ਪੱਛਮੀ ਬੰਗਾਲ ''ਚ ਦੂਜੇ ਗੇੜ ਦੀਆਂ 30 ਸੀਟਾਂ ''ਤੇ ਹੋ ਰਹੀ ਹੈ ਵੋਟਿੰਗ, ਸਾਰਿਆਂ ਦੀਆਂ ਨਜ਼ਰਾਂ ਨੰਦੀਗ੍ਰਾਮ ''ਤੇ

Thursday, Apr 01, 2021 - 09:19 AM (IST)

ਪੱਛਮੀ ਬੰਗਾਲ ''ਚ ਦੂਜੇ ਗੇੜ ਦੀਆਂ 30 ਸੀਟਾਂ ''ਤੇ ਹੋ ਰਹੀ ਹੈ ਵੋਟਿੰਗ, ਸਾਰਿਆਂ ਦੀਆਂ ਨਜ਼ਰਾਂ ਨੰਦੀਗ੍ਰਾਮ ''ਤੇ

ਨੰਦੀਗ੍ਰਾਮ/ਕੋਲਕਾਤਾ- ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ 'ਚ ਹਾਈ-ਪ੍ਰੋਫਾਈਲ ਨੰਦੀਗ੍ਰਾਮ ਸੀਟ ਸਮੇਤ 30 ਚੋਣ ਖੇਤਰਾਂ 'ਤੇ ਵੀਰਵਾਰ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੂਰਬ ਅਤੇ ਪੱਛਮੀ ਮੇਦਿਨੀਪੁਰ ਜ਼ਿਲ੍ਹਿਆਂ 'ਚ 9-9 ਸੀਟਾਂ, ਬਾਂਕੁੜਾ 'ਚ 8 ਅਤੇ ਦੱਖਣੀ 24 ਪਰਗਨਾ 'ਚ 4 ਸੀਟਾਂ 'ਤੇ ਕੋਵਿਡ-19 ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਦੇ ਹੋਏ ਵੋਟਿੰਗ ਚੱਲ ਰਹੀ ਹੈ। ਵੋਟਿੰਗ ਕੇਂਦਰਾਂ ਦੇ ਬਾਹਰ ਲੰਬੀਆਂ ਲਾਈਨਾਂ ਦੇਖੀਆਂ ਗਈਆਂ। ਵੋਟਿੰਗ ਸ਼ਾਮ ਸਾਢੇ 6 ਵਜੇ ਤੱਕ ਚਲੇਗੀ। ਇਨ੍ਹਾਂ 30 ਸੀਟਾਂ 'ਤੇ 75 ਲੱਖ ਤੋਂ ਵੱਧ ਵੋਟਰ 191 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ ਅਤੇ ਸਾਰਿਆਂ ਦੀਆਂ ਨਜ਼ਰਾਂ ਨੰਦੀਗ੍ਰਾਮ ਸੀਟ 'ਤੇ ਹਨ, ਜਿੱਥੋਂ ਮੁੱਖ ਮੰਤਰੀ ਮਮਤਾ ਬੈਨਰਜੀ ਚੋਣ ਲੜ ਰਹੀ ਹੈ ਅਤੇ ਉਨ੍ਹਾਂ ਨੂੰ ਭਾਜਪਾ ਉਮੀਦਵਾਰ ਸ਼ੁਵੇਂਦੁ ਅਧਿਕਾਰੀ ਚੁਣੌਤੀ ਦੇ ਰਹੇ ਹਨ।

PunjabKesariਚੋਣ ਕਮਿਸ਼ਨ ਨੇ ਸਾਰੇ 10,620 ਵੋਟਿੰਗ ਕੇਂਦਰਾਂ ਨੂੰ ਸੰਵੇਦਨਸ਼ੀਲ ਐਲਾਨ ਕੀਤਾ ਹੈ ਅਤੇ ਉੱਥੇ ਸੁਰੱਖਿਆ ਮੁਹੱਈਆ ਕਰਵਾਉਣ ਲਈ ਸੂਬਾ ਪੁਲਸ ਤੋਂ ਇਲਾਵਾ ਕੇਂਦਰੀ ਫ਼ੋਰਸਾਂ ਦੀਆਂ ਕਰਬ 651 ਕੰਪਨੀਆਂ ਨੂੰ ਤਾਇਨਾਤ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਮੇਦਿਨੀਪੁਰ 'ਚ ਕੇਂਦਰੀ ਹਥਿਆਰਬੰਦ ਪੁਲਸ ਫ਼ੋਰਸ ਦੀਆਂ 210 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ, ਪੂਰਬ ਮੇਦਿਨੀਪੁਰ 'ਚ 199, ਦੱਖਣੀ 24 ਪਰਗਨਾ 'ਚ 170 ਅਤੇ ਬਾਂਕੁੜਾ 'ਚ 72 ਕੰਪਨੀਆਂ ਤਾਇਨਾਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਤ੍ਰਿਣਮੁਲ ਕਾਂਗਰਸ ਅਤੇ ਭਾਜਪਾ ਸਾਰੀਆਂ 30 ਸੀਟਾਂ 'ਤੇ ਚੋਣ ਲੜ ਰਹੀ ਹੈ, ਜਦੋਂ ਕਿ ਮਾਕਪਾ 15 ਸੀਟਾਂ 'ਤੇ ਚੋਣ ਲੜ ਰਹੀ ਹੈ ਅਤੇ ਉਸ ਦੇ ਸਹਿਯੋਗੀ ਦਲ ਕਾਂਗਰਸ ਨੇ 13 ਅਤੇ ਆਈ.ਐੱਸ.ਐੱਫ. ਨੇ 2 ਉਮੀਦਵਾਰ ਉਤਾਰੇ ਹਨ। ਪੱਛਮੀ ਬੰਗਾਲ 'ਚ 294 ਵਿਧਾਨ ਸਭਾ ਸੀਟਾਂ ਲਈ ਚੋਣਾਂ 8 ਗੇੜਾਂ 'ਚ ਹੋ ਰਹੀਆਂ ਹਨ। ਵੋਟਾਂ ਦੀ ਗਿਣਤੀ 2 ਮਈ ਨੂੰ ਹੋਵੇਗੀ।

PunjabKesari


author

DIsha

Content Editor

Related News