8ਵਾਂ ਤਨਖਾਹ ਕਮਿਸ਼ਨ: ਕੇਂਦਰੀ ਕਰਮਚਾਰੀਆਂ ਦੀ ਲੱਗੇਗੀ ਲਾਟਰੀ! ਬੇਸਿਕ ਸੈਲਰੀ 'ਚ 66% ਵਾਧੇ ਦੀ ਸੰਭਾਵਨਾ

Monday, Mar 09, 2026 - 11:32 AM (IST)

8ਵਾਂ ਤਨਖਾਹ ਕਮਿਸ਼ਨ: ਕੇਂਦਰੀ ਕਰਮਚਾਰੀਆਂ ਦੀ ਲੱਗੇਗੀ ਲਾਟਰੀ! ਬੇਸਿਕ ਸੈਲਰੀ 'ਚ 66% ਵਾਧੇ ਦੀ ਸੰਭਾਵਨਾ

ਬਿਜ਼ਨੈੱਸ ਡੈਸਕ : ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਆਉਣ ਵਾਲੇ ਸਮੇਂ ਵਿੱਚ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਸਕਦੀ ਹੈ। ਪ੍ਰਸਤਾਵਿਤ 8ਵੇਂ ਤਨਖਾਹ ਕਮਿਸ਼ਨ (8th Pay Commission) ਦੇ ਤਹਿਤ ਜੇਕਰ ਕਰਮਚਾਰੀ ਜਥੇਬੰਦੀਆਂ ਦੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਹਨ, ਤਾਂ ਸਰਕਾਰੀ ਕਰਮਚਾਰੀਆਂ ਦੀ ਬੇਸਿਕ ਸੈਲਰੀ ਵਿੱਚ ਕਰੀਬ 66 ਫੀਸਦੀ ਤੱਕ ਦਾ ਭਾਰੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਹ ਵਾਧਾ ਨਾ ਸਿਰਫ਼ ਤਨਖਾਹ ਵਿੱਚ ਹੋਵੇਗਾ, ਸਗੋਂ ਘੱਟੋ-ਘੱਟ ਤਨਖਾਹ ਤੈਅ ਕਰਨ ਦੇ ਦਹਾਕਿਆਂ ਪੁਰਾਣੇ ਫਾਰਮੂਲੇ ਵਿੱਚ ਬਦਲਾਅ ਨਾਲ ਵੀ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ

ਕੀ ਹੈ 'ਫੈਮਿਲੀ ਯੂਨਿਟ' ਦਾ ਨਵਾਂ ਫਾਰਮੂਲਾ?

ਵਰਤਮਾਨ ਵਿੱਚ, ਸਰਕਾਰੀ ਕਰਮਚਾਰੀਆਂ ਦੀ ਘੱਟੋ-ਘੱਟ ਤਨਖਾਹ 1956 ਦੇ 15ਵੇਂ ਭਾਰਤੀ ਲੇਬਰ ਕਾਨਫਰੰਸ ਦੇ ਫਾਰਮੂਲੇ ਅਨੁਸਾਰ ਤੈਅ ਕੀਤੀ ਜਾਂਦੀ ਹੈ, ਜਿਸ ਨੂੰ “ਥ੍ਰੀ ਫੈਮਿਲੀ ਯੂਨਿਟ” (Three Family Unit) ਮਾਡਲ ਕਿਹਾ ਜਾਂਦਾ ਹੈ। ਇਸ ਫਾਰਮੂਲੇ ਅਨੁਸਾਰ ਪਰਿਵਾਰ ਵਿੱਚ ਸਿਰਫ਼ ਤਿੰਨ ਮੈਂਬਰ (ਕਰਮਚਾਰੀ, ਜੀਵਨ ਸਾਥੀ ਅਤੇ ਇੱਕ ਬੱਚਾ) ਮੰਨੇ ਜਾਂਦੇ ਹਨ।

ਇਹ ਵੀ ਪੜ੍ਹੋ :  ਮੱਧ ਪੂਰਬ ਤਣਾਅ ਕਾਰਨ ਵਧੀਆਂ ਸੋਨੇ ਦੀਆਂ ਕੀਮਤਾਂ , ਅਪ੍ਰੈਲ ਤੋਂ ਬਾਅਦ ਇੰਨੀ ਹੋਵੇਗੀ Gold ਦੀ ਕੀਮਤ

ਪਰ ਹੁਣ ਕਰਮਚਾਰੀ ਯੂਨੀਅਨਾਂ ਦੀ ਮੰਗ ਹੈ ਕਿ ਵਧਦੀ ਮਹਿੰਗਾਈ, ਬਜ਼ੁਰਗ ਮਾਪਿਆਂ ਦੀ ਦੇਖਭਾਲ ਅਤੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਨੂੰ ਮੁੱਖ ਰੱਖਦਿਆਂ ਪਰਿਵਾਰਕ ਮੈਂਬਰਾਂ ਦੀ ਗਿਣਤੀ ਤਿੰਨ ਤੋਂ ਵਧਾ ਕੇ ਪੰਜ ਕੀਤੀ ਜਾਵੇ। ਯੂਨੀਅਨਾਂ ਦਾ ਤਰਕ ਹੈ ਕਿ ਪੁਰਾਣਾ ਮਾਡਲ ਹੁਣ ਅਵਿਵਹਾਰਕ ਹੋ ਚੁੱਕਾ ਹੈ।

ਇਹ ਵੀ ਪੜ੍ਹੋ :   PNB ਖ਼ਾਤਾਧਾਰਕਾਂ ਨੂੰ ਝਟਕਾ ! Cash Withdrawal ਦੇ ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ

ਸੈਲਰੀ ਵਿੱਚ ਕਿਵੇਂ ਆਵੇਗਾ ਇੰਨਾ ਵੱਡਾ ਉਛਾਲ?

ਮਾਹਿਰਾਂ ਅਨੁਸਾਰ, ਜੇਕਰ ਪਰਿਵਾਰਕ ਇਕਾਈਆਂ (Family Units) ਦੀ ਗਿਣਤੀ ਵਧਦੀ ਹੈ, ਤਾਂ ਬੇਸਿਕ ਸੈਲਰੀ ਵਿੱਚ ਵੱਡਾ ਵਾਧਾ ਹੋਵੇਗਾ। ਮੌਜੂਦਾ ਨਿਯਮਾਂ ਅਨੁਸਾਰ ਹਰ ਵਾਧੂ ਫੈਮਿਲੀ ਯੂਨਿਟ ਜੋੜਨ 'ਤੇ ਬੇਸਿਕ ਸੈਲਰੀ ਵਿੱਚ ਲਗਭਗ 33.33% ਦਾ ਵਾਧਾ ਹੁੰਦਾ ਹੈ। ਇਸ ਤਰ੍ਹਾਂ, ਜੇਕਰ ਇਕਾਈਆਂ 3 ਤੋਂ ਵਧ ਕੇ 5 ਹੁੰਦੀਆਂ ਹਨ, ਤਾਂ ਬੇਸਿਕ ਤਨਖਾਹ ਵਿੱਚ 66.66% ਤੱਕ ਦਾ ਵਾਧਾ ਸੰਭਵ ਹੈ

ਇਹ ਵੀ ਪੜ੍ਹੋ :    ਭਾਰਤ ਤੱਕ ਪਹੁੰਚਿਆ ਈਰਾਨ-ਇਜ਼ਰਾਈਲ ਜੰਗ ਦਾ ਸੇਕ, Cooking oil ਸਮੇਤ ਇਨ੍ਹਾਂ ਚੀਜ਼ਾਂ ਦੇ ਵਧੇ ਰੇਟ.

ਉਦਾਹਰਨ ਨਾਲ ਸਮਝੋ:

  • ਜੇਕਰ ਕਿਸੇ ਕਰਮਚਾਰੀ ਦੀ ਮੌਜੂਦਾ ਬੇਸਿਕ ਸੈਲਰੀ 78,800 ਰੁਪਏ  ਹੈ, ਤਾਂ ਮੌਜੂਦਾ ਫਿਟਮੈਂਟ ਫੈਕਟਰ (1.76) ਦੇ ਅਧਾਰ 'ਤੇ ਇਹ ਲਗਭਗ 1.38 ਲੱਖ ਰੁਪਏ ਬਣਦੀ ਹੈ।
  • ਪਰ ਜੇਕਰ 5 ਮੈਂਬਰਾਂ ਵਾਲਾ ਨਵਾਂ ਫਾਰਮੂਲਾ ਲਾਗੂ ਹੁੰਦਾ ਹੈ, ਤਾਂ ਫਿਟਮੈਂਟ ਫੈਕਟਰ ਲਗਭਗ 2.42 ਤੱਕ ਪਹੁੰਚ ਸਕਦਾ ਹੈ, ਜਿਸ ਨਾਲ ਇਹੀ ਤਨਖਾਹ ਵਧ ਕੇ 1.90 ਲੱਖ ਰੁਪਏ ਤੱਕ ਹੋ ਸਕਦੀ ਹੈ।

ਹਾਲਾਂਕਿ, ਇਹ ਅੰਕੜੇ ਅਜੇ ਅਨੁਮਾਨਾਂ 'ਤੇ ਅਧਾਰਤ ਹਨ। ਅਸਲ ਤਨਖਾਹ ਢਾਂਚਾ ਉਦੋਂ ਹੀ ਸਪੱਸ਼ਟ ਹੋਵੇਗਾ ਜਦੋਂ ਸਰਕਾਰ 8ਵੇਂ ਤਨਖਾਹ ਕਮਿਸ਼ਨ ਦੀਆਂ ਅਧਿਕਾਰਤ ਸਿਫਾਰਸ਼ਾਂ ਅਤੇ ਨਵਾਂ ਫਿਟਮੈਂਟ ਫੈਕਟਰ ਜਾਰੀ ਕਰੇਗੀ। ਫਿਲਹਾਲ ਸਰਕਾਰ ਅਤੇ ਕਰਮਚਾਰੀ ਜਥੇਬੰਦੀਆਂ ਵਿਚਾਲੇ ਇਸ ਮੁੱਦੇ 'ਤੇ ਚਰਚਾ ਜਾਰੀ ਹੈ।

ਇਹ ਵੀ ਪੜ੍ਹੋ :    ਭਾਰਤ ਤੱਕ ਪਹੁੰਚਿਆ ਈਰਾਨ-ਇਜ਼ਰਾਈਲ ਜੰਗ ਦਾ ਸੇਕ, Cooking oil ਸਮੇਤ ਇਨ੍ਹਾਂ ਚੀਜ਼ਾਂ ਦੇ ਵਧੇ ਰੇਟ.

ਇਹ ਵੀ ਪੜ੍ਹੋ :  ਸੋਨਾ ਖ਼ਰੀਦਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਨੇ ਵਧਾਇਆ ਲਾਜ਼ਮੀ ਹਾਲਮਾਰਕਿੰਗ ਦਾ ਦਾਇਰਾ
ਇਹ ਵੀ ਪੜ੍ਹੋ :   ਈਰਾਨ ਤਣਾਅ ਦਰਮਿਆਨ ਅਮਰੀਕਾ ਦੀ ਵੱਡੀ ਗੋਲਡ ਡੀਲ, ਕੀਮਤਾਂ 'ਤੇ ਹੋ ਸਕਦੈ ਅਸਰ?

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News