਼, ਸੈਂਟਰਲ ਲਾਕਿੰਗ ਅਤੇ ਏਅਰ ਕੰਡੀਸ਼ਨਿੰਗ ਵਰਗੀਆਂ ਸਹੂਲਤਾਂ ਸਨ। ਕੰਪਨੀ ਨੇ 2008 ਵਿਚ ਇੰਡੀਕਾ ਦਾ ਨਵਾਂ ਸੰਸਕਰਣ ਵੀ ਲਾਂਚ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Tanu

Content Editor

Related News