ਬੰਗਾਲ ''ਚ ਹੋਏ ਹਮਲੇ ਤੋਂ ਬਾਅਦ ਕੈਲਾਸ਼ ਵਿਜੇਵਰਗੀਏ ਨੂੰ ਮੁਹੱਈਆ ਕਰਵਾਈ ਗਈ ਬੁਲੇਟ ਪਰੂਫ਼ ਕਾਰ

Monday, Dec 14, 2020 - 04:26 PM (IST)

ਬੰਗਾਲ ''ਚ ਹੋਏ ਹਮਲੇ ਤੋਂ ਬਾਅਦ ਕੈਲਾਸ਼ ਵਿਜੇਵਰਗੀਏ ਨੂੰ ਮੁਹੱਈਆ ਕਰਵਾਈ ਗਈ ਬੁਲੇਟ ਪਰੂਫ਼ ਕਾਰ

ਕੋਲਕਾਤਾ- ਪੱਛਮੀ ਬੰਗਾਲ ਦੇ ਡਾਇਮੰਡ ਹਾਰਬਰ 'ਚ ਹਮਲੇ ਦਾ ਸ਼ਿਕਾਰ ਹੋਣ ਦੇ ਕੁਝ ਦਿਨ ਬਾਅਦ ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਏ ਨੂੰ ਕੇਂਦਰ ਸਰਕਾਰ ਵਲੋਂ ਬੁਲੇਟ ਪਰੂਫ਼ ਕਾਰ ਮੁਹੱਈਆ ਕਰਵਾਈ ਗਈ ਹੈ। ਉਹ ਸੋਮਵਾਰ ਨੂੰ ਦੱਖਣੀ 24 ਪਰਗਨਾ ਦੇ ਮਥੁਰਾਪੁਰ 'ਚ ਆਯੋਜਿਤ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਸੋਮਵਾਰ ਦੁਪਹਿਰ ਕੋਲਕਾਤਾ ਪਹੁੰਚੇ। ਪੱਛਮੀ ਬੰਗਾਲ 'ਚ ਭਾਜਪਾ ਦੇ ਇੰਚਾਰਜ ਨੇ ਹਵਾਈ ਅੱਡੇ 'ਤੇ ਪੱਤਰਕਾਰਾਂ ਨੂੰ ਕਿਹਾ,''ਕੇਂਦਰੀ ਗ੍ਰਹਿ ਮੰਤਰਾਲੇ ਦੇ ਆਦੇਸ਼ ਅਨੁਸਾਰ ਮੈਨੂੰ ਬੁਲੇਟ ਪਰੂਫ ਵਾਹਨ ਮੁਹੱਈਆ ਕਰਵਾਇਆ ਗਿਆ ਹੈ।''

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਕਾਰਨ ਅੱਜ ਕਈ ਰੂਟ ਬੰਦ, ਦਿੱਲੀ ਆਉਣਾ ਹੈ ਤਾਂ ਇਸ ਰਸਤੇ ਦੀ ਕਰੋ ਵਰਤੋਂ

ਦੱਸਣਯੋਗ ਹੈ ਕਿ 10 ਦਸੰਬਰ ਨੂੰ ਭਾਜਪਾ ਪ੍ਰਧਾਨ ਦੇ ਕਾਫ਼ਲੇ 'ਤੇ ਡਾਇਮੰਡ ਹਾਰਬਰ ਇਲਾਕੇ 'ਚ ਪਥਰਾਅ ਕੀਤਾ ਗਿਆ ਸੀ, ਜਸਿ ਕਾਰਨ ਕਾਫ਼ਲੇ 'ਚ ਸ਼ਾਮਲ ਕਈ ਵਾਹਨ ਨੁਕਸਾਨੇ ਗਏ ਸਨ। ਸੂਤਰਾਂ ਨੇ ਦੱਸਿਆ ਕਿ ਇਸ ਹਮਲੇ 'ਚ ਵਿਜੇਵਰਗੀਏ ਅਤੇ ਭਾਜਪਾ ਉੱਪ ਪ੍ਰਧਾਨ ਮੁਕੁਲ ਰਾਏ ਨੂੰ ਸੱਟਾਂ ਲੱਗੀਆਂ ਸਨ। 

ਇਹ ਵੀ ਪੜ੍ਹੋ : RSS ਦੀ ਇਕਾਈ ਨੇ ਫ਼ਸਲਾਂ 'ਤੇ MSP ਦੀ ਗਰੰਟੀ ਦੇਣ ਦਾ ਕੀਤਾ ਸਮਰਥਨ


author

DIsha

Content Editor

Related News