''ਨਾ ਤਾਂ ਮੈਂ ਰਬੜ ਸਟੰਪ ਹਾਂ ਅਤੇ ਨਾ ਹੀ ਪੋਸਟ ਆਫਿਸ''

12/04/2019 2:18:24 PM

ਕੋਲਕਾਤਾ (ਭਾਸ਼ਾ)— ਤ੍ਰਿਣਮੂਲ ਕਾਂਗਰਸ ਵਲੋਂ ਵਿਧਾਨ ਸਭਾ ਦੀ ਕਾਰਵਾਈ ਅਚਾਨਕ ਮੁਲਤਵੀ ਹੋਣ ਦਾ ਦੋਸ਼ ਰਾਜਪਾਲ ਜਗਦੀਪ ਧਨਖੜ 'ਤੇ ਲਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਕਿਹਾ 'ਨਾ ਤਾਂ ਮੈਂ ਰਬੜ ਸਟੰਪ ਹਾਂ ਅਤੇ ਨਾ ਹੀ ਪੋਸਟ ਆਫਿਸ' ਹਾਂ। ਸੱਤਾਧਾਰੀ ਪਾਰਟੀ ਅਤੇ ਰਾਜਪਾਲ ਵਿਚਾਲੇ ਗਤੀਰੋਧ ਉਸ ਸਮੇਂ ਹੋਰ ਵੀ ਹੇਠਲੇ ਪੱਧਰ 'ਤੇ ਪਹੁੰਚ ਗਿਆ, ਜਦੋਂ ਵਿਧਾਨ ਸਭਾ ਸਪੀਕਰ ਵਿਮਾਨ ਬੈਨਰਜੀ ਨੇ ਮੰਗਲਵਾਰ ਨੂੰ ਸਦਨ ਨੂੰ ਦੋ ਦਿਨਾਂ ਲਈ ਮੁਲਤਵੀ ਕਰ ਦਿੱਤਾ, ਕਿਉਂਕਿ ਵਿਧਾਨ ਸਭਾ 'ਚ ਜੋ ਬਿੱਲ ਪੇਸ਼ ਹੋਣੇ ਸਨ, ਉਸ ਨੂੰ ਹੁਣ ਤਕ ਰਾਜਪਾਲ ਤੋਂ ਮਨਜ਼ੂਰੀ ਨਹੀਂ ਮਿਲੀ ਸੀ ਜੋ ਕਿ ਜ਼ਰੂਰੀ ਸਨ।

ਓਧਰ ਧਨਖੜ ਨੇ ਇਕ ਟਵੀਟ 'ਚ ਕਿਹਾ, ''ਰਾਜਪਾਲ ਦੇ ਤੌਰ 'ਤੇ ਮੈਂ ਸੰਵਿਧਾਨ ਦਾ ਪਾਲਣ ਕਰਦਾ ਹਾਂ ਅਤੇ ਅੱਖਾਂ ਬੰਦ ਕਰ ਕੇ ਫੈਸਲੇ ਨਹੀਂ ਲੈ ਸਕਦਾ। ਮੈਂ 'ਨਾ ਤਾਂ ਮੈਂ ਰਬੜ ਸਟੰਪ ਹਾਂ ਅਤੇ ਨਾ ਹੀ ਪੋਸਟ ਆਫਿਸ।' ਮੈਂ ਸੰਵਿਧਾਨ ਮੁਤਾਬਕ ਬਿੱਲ ਦੀ ਜਾਂਚ ਕਰ ਰਿਹਾ ਹਾਂ। ਇਸ ਮਾਮਲੇ ਵਿਚ ਸਰਕਾਰ ਵਲੋਂ ਦੇਰ ਹੋਈ ਹੈ। ਉੱਥੇ ਹੀ ਵਿਧਾਨ ਸਭਾ ਦੇ ਸਪੀਕਰ ਨੇ ਵਿਧਾਨ ਸਭਾ 'ਚ ਕਿਹਾ ਕਿ ਜੋ ਬਿੱਲ ਪੇਸ਼ ਹੋਣ ਵਾਲੇ ਸਨ, ਉਨ੍ਹਾਂ ਨੂੰ ਹੁਣ ਤਕ ਰਾਜਪਾਲ ਤੋਂ ਮਨਜ਼ੂਰੀ ਨਹੀਂ ਮਿਲੀ ਹੈ।


Tanu

Content Editor

Related News