WB Elections ; ਪੋਲਿੰਗ ਬੂਥ ਵੱਲ ਤੁਰੇ ਜਾਂਦੇ BJP ਉਮੀਦਵਾਰ ''ਤੇ ਹਮਲਾ ! TMC ਵਰਕਰਾਂ ਨੇ ਕੀਤੀ ਬਦਸਲੂਕੀ

Thursday, Apr 23, 2026 - 01:22 PM (IST)

WB Elections ; ਪੋਲਿੰਗ ਬੂਥ ਵੱਲ ਤੁਰੇ ਜਾਂਦੇ BJP ਉਮੀਦਵਾਰ ''ਤੇ ਹਮਲਾ ! TMC ਵਰਕਰਾਂ ਨੇ ਕੀਤੀ ਬਦਸਲੂਕੀ

ਕੁਮਾਰਗੰਜ- ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਦੌਰਾਨ ਕੁਮਾਰਗੰਜ ਤੋਂ ਭਾਜਪਾ ਦੇ ਉਮੀਦਵਾਰ ਸੁਵੇਂਦੂ ਸਰਕਾਰ ਨਾਲ ਤ੍ਰਿਣਮੂਲ ਕਾਂਗਰਸ (TMC) ਦੇ ਸਮਰਥਕਾਂ ਨੇ ਬਦਸਲੂਕੀ ਕੀਤੀ। ਭਾਜਪਾ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਸੁਵੇਂਦੂ ਸਰਕਾਰ ਨੂੰ ਉਦੋਂ ਕੁੱਟਿਆ ਗਿਆ, ਜਦੋਂ ਉਹ ਆਪਣੇ ਵਿਧਾਨ ਸਭਾ ਖੇਤਰ 'ਚ ਇਕ ਪੋਲਿੰਗ ਬੂਥ ਵੱਲ ਜਾ ਰਹੇ ਸਨ। ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਪੋਲਿੰਗ ਸਟੇਸ਼ਨ ਕੋਲ ਟੀਐੱਮਸੀ ਸਮਰਥਕ ਹੰਗਾਮਾ ਕਰ ਰਹੇ ਹਨ। 

ਹਾਲਾਂਕਿ ਭਾਜਪਾ ਦੇ ਇਕ ਨੇਤਾ ਨੇ ਦੱਸਿਆ ਕਿ ਭਗਵਾ ਪਾਰਟੀ ਦੇ ਉਮੀਦਵਾਰ 'ਤੇ ਉਦੋਂ ਹਮਲਾ ਕੀਤਾ ਗਿਆ, ਜਦੋਂ ਉਹ ਉਸ ਸਕੂਲ ਕੰਪਲੈਕਸ ਵੱਲ ਪੈਦਲ ਜਾ ਰਹੇ ਸਨ, ਜਿੱਥੇ ਪੋਲਿੰਗ ਬੂਥ ਬਣਾਇਆ ਗਿਆ ਸੀ। ਦੱਸਣਯੋਗ ਹੈ ਕਿ ਬੰਗਾਲ 'ਚ ਕਈ ਜਗ੍ਹਾ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਰਕਰਾਂ ਵਿਚਾਲੇ ਝੜਪ ਦੀਆਂ ਖ਼ਬਰਾਂ ਆ ਰਹੀਆਂ ਹਨ। ਕਈ ਜਗ੍ਹਾ ਈਵੀਐੱਮ ਖ਼ਰਾਬ ਹੋਣ ਦੀ ਸ਼ਿਕਾਇਤ ਵੀ ਆਈ ਹੈ। ਮੁਰਸ਼ਿਦਾਬਾਦ ਦੇ ਨੌਦਾ 'ਚ ਵੋਟਿੰਗ ਤੋਂ ਪਹਿਲਾਂ ਦੇਰ ਰਾਤ ਦੇਸੀ ਬੰਬ ਸੁੱਟਿਆ ਗਿਆ ਸੀ। ਇਸ 'ਚ ਕਈ ਲੋਕ ਜ਼ਖ਼ਮੀ ਹੋ ਗਏ ਸਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News