ਪੱਛਮੀ ਬੰਗਾਲ : ਲੈਫਟ ਨੇ ਸ਼ੁੱਕਰਵਾਰ ਨੂੰ ਬੁਲਾਇਆ 12 ਘੰਟੇ ਦਾ ਬੰਦ
Friday, Feb 12, 2021 - 02:28 AM (IST)
ਕੋਲਕਾਤਾ - ਪੱਛਮੀ ਬੰਗਾਲ ਵਿੱਚ ਵਿਧਾਨਸਭਾ ਚੋਣਾਂ ਦੀਆਂ ਸਰਗਰਮੀਆਂ ਵਿਚਾਲੇ ਅੱਜ ਯਾਨੀ ਸ਼ੁੱਕਰਵਾਰ ਨੂੰ ਵਾਮ ਮੋਰਚਾ ਨੇ ਬੰਦ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ 12 ਘੰਟਿਆਂ ਲਈ ਲੈਫਟ ਫਰੰਟ ਨੇ ਬੰਦ ਬੁਲਾਇਆ ਹੈ। ਇਸ ਦੌਰਾਨ ਲੈਫਟ ਫਰੰਟ ਵਲੋਂ ਅੱਜ ਪੈਦਲ ਮਾਰਚ ਦੌਰਾਨ ਪੁਲਸ ਵੱਲੋਂ ਕੀਤੇ ਗਏ ਲਾਠੀਚਾਰਜ ਦਾ ਵਿਰੋਧ ਕੀਤਾ ਜਾਵੇਗਾ। ਵਾਮ ਮੋਰਚੇ ਦੇ ਕਰਮਚਾਰੀਆਂ ਦੀ ਐਸਪਲੇਨੇਡ ਏਰੀਆ ਵਿੱਚ ਪੁਲਸ ਨਾਲ ਝੜਪ ਹੋ ਗਈ ਸੀ, ਜਿਸ ਵਿੱਚ ਪੁਲਸ ਵਲੋਂ ਹਿੰਸਾ ਕੀਤੀ ਗਈ।
ਲੈਫਟ ਫਰੰਟ ਦੇ ਪ੍ਰਧਾਨ ਬਿਮਾਨ ਬੋਸ ਨੇ ਦੱਸਿਆ ਕਿ ਪੱਛਮੀ ਬੰਗਾਲ ਵਿੱਚ ਅੱਜ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਲੈਫਟ ਨੇ ਬੰਦ ਦਾ ਐਲਾਨ ਕੀਤਾ ਹੈ, ਜਿਸ ਵਿੱਚ ਵੀਰਵਾਰ ਦੀ ਘਟਨਾ ਦਾ ਵਿਰੋਧ ਕੀਤਾ ਜਾਵੇਗਾ। ਲੈਫਟ ਪਾਰਟੀ ਦੇ ਮੈਬਰਾਂ ਦੀ ਕੁੱਟਮਾਰ ਕੀਤੀ ਗਈ ਅਤੇ ਕੋਲਕਾਤਾ ਵਿੱਚ ਨਬਾਨਾ ਤੋਂ ਮਾਰਚ ਦੌਰਾਨ ਪੁਲਸ ਨੇ ਉਨ੍ਹਾਂ ਖ਼ਿਲਾਫ਼ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ।
ਦਰਅਸਲ, ਲੈਫਟ ਅਤੇ ਯੂਥ ਕਾਂਗਰਸ ਦੇ ਵਰਕਰ ਰੁਜ਼ਗਾਰ ਦੀ ਮੰਗ ਕਰਦੇ ਹੋਏ ਸਕੱਤਰੇਤ ਤੱਕ ਮਾਰਚ ਕੱਢ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਲੱਗੇ ਬੈਰੀਕੇਡ ਨੂੰ ਤੋਡ਼ਨ ਦੀ ਕੋਸ਼ਿਸ਼ ਕੀਤੀ ਗਈ। ਕਾਲਜ ਸਟ੍ਰੀਟ ਤੋਂ ਸ਼ੁਰੂ ਹੋਏ ਮਾਰਚ ਨੂੰ ਪੁਲਸ ਨੇ ਐੱਸ.ਐੱਨ. ਬੈਨਰਜੀ ਰੋਡ 'ਤੇ ਰੋਕ ਦਿੱਤੀ। ਜਦੋਂ ਉਨ੍ਹਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਅਤੇ ਭੀੜ ਨੂੰ ਭਜਾਉਣ ਲਈ ਲਾਠੀਚਾਰਜ ਕਰ ਦਿੱਤਾ।
ਨੋਟ- ਇਸ ਖ਼ਬਰ ਬਾਰ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।