CUET ਦੇ ਵਿਦਿਆਰਥੀਆਂ ਨਾਲ ਜੋ ਰਿਹੈ, ਉਹ ਅੱਜ ਦੇਸ਼ ਦੇ ਹਰ ਨੌਜਵਾਨ ਦੀ ਕਹਾਣੀ : ਰਾਹੁਲ

Saturday, Aug 06, 2022 - 05:12 PM (IST)

CUET ਦੇ ਵਿਦਿਆਰਥੀਆਂ ਨਾਲ ਜੋ ਰਿਹੈ, ਉਹ ਅੱਜ ਦੇਸ਼ ਦੇ ਹਰ ਨੌਜਵਾਨ ਦੀ ਕਹਾਣੀ : ਰਾਹੁਲ

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਯੂਨੀਵਰਸਿਟੀ ਕਾਮਨ ਪ੍ਰਵੇਸ਼ ਪ੍ਰੀਖਿਆ (ਸੀ.ਯੂ.ਈ.ਟੀ.-ਯੂ.ਜੀ.) ਤਕਨੀਕੀ ਕਾਰਨਾਂ ਕਰ ਕੇ ਲਗਾਤਾਰ ਦੂਜੇ ਦਿਨ 50 ਕੇਂਦਰਾਂ 'ਤੇ ਮੁਲਤਵੀ ਕੀਤੇ ਜਾਣ ਨੂੰ ਲੈ ਕੇ ਸ਼ਨੀਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਅੱਜ ਜੋ ਇਨ੍ਹਾਂ ਵਿਦਿਆਰਥੀਆਂ ਨਾਲ ਹੋ ਰਿਹਾ ਹੈ, ਉਹ ਦੇਸ਼ ਦੇ ਹਰ ਨੌਜਵਾਨ ਦੀ ਕਹਾਣੀ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ,''4 ਲੋਕਾਂ ਦੀ ਤਾਨਾਸ਼ਾਹੀ ਦੇਸ਼ ਨੂੰ ਬਰਬਾਦ ਕਰਨ 'ਚ ਕੋਈ ਕਸਰ ਨਹੀਂ ਛੱਡ ਰਹੀ ਹੈ।'' ਰਾਹੁਲ ਨੇ ਟਵੀਟ ਕੀਤਾ,''ਅੰਮ੍ਰਿਤਕਾਲ ਦੀ ਨਵੀਂ ਸਿੱਖਿਆ ਨੀਤੀ: ਪ੍ਰੀਖਿਆ ਤੋਂ ਪਹਿਲੇ 'ਪ੍ਰੀਖਿਆ 'ਤੇ ਚਰਚਾ', ਪ੍ਰੀਖਿਆ ਦੇ ਸਮੇਂ 'ਨੋ ਪਰਚਾ, ਨੋ ਚਰਚਾ' ਪ੍ਰੀਖਿਆ ਤੋਂ ਬਾਅਦ ਹਨ੍ਹੇਰੇ 'ਚ ਭਵਿੱਖ। ਜੋ ਸੀ.ਯੂ.ਈ.ਟੀ. ਦੇ ਵਿਦਿਆਰਥੀਆਂ ਨਾਲ ਹੋ ਰਿਹਾ ਹੈ, ਉਹ ਅੱਜ ਦੇਸ਼ ਦੇ ਹਰ ਨੌਜਵਾਨ ਦੀ ਕਹਾਣੀ ਹੈ। 4 ਲੋਕਾਂ ਦੀ ਤਾਨਾਸ਼ਾਹੀ ਦੇਸ਼ ਨੂੰ ਬਰਬਾਦ ਕਰਨ 'ਚ ਕੋਈ ਕਸਰ ਨਹੀਂ ਛੱਡ ਰਹੀ ਹੈ।''

PunjabKesari

ਸੀ.ਯੂ.ਈ.ਟੀ.-ਯੂ.ਜੀ. ਦੀ ਪ੍ਰੀਖਿਆ ਤਕਨੀਕੀ ਕਾਰਨਾਂ ਕਰ ਕੇ ਲਗਾਤਾਰ ਦੂਜੇ ਦਿਨ ਸ਼ੁੱਕਰਵਾਰ ਨੂੰ 50 ਕੇਂਦਰਾਂ 'ਤੇ ਮੁਲਤਵੀ ਕਰ ਦਿੱਤੀ ਗਈ। ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ.ਟੀ.ਏ.) ਨੇ ਇਹ ਜਾਣਕਾਰੀ ਦਿੱਤੀ। ਕੁਝ ਵਿਦਿਆਰਥੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਦੇਰ ਰਾਤ ਐੱਨ.ਟੀ.ਏ. ਨੇ ਸੂਚਨਾ ਪ੍ਰਾਪਤ ਹੋਈ ਹੈ ਕਿ ਸ਼ਨੀਵਾਰ ਨੂੰ ਹੋਣ ਵਾਲੀ ਉਨ੍ਹਾਂ ਦੀ ਪ੍ਰੀਖਿਆ 'ਪ੍ਰਸ਼ਾਸਨਿਕ ਅਤੇ ਸਾਜੋ-ਸਾਮਾਨ ਸੰਬੰਧੀ ਕਾਰਨਾਂ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ।'' ਪੂਰੇ ਦੇਸ਼ 'ਚ ਅੱਜ ਪਹਿਲੀ ਸ਼ਿਫਟ 'ਚ 20 ਕੇਂਦਰਾਂ 'ਤੇ ਅਤੇ ਦੂਜੀ ਸ਼ਿਫਟ 'ਚ 30 ਕੇਂਦਰਾਂ 'ਤੇ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ। ਕੇਂਦਰੀ ਯੂਨੀਵਰਸਿਟੀਆਂ 'ਚ ਗਰੈਜੂਏਟ ਕੋਰਸਾਂ 'ਚ ਦਾਖ਼ਲੇ ਲਈ ਪ੍ਰੀਖਿਆ ਦੇਸ਼ ਭਰ ਦੇ 489 ਕੇਂਦਰਾਂ 'ਤੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਦੀ ਸ਼ੁਰੂਆਤ ਵੀਰਵਾਰ ਨੂੰ ਹੋਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News