ਜਦੋਂ ਵਾਸ਼ਿੰਗ ਮਸ਼ੀਨ ਦਾ ਢੱਕਣ ਖੋਲ੍ਹਿਆ ਤਾਂ ਉੱਡ ਗਏ ਹੋਸ਼, ਨਿਕਲਿਆ 5.5 ਫੁੱਟ ਲੰਬਾ ਸੱਪ

Tuesday, Aug 20, 2024 - 07:54 PM (IST)

ਨੈਸ਼ਨਲ ਡੈਸਕ : ਕੋਟਾ 'ਚ ਇਕ ਘਰ 'ਚ ਵਾਸ਼ਿੰਗ ਮਸ਼ੀਨ 'ਚੋਂ ਕੋਬਰਾ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਘਰ ਦੇ ਮਾਲਕ ਸ਼ੰਭੂਦਿਆਲ ਨੇ ਦੱਸਿਆ ਕਿ ਜਦੋਂ ਉਹ ਕੱਪੜੇ ਧੋਣ ਲਈ ਵਾਸ਼ਿੰਗ ਮਸ਼ੀਨ ਦਾ ਢੱਕਣ ਖੋਲ੍ਹ ਰਿਹਾ ਸੀ ਤਾਂ ਉਸ ਨੇ ਅੰਦਰ ਇੱਕ ਕਾਲਾ ਕੋਬਰਾ ਸੱਪ ਫਨ ਫੈਲਾਏ ਬੈਠਿਆ ਹੋਇਆ ਸੀ। ਇਹ ਨਜ਼ਾਰਾ ਦੇਖ ਕੇ ਉਸ ਦਾ ਪੂਰਾ ਪਰਿਵਾਰ ਡਰ ਗਿਆ।

ਰੈਸਕਿਊ ਤੋਂ ਬਾਅਦ ਜੰਗਲ 'ਚ ਛੱਡਿਆ
ਸ਼ੰਭੂਦਿਆਲ ਜੋ ਡਰਾਈ ਕਲੀਨਿੰਗ ਦਾ ਕੰਮ ਕਰਦਾ ਹੈ। ਕੋਬਰਾ ਦਾ ਪਤਾ ਲੱਗਣ ਤੋਂ ਬਾਅਦ ਉਸ ਨੇ ਤੁਰੰਤ ਸੱਪ ਫੜਨ ਵਾਲੇ ਗੋਵਿੰਦ ਸ਼ਰਮਾ ਨੂੰ ਸੂਚਿਤ ਕੀਤਾ। ਗੋਵਿੰਦ ਸ਼ਰਮਾ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਕਰੀਬ 5.5 ਫੁੱਟ ਲੰਬੇ ਕੋਬਰਾ ਨੂੰ ਸੁਰੱਖਿਅਤ ਬਾਹਰ ਕੱਢਿਆ। ਇਸ ਤੋਂ ਬਾਅਦ ਉਸ ਨੇ ਉਸ ਕੋਬਰਾ ਨੂੰ ਲਾਡਪੁਰਾ ਦੇ ਜੰਗਲ ਵਿੱਚ ਛੱਡ ਦਿੱਤਾ।

ਬਰਸਾਤ ਕਾਰਨ ਬਿਲਾਂ 'ਚੋਂ ਬਾਹਰ ਆਉਂਦੇ ਹਨ ਸੱਪ
ਗੋਵਿੰਦ ਸ਼ਰਮਾ ਨੇ ਦੱਸਿਆ ਕਿ ਬਰਸਾਤ ਦੇ ਮੌਸਮ 'ਚ ਸੱਪ ਅਕਸਰ ਆਪਣੀਆਂ ਬਿਲਾਂ 'ਚੋਂ ਨਿਕਲ ਕੇ ਸ਼ਿਕਾਰ ਦੀ ਭਾਲ ਵਿੱਚ ਆਬਾਦੀ ਵਾਲੇ ਇਲਾਕਿਆਂ ਵਿੱਚ ਪਹੁੰਚ ਜਾਂਦੇ ਹਨ। ਕੁਝ ਦਿਨ ਪਹਿਲਾਂ ਕੋਟਾ ਦੇ ਐੱਮਬੀਐੱਸ ਹਸਪਤਾਲ ਵਿੱਚ ਇੱਕ ਕੋਬਰਾ ਦੇਖਿਆ ਗਿਆ ਸੀ, ਜਿਸ ਨੇ ਉੱਥੇ ਵੀ ਹਲਚਲ ਮਚਾ ਦਿੱਤੀ ਸੀ।

ਬਾਈਕ 'ਚ ਮਿਲਿਆ ਸੀ ਕੋਬਰਾ
ਇਸ ਤੋਂ ਇਲਾਵਾ ਹਾਲ ਹੀ 'ਚ ਇਕ ਵਿਅਕਤੀ ਦੀ ਬਾਈਕ 'ਚ ਵੀ ਸੱਪ ਨੇ ਜਗ੍ਹਾ ਬਣਾ ਲਈ ਸੀ। ਸੱਪ ਫੜਨ ਵਾਲੇ ਨੇ ਵੀ ਉਸ ਨੂੰ ਸੁਰੱਖਿਅਤ ਬਚਾ ਲਿਆ ਤੇ ਜੰਗਲ ਵਿਚ ਛੱਡ ਦਿੱਤਾ। ਜੰਗਲਾਤ ਵਿਭਾਗ ਨੇ ਲੋਕਾਂ ਨੂੰ ਬਰਸਾਤ ਦੇ ਮੌਸਮ ਦੌਰਾਨ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।


Baljit Singh

Content Editor

Related News