...ਜਦੋਂ ਸੰਸਦ ’ਚ ਗੁਲਾਮ ਨਬੀ ਆਜ਼ਾਦ ਲਈ ਰੋ ਪਏ ਸਨ PM ਮੋਦੀ, ਜਾਣੋ ਭਾਸ਼ਣ ’ਚ ਕੀ ਬੋਲੇ ਸਨ

Saturday, Aug 27, 2022 - 12:43 PM (IST)

...ਜਦੋਂ ਸੰਸਦ ’ਚ ਗੁਲਾਮ ਨਬੀ ਆਜ਼ਾਦ ਲਈ ਰੋ ਪਏ ਸਨ PM ਮੋਦੀ, ਜਾਣੋ ਭਾਸ਼ਣ ’ਚ ਕੀ ਬੋਲੇ ਸਨ

ਨਵੀਂ ਦਿੱਲੀ– ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਹੁਣ ਪਿਛਲੇ ਸਾਲ ਰਾਜ ਸਭਾ ’ਚੋਂ ਆਜ਼ਾਦ ਦੇ ਸੇਵਾਮੁਕਤ ਹੋਣ ਸਮੇਂ ਪ੍ਰਧਾਨ ਮੰਤਰੀ ਮੋਦੀ ਦਾ ਦਿੱਤਾ ਗਿਆ ਭਾਸ਼ਣ ਵਾਇਰਲ ਹੋ ਰਿਹਾ ਹੈ। ਅਸਲ ’ਚ ਇਹ 9 ਫਰਵਰੀ 2021 ਦੀ ਗੱਲ ਹੈ। ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਦਾ ਰਾਜ ਸਭਾ ਦਾ ਕਾਰਜਕਾਲ ਖਤਮ ਹੋ ਰਿਹਾ ਸੀ। ਸੰਸਦ ’ਚ ਹੋਏ ਵਿਦਾਇਗੀ ਸਮਾਰੋਹ ’ਚ ਸਾਰੇ ਨੇਤਾਵਾਂ ਨੇ ਗੁਲਾਮ ਨਬੀ ਆਜ਼ਾਦ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪ੍ਰਧਾਨ ਮੰਤਰੀ ਗੁਲਾਮ ਨਬੀ ਆਜ਼ਾਦ ਦੇ ਜਾਣ ’ਤੇ ਰੋ ਪਏ। ਉਨ੍ਹਾਂ ਆਜ਼ਾਦ ਨਾਲ ਜੁੜੀਆਂ ਪੁਰਾਣੀਆਂ ਗੱਲਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀ ਜ਼ੋਰਦਾਰ ਤਾਰੀਫ਼ ਕੀਤੀ।

ਇਹ ਵੀ ਪੜ੍ਹੋਕਾਂਗਰਸ ਨੂੰ ਵੱਡਾ ਝਟਕਾ, ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਇਸ ਦੁਖ਼ਦ ਘਟਨਾ ਦਾ ਜ਼ਿਕਰ ਕਰਦਿਆਂ ਭਾਵੁਕ ਹੋਏ ਸਨ ਪ੍ਰਧਾਨ ਮੰਤਰੀ

ਇਕ ਅੱਤਵਾਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਭਾਵੁਕ ਹੋ ਗਏ ਸਨ। ਉਨ੍ਹਾਂ ਨੇ ਆਪਣੇ ਸੰਬੋਧਨ ’ਚ ਦੱਸਿਆ ਕਿ ਕਿਸ ਤਰ੍ਹਾਂ ਨਾਲ ਉਸ ਸਮੇਂ ਗੁਲਾਮ ਨਬੀ ਆਜ਼ਾਦ ਕਸ਼ਮੀਰ ’ਚ ਫਸੇ ਹੋਏ ਗੁਜਰਾਤ ਦੇ ਲੋਕਾਂ ਦੀ ਚਿੰਤਾ ਆਪਣੇ ਪਰਿਵਾਰ ਦੇ ਮੈਂਬਰਾਂ ਵਾਂਗ ਕਰ ਰਹੇ ਸਨ। ਇੰਨਾ ਹੀ ਨਹੀਂ ਉਸ ਵੇਲੇ ਦੇ ਰੱਖਿਆ ਮੰਤਰੀ ਪ੍ਰਣਬ ਮੁਖਰਜੀ ਨੇ ਵੀ ਉਨ੍ਹਾਂ ਦੀ ਮਦਦ ਕੀਤੀ ਸੀ। 

PunjabKesari

ਆਓ ਜਾਣਦੇ ਹਾਂ ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦ ਬਾਰੇ ਕੀ ਕਿਹਾ ਸੀ?

ਗੁਲਾਮ ਨਬੀ ਦੀ ਤਾਰੀਫ਼ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਸੀ, ‘‘ਗੁਲਾਮ ਨਬੀ ਜੀ ਜਦੋਂ ਮੁੱਖ ਮੰਤਰੀ ਸਨ, ਤਾਂ ਮੈਂ ਵੀ ਇਕ ਸੂਬੇ ਦਾ ਮੁੱਖ ਮੰਤਰੀ ਸੀ। ਸਾਡੀ ਬਹੁਤ ਨੇੜਤਾ ਰਹੀ। ਇਕ ਵਾਰ ਗੁਜਰਾਤ ਦੇ ਕੁਝ ਯਾਤਰੀਆਂ ’ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ, 8 ਲੋਕ ਉਸ ’ਚ ਮਾਰੇ ਗਏ। ਸਭ ਤੋਂ ਪਹਿਲਾਂ ਗੁਲਾਮ ਜੀ ਦਾ ਫੋਨ ਮੇਰੇ ਕੋਲ ਆਇਆ। ਉਨ੍ਹਾਂ ਦੇ ਹੰਝੂ ਰੁੱਕ ਨਹੀਂ ਰਹੇ ਸਨ। ਗੁਲਾਮ ਨਬੀ ਜੀ ਲਗਾਤਾਰ ਇਸ ਘਟਨਾ ਦੀ ਨਿਗਰਾਨੀ ਕਰ ਰਹੇ ਸਨ। ਉਹ ਉਨ੍ਹਾਂ ਨੂੰ ਲੈ ਕੇ ਚਿੰਤਤ ਸਨ ਜਿਵੇਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਹੋਣ। 

ਇਹ ਵੀ ਪੜ੍ਹੋ- ਹਰਿਆਣਾ 'ਚ ਦਿਲ ਦਹਿਲਾਉਣ ਵਾਲੀ ਘਟਨਾ, ਇਕੋ ਪਰਿਵਾਰ ਦੇ 6 ਜੀਆਂ ਦੀਆਂ ਮਿਲੀਆਂ ਲਾਸ਼ਾਂ

ਮੈਂ ਆਜ਼ਾਦ ਦੀਆਂ ਕੋਸ਼ਿਸ਼ਾਂ ਅਤੇ ਪ੍ਰਣਬ ਮੁਖਰਜੀ ਦੀਆਂ ਕੋਸ਼ਿਸ਼ਾਂ ਨੂੰ ਕਦੇ ਭੁੱਲਾਂਗਾ ਨਹੀਂ। ਉਸ ਸਮੇਂ ਪ੍ਰਣਬ ਮੁਖਰਜੀ ਰੱਖਿਆ ਮੰਤਰੀ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਮ੍ਰਿਤਕ ਦੇਹਾਂ ਨੂੰ ਲਿਆਉਣ ਲਈ ਫ਼ੌਜ ਦਾ ਹਵਾਈ ਜਹਾਜ਼ ਮਿਲ ਜਾਵੇ ਤਾਂ ਉਨ੍ਹਾਂ ਨੇ ਕਿਹਾ ਕਿ ਚਿੰਤਾ ਨਾ ਕਰੋ ਮੈਂ ਵਿਵਸਥਾ ਕਰਦਾ ਹਾਂ। ਉੱਥੇ ਹੀ ਗੁਲਾਮ ਨਬੀ ਜੀ ਉਸ ਰਾਤ ਨੂੰ ਹਵਾਈ ਅੱਡੇ ’ਤੇ ਹੀ ਮੌਜੂਦ ਸਨ।

PunjabKesari

ਸਦਨ ’ਚ ਜਦੋਂ ਬੋਲਦੇ-ਬੋਲਦੇ ਰੁੱਕ ਗਏ ਪ੍ਰਧਾਨ ਮੰਤਰੀ

ਰਾਜ ਸਭਾ ’ਚ ਗੁਲਾਮ ਨਬੀ ਦੇ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਭਾਵੁਕ ਹੋ ਗਏ ਸਨ। ਪ੍ਰਧਾਨ ਮੰਤਰੀ ਇੰਨੇ ਭਾਵੁਕ ਹੋਏ ਕੀ ਬੋਲਦੇ-ਬੋਲਦੇ ਰੁੱਕ ਗਏ। ਉਨ੍ਹਾਂ ਦੇ ਹੰਝੂ ਆਉਣ ਲੱਗੇ, ਉਨ੍ਹਾਂ ਨੇ ਆਪਣੇ ਹੰਝੂ ਪੂੰਝੇ। ਫਿਰ ਟੇਬਲ ’ਤੇ ਰੱਖੇ ਗਿਲਾਸ ਤੋਂ ਪਾਣੀ ਪੀਤਾ ਅਤੇ ਕਿਹਾ ਸੌਰੀ। ਇਸ ਤੋਂ ਬਾਅਦ ਫਿਰ ਆਪਣਾ ਸੰਬੋਧਨ ਸ਼ੁਰੂ ਕੀਤਾ।

ਇਹ ਵੀ ਪੜ੍ਹੋ- ਭਾਜਪਾ ਨੇ ‘AAP’ ਵਿਧਾਇਕਾਂ ਨੂੰ ਪਾਰਟੀ ਬਦਲਣ ਲਈ ਕੀਤੀ 20-20 ਕਰੋੜ ਦੀ ਪੇਸ਼ਕਸ਼: ਸੰਜੇ ਸਿੰਘ


author

Tanu

Content Editor

Related News