ਹੁਣ WhatsApp ਚਲਾਉਣ ਲਈ ਦੇਣੇ ਪੈਣਗੇ ਪੈਸੇ ! ਜਾਣੋ ਕੀ ਹੈ ਪੂਰਾ ਮਾਮਲਾ
Tuesday, Jan 27, 2026 - 11:19 AM (IST)
ਵੈੱਬ ਡੈਸਕ- ਮੇਟਾ (Meta) ਆਪਣੇ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟਸਐੱਪ (WhatsApp) ਲਈ ਇਕ ਪੇਡ ਸਰਵਿਸ (Paid Service) ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਕਾਰਨ ਕਰੋੜਾਂ ਯੂਜ਼ਰਸ ਨੂੰ ਝਟਕਾ ਲੱਗ ਸਕਦਾ ਹੈ। ਇਹ ਮੈਸੇਜਿੰਗ ਪਲੇਟਫਾਰਮ ਹੁਣ ਯੂਜ਼ਰਸ ਲਈ ਪੂਰੀ ਤਰ੍ਹਾਂ ਮੁਫ਼ਤ ਨਹੀਂ ਰਹੇਗਾ।
ਇਸ ਨਵੇਂ ਬਦਲਾਅ ਬਾਰੇ ਅਹਿਮ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:
ਸਟੇਟਸ ਦੇਖਣ ਲਈ ਦੇਣੇ ਪੈਣਗੇ ਪੈਸੇ
ਵਟਸਐੱਪ 'ਚ ਇਕ ਸਬਸਕ੍ਰਿਪਸ਼ਨ ਫੀਚਰ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਖ਼ਾਸ ਤੌਰ 'ਤੇ ਵਟਸਐੱਪ ਸਟੇਟਸ ਲਈ ਦੇਖਿਆ ਗਿਆ ਹੈ। ਜੇਕਰ ਯੂਜ਼ਰਸ ਬਿਨਾਂ ਕਿਸੇ ਇਸ਼ਤਿਹਾਰ (Ads) ਦੇ ਆਪਣੇ ਕੰਟੈਕਟਸ ਦੇ ਸਟੇਟਸ ਦੇਖਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਪੈਸੇ ਦੇਣੇ ਪੈ ਸਕਦੇ ਹਨ। ਜੇਕਰ ਯੂਜ਼ਰ ਪੈਸੇ ਨਹੀਂ ਦਿੰਦਾ, ਤਾਂ ਉਸ ਨੂੰ ਸਟੇਟਸ ਦੇਖਣ ਤੋਂ ਪਹਿਲਾਂ ਇਸ਼ਤਿਹਾਰ ਦੇਖਣਾ ਪਵੇਗਾ, ਬਿਲਕੁਲ ਯੂਟਿਊਬ (YouTube) ਦੇ ਮਾਡਲ ਦੀ ਤਰ੍ਹਾਂ।
ਕਿਉਂ ਲਿਆ ਜਾ ਰਿਹਾ ਹੈ ਇਹ ਫੈਸਲਾ?
ਮੇਟਾ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ਵਾਂਗ ਵਟਸਐੱਪ ਨੂੰ ਵੀ ਮੋਨੀਟਾਈਜ਼ (Monetize) ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਐਪ ਨੂੰ ਚਲਾਉਣ ਦਾ ਖਰਚਾ ਯੂਜ਼ਰਸ ਤੋਂ ਵਸੂਲਿਆ ਜਾ ਸਕੇ। ਦੁਨੀਆ ਭਰ 'ਚ ਵਟਸਐਪ ਦੇ ਲਗਭਗ 2.8 ਅਰਬ ਯੂਜ਼ਰਸ ਹਨ, ਜਦਕਿ ਇਕੱਲੇ ਭਾਰਤ 'ਚ ਹੀ ਇਸ ਦੇ 80 ਕਰੋੜ ਦੇ ਕਰੀਬ ਯੂਜ਼ਰਸ ਹਨ। ਇੰਨੀ ਵੱਡੀ ਗਿਣਤੀ ਕਾਰਨ ਮੇਟਾ ਇਸ ਪੇਡ ਫੀਚਰ ਰਾਹੀਂ ਭਾਰੀ ਕਮਾਈ ਕਰ ਸਕਦਾ ਹੈ।
ਇਤਿਹਾਸਕ ਪਿਛੋਕੜ
ਵਟਸਐੱਪ ਜਦੋਂ 2009 'ਚ ਲਾਂਚ ਹੋਇਆ ਸੀ, ਉਦੋਂ ਵੀ ਇਹ ਪਹਿਲੇ ਸਾਲ ਲਈ ਮੁਫ਼ਤ ਸੀ ਅਤੇ ਬਾਅਦ 'ਚ 55 ਰੁਪਏ ਸਾਲਾਨਾ ਚਾਰਜ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ ਬਾਅਦ 'ਚ ਇਸ ਨੂੰ ਪੂਰੀ ਤਰ੍ਹਾਂ ਫ੍ਰੀ-ਟੂ-ਯੂਜ਼ ਕਰ ਦਿੱਤਾ ਗਿਆ ਸੀ।
ਮੌਜੂਦਾ ਸਥਿਤੀ
ਇਹ ਪੇਡ ਐਡ-ਫ੍ਰੀ ਸਬਸਕ੍ਰਿਪਸ਼ਨ ਮਾਡਲ ਫਿਲਹਾਲ ਵਟਸਐੱਪ ਦੇ ਨਵੇਂ ਬੀਟਾ ਵਰਜ਼ਨ (2.26.3.9) 'ਚ ਟੈਸਟ ਕੀਤਾ ਜਾ ਰਿਹਾ ਹੈ। ਇਹ ਫੀਚਰ ਸਾਰੇ ਦੇਸ਼ਾਂ 'ਚ ਲਾਗੂ ਹੋਵੇਗਾ ਜਾਂ ਨਹੀਂ ਅਤੇ ਇਸ ਨੂੰ ਅਧਿਕਾਰਤ ਤੌਰ 'ਤੇ ਕਦੋਂ ਅਤੇ ਕਿਵੇਂ ਪੇਸ਼ ਕੀਤਾ ਜਾਵੇਗਾ, ਇਸ ਬਾਰੇ ਅਜੇ ਪੂਰੀ ਪੁਸ਼ਟੀ ਹੋਣੀ ਬਾਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
