ਵੱਡਾ ਝਟਕਾ: ਭਾਰਤ 'ਚ WhatsApp ਦੇ 23 ਲੱਖ ਤੋਂ ਵੱਧ ਅਕਾਊਂਟ ਬੈਨ, ਜਾਣੋ ਵਜ੍ਹਾ
Thursday, Dec 01, 2022 - 02:45 PM (IST)
ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ ਨੇ ਬੁੱਧਵਾਰ ਨੂੰ ਦੱਸਿਆ ਕਿ ਉਸਨੇ ਅਕਤੂਬਰ ਮਹੀਨੇ ’ਚ 23 ਲੱਖ ਤੋਂ ਵੱਧ ਭਾਰਤੀ ਅਕਾਊਂਟ ਨੂੰ ਬੈਨ ਕਰ ਦਿੱਤਾ ਹੈ। ਅਕਤੂਬਰ ’ਚ ਬਲਾਕ ਕੀਤੇ ਗਏ ਅਕਾਊਂਟ ਦੀ ਗਿਣਤੀ ਸਤੰਬਰ ਮਹੀਨੇ ’ਚ ਬੈਨ ਕੀਤੇ ਗਏ 26.85 ਲੱਖ ਅਕਾਊਂਟ ਦੇ ਮੁਕਾਬਲੇ ਕਰੀਬ 13 ਫੀਸਦੀ ਘੱਟ ਹੈ। ਵਟਸਐਪ ਨੇ ਭਾਰਤ ’ਚ ਕਿਹਾ ਕਿ 1 ਅਕਤੂਬਰ, 2022 ਅਤੇ 31 ਅਕਤੂਬਰ 2022 ਵਿਚਕਾਰ 23.24 ਲੱਖ ਵਟਸਐਪ ਅਕਾਊਂਟ ’ਤੇ ਬੈਨ ਲਗਾ ਦਿੱਤਾ ਗਿਆ ਹੈ। ਇਨ੍ਹਾਂ ’ਚੋਂ 8.11 ਲੱਖ ਅਕਾਊਂਟ ਨੂੰ ਐਕਟਿਵ ਰੂਪ ਨਾਲ ਬੈਨ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ
ਵਟਸਐਪ ਨੇ ਮੰਥਲੀ ਰਿਪੋਰਟ ’ਚ ਦਿੱਤੀ ਜਾਣਕਾਰੀ
ਵਟਸਐਪ ਨੇ ਆਪਣੀ ਸੂਚਨਾ ਤਕਨੀਕੀ ਨਿਯਮ 2021 ਤਹਿਤ ਅਕਤੂਬਰ ਮਹੀਨੇ ਦੀ ਮਾਸਿਕ ਰਿਪੋਰਟ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ। ਪਿਛਲੇ ਸਾਲ ਦੇਸ਼ ’ਚ ਲਾਗੂ ਹੋਏ ਨਵੇਂ ਆਈ.ਟੀ. ਨਿਯਮਾਂ ਮੁਤਾਬਕ, ਵੱਡੇ ਡਿਜੀਟਲ ਪਲੇਟਫਾਰਮ (50 ਲੱਖ ਤੋਂ ਵੱਧ ਯੂਜ਼ਰਜ਼ ਵਾਲੇ) ਨੂੰ ਹਰ ਮਹੀਨੇ ਪਾਲਣਾ ਰਿਪੋਰਟ ਪੇਸ਼ ਕਰਨੀ ਹੁੰਦੀ ਹੈ, ਜਿਸ ਵਿਚ ਉਨ੍ਹਾਂ ਨੂੰ ਉਸ ਮਹੀਨੇ ’ਚ ਮਿਲੀਆਂ ਸ਼ਿਕਾਇਤਾਂ ਅਤੇ ਉਨ੍ਹਾਂ ’ਤੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਦੇਣੀ ਹੁੰਦੀ ਹੈ।
ਇਹ ਵੀ ਪੜ੍ਹੋ– ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਸਭ ਤੋਂ ਸਸਤੀ 7-ਸੀਟਰ ਕਾਰ, ਦੇਵੇਗੀ 27 ਕਿ.ਮੀ. ਦੀ ਮਾਈਲੇਜ