ਅਭਿਸ਼ੇਕ ਬਨਰਜੀ ''ਤੇ ਹਮਲੇ ਤੋਂ ਬਾਅਦ ਪੱਛਮੀ ਬੰਗਾਲ ''ਚ ਤਣਾਅ: 5 ਗ੍ਰਿਫ਼ਤਾਰ, TMC ਵਰਕਰਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ

Sunday, May 31, 2026 - 01:16 PM (IST)

ਅਭਿਸ਼ੇਕ ਬਨਰਜੀ ''ਤੇ ਹਮਲੇ ਤੋਂ ਬਾਅਦ ਪੱਛਮੀ ਬੰਗਾਲ ''ਚ ਤਣਾਅ: 5 ਗ੍ਰਿਫ਼ਤਾਰ, TMC ਵਰਕਰਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ

ਕੋਲਕਾਤਾ: ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬਨਰਜੀ 'ਤੇ ਹੋਏ ਕਥਿਤ ਹਮਲੇ ਅਤੇ ਬਦਸਲੂਕੀ ਦੇ ਮਾਮਲੇ ਵਿੱਚ ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ 5 ਸਥਾਨਕ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਸੋਨਾਰਪੁਰ ਵਿੱਚ ਵਾਪਰੀ ਜਦੋਂ ਬਨਰਜੀ ਦੇ ਦੌਰੇ ਦੌਰਾਨ ਕੁਝ ਸਥਾਨਕ ਲੋਕਾਂ ਨੇ ਉਨ੍ਹਾਂ ਦਾ ਘੇਰਾਓ ਕੀਤਾ ਅਤੇ ਉਨ੍ਹਾਂ ਨਾਲ ਗਾਲੀ-ਗਲੋਚ ਕੀਤੀ।
 ਸੂਤਰਾਂ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਅਭਿਸ਼ੇਕ ਬਨਰਜੀ 'ਤੇ ਅੰਡੇ ਤੇ ਜੁੱਤੀਆਂ ਸੁੱਟੀਆਂ, ਉਨ੍ਹਾਂ ਦੀ ਕਮੀਜ਼ ਪਾੜ ਦਿੱਤੀ ਅਤੇ 'ਚੋਰ-ਚੋਰ' ਦੇ ਨਾਅਰੇ ਲਗਾਏ. ਇਸ ਘਟਨਾ ਦੇ ਵਿਰੋਧ ਵਿੱਚ ਟੀਐਮਸੀ ਵਰਕਰ ਸੜਕਾਂ 'ਤੇ ਉਤਰ ਆਏ ਅਤੇ ਹੁਗਲੀ ਦੇ ਚੁੰਚੁੜਾ ਵਿੱਚ ਪਿਪੁਲਪਾਤੀ ਮੋੜ 'ਤੇ ਸੜਕ ਜਾਮ ਕਰਕੇ ਧਰਨਾ ਦਿੱਤਾ. ਸਾਬਕਾ ਵਿਧਾਇਕ ਅਸਿਤ ਮਜ਼ੂਮਦਾਰ ਨੇ ਦੋਸ਼ ਲਾਇਆ ਕਿ ਅੱਤਿਆਚਾਰ ਦਾ ਸਾਹਮਣਾ ਕਰ ਰਹੇ ਪਾਰਟੀ ਵਰਕਰਾਂ ਦੇ ਸਮਰਥਨ ਵਿੱਚ ਜਾਣ 'ਤੇ ਬਨਰਜੀ ਨੂੰ ਅਪਮਾਨਿਤ ਕੀਤਾ ਗਿਆ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਹਟਾਇਆ ਅਤੇ ਟ੍ਰੈਫਿਕ ਬਹਾਲ ਕਰਵਾਇਆ।
ਇਸ ਘਟਨਾ ਨੇ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਮੰਤਰੀ ਦਿਲੀਪ ਘੋਸ਼ ਨੇ ਟਿੱਪਣੀ ਕਰਦਿਆਂ ਕਿਹਾ ਕਿ ਹਾਲਾਂਕਿ ਕਿਸੇ ਨੂੰ ਕਾਨੂੰਨ ਹੱਥ ਵਿੱਚ ਲੈਣ ਦਾ ਹੱਕ ਨਹੀਂ ਹੈ, ਪਰ ਪਿਛਲੇ 15 ਸਾਲਾਂ ਤੋਂ ਜਨਤਾ ਜੋ ਸਹਿ ਰਹੀ ਹੈ, ਉਸ ਦਾ ਗੁੱਸਾ ਹੁਣ ਦਿਖਾਈ ਦੇ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਚੋਣ ਨਤੀਜਿਆਂ ਦੀ ਸਥਿਤੀ ਨੂੰ ਸਮਝਦੇ ਹੋਏ ਬਨਰਜੀ ਉੱਥੇ 'ਹੀਰੋ' ਬਣਨ ਕਿਉਂ ਗਏ ਸਨ। ਦੂਜੇ ਪਾਸੇ, ਸਮਿਕ ਭੱਟਾਚਾਰੀਆ ਨੇ ਕਿਹਾ ਕਿ ਚੋਣ ਨਤੀਜਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਹੰਕਾਰ ਅਤੇ ਇੱਕ-ਦਲ ਦਾ ਰਾਜ ਹੁਣ ਜ਼ਿਆਦਾ ਦੇਰ ਨਹੀਂ ਚੱਲੇਗਾ।


author

Shubam Kumar

Content Editor

Related News