IIT ਦੇ ਪ੍ਰੋਫੈਸਰ ਦਾ ਪ੍ਰੇਰਣਾਦਾਇਕ ਕਦਮ, ਨੇਤਰਹੀਨਾਂ ਲਈ ਬਣਾ ਦਿੱਤੀ ਸਾਇੰਸ ਦੀ ਆਡੀਓ

Tuesday, Oct 10, 2023 - 02:59 PM (IST)

IIT ਦੇ ਪ੍ਰੋਫੈਸਰ ਦਾ ਪ੍ਰੇਰਣਾਦਾਇਕ ਕਦਮ, ਨੇਤਰਹੀਨਾਂ ਲਈ ਬਣਾ ਦਿੱਤੀ ਸਾਇੰਸ ਦੀ ਆਡੀਓ

ਚੇਨਈ- ਆਈ.ਆਈ.ਟੀ. ਮਦਰਾਸ ਵਰਗੀਆਂ ਯੂਨੀਵਰਸਿਟੀਆਂ 'ਚ ਪੜ੍ਹਾਅ ਚੁੱਕੇ ਦਿੱਲੀ ਦੇ ਡਾ. ਟੀ.ਕੇ. ਬੰਸਲ ਦੀਆਂ ਅੱਖਾਂ ਦੀ ਰੋਸ਼ਨੀ 30 ਸਾਲ ਦੀ ਉਮਰ 'ਚ ਰਿਟਿਟਿਸ ਪਿਗਮੈਂਟੋਸਾ ਕਾਰਨ ਚਲੀ ਗਈ ਸੀ। ਇਸਤੋਂ ਬਾਅਦ ਉਨ੍ਹਾਂ ਨੇ ਨੇਤਰਹੀਨਾਂ ਦਾ ਦਰਦ ਮਹਿਸੂਸ ਕੀਤਾ। ਨਾਲ ਹੀ ਜਾਣਿਆ ਕਿ ਨੇਤਰਹੀਨਾਂ ਲਈ ਵਿਗਿਆਨ ਦੀ ਜੋ ਆਡੀਓ ਬੁੱਕ ਹੈ, ਉਹ ਤਕਨੀਕੀ ਰੂਪ ਨਾਲ ਕਮਜ਼ੋਰ ਹੈ। ਫਿਰ ਉਨ੍ਹਾਂ ਨੇ ਨੇਤਰਹੀਨਾਂ ਲਈ ਬ੍ਰੇਲ ਲਿਪੀ ਵਾਲੀ ਨਵੀਂ ਤਕਨੀਕ ਦੀ ਸਾਇੰਸ ਆਡੀਓ ਬੁੱਕ ਬਣਾ ਦਿੱਤੀ। ਉਹ 30 ਤੋਂ ਜ਼ਿਆਦਾ ਬੁੱਕ ਤਿਆਰ ਕਰਚੁੱਕੇ ਹਨ। ਡਾ. ਬੰਸਲ ਦੱਸਦੇ ਹਨ ਕਿ ਤੁਹਾਨੂੰ ਵਿਗਿਆਨ ਦੀਆਂ ਅਜਿਹੀਆਂ ਕਿਤਾਬਾਂ ਨਹੀਂ ਮਿਲਣਗੀਆਂ ਜੋ ਨੇਤਰਹੀਨਾਂ ਨੂੰ ਸਹੀ ਇਕਵੇਸ਼ਨ ਸਮਝਾ ਸਕਣ। ਜਿਵੇਂ- ਤੁਸੀਂ ਗਣਿਤ ਦੇ ਹਿਸਾਬ 'ਚ ਘਟਾਅ ਦੇ ਚਿੰਨ੍ਹ ਲਗਾਉਂਦੇ ਹੋ ਪਰ ਆਡੀਓ ਬੁੱਕ 'ਚ ਸਾਫਟਵੇਅਰ ਇਸਨੂੰ ਡੈਸ ਪੜ੍ਹਦਾ ਹੈ। ਜਦੋਂਕਿ ਇਸਨੂੰ ਮਾਈਨਸ ਪੜ੍ਹਿਆ ਜਾਣਾ ਚਾਹੀਦਾ ਹੈ।


author

Rakesh

Content Editor

Related News