ਮਾਊਂਟ ਐਵਰੈਸਟ ਫਤਿਹ ਕਰਨ ਵਾਲੀ ਮਨੀਸ਼ਾ ਦਾ ਕੀਤਾ ਗਿਆ ਸਵਾਗਤ

Thursday, Jun 06, 2019 - 05:45 PM (IST)

ਮਾਊਂਟ ਐਵਰੈਸਟ ਫਤਿਹ ਕਰਨ ਵਾਲੀ ਮਨੀਸ਼ਾ ਦਾ ਕੀਤਾ ਗਿਆ ਸਵਾਗਤ

ਹਿਸਾਰ—ਬਹੁਤ ਸਾਰੀਆਂ ਮੁਸੀਬਤਾਂ ਭਰੀਆਂ ਪ੍ਰਸਥਿਤੀਆਂ ਦੇ ਬਾਵਜੂਦ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ 'ਤੇ ਤਿਰੰਗਾ ਲਹਿਰਾ ਕੇ ਵਾਪਸ ਪਰਤੀ ਮਨੀਸ਼ਾ ਪਾਇਲ ਦਾ ਅੱਜ ਭਾਵ ਵੀਰਵਾਰ ਨੂੰ ਹਿਸਾਰ 'ਚ ਵੱਖ-ਵੱਖ ਸਥਾਨਾਂ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਮੁੱਖ ਸਨਮਾਨ ਸਮਾਰੋਹ ਰੇਡ ਸਕੇਅਰ ਮਾਰਕੀਟ 'ਚ 'ਰਾਹ ਗਰੁੱਪ ਫਾਊਂਡੇਸ਼ਨ ਵੱਲੋਂ ਕੀਤਾ ਗਿਆ, ਜਿਸ ਦੀ ਮਨੀਸ਼ਾ ਬ੍ਰਾਂਡ ਅੰਬੇਸੈਡਰ ਹੈ। ਮਨੀਸ਼ਾ ਨੇ 14 ਅਪ੍ਰੈਲ ਨੂੰ ਲੁਕਲਾ ਏਅਰਪੋਟਰ ਦੇ ਨੇੜੇ ਸਥਿਤ ਬੇਸ ਤੋਂ ਆਪਣੀ ਟੀਮ ਨਾਲ ਚੜ੍ਹਾਈ ਸ਼ੁਰੂ ਕੀਤੀ ਸੀ। ਕਈ ਮੁਸ਼ਕਿਲਾਂ ਦੇ ਬਾਵਜੂਦ 22 ਮਈ ਨੂੰ ਮਨੀਸ਼ਾ ਨੇ ਮਾਊਂਟ ਐਵਰੈਸਟ 'ਤੇ ਤਿਰੰਗਾ ਲਹਿਰਾਇਆ। ਇਸ ਮੁਹਿੰਮ ਦੌਰਾਨ ਮਨੀਸ਼ਾ 7 ਮਈ ਨੂੰ ਬਰਫੀਲੇ ਤੂਫਾਨ 'ਚ ਫਸ ਗਈ ਸੀ। ਇਸ ਕਾਰਨ ਉਨ੍ਹਾਂ ਨੂੰ ਬੇਸ ਕੈਂਪ ਵਾਪਸ ਆਉਣਾ ਪਿਆ ਸੀ। ਇਸੇ ਤਰ੍ਹਾਂ ਇੱਕ ਵਾਰੀ ਫਿਰ ਉਨ੍ਹਾਂ ਨੂੰ ਬਰਫੀਲੇ ਤੂਫਾਨ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਨ੍ਹਾਂ ਨੂੰ ਬੇਸ ਕੈਂਪ 'ਚ ਵਾਪਸ ਆਉਣਾ ਪਿਆ ਸੀ। 

ਮੂਲ ਰੂਪ 'ਚ ਫਤਿਹਾਬਾਦ ਜ਼ਿਲੇ ਦੇ ਬਨਾਵਾਲੀ ਪਿੰਡ ਦੀ ਮਨੀਸ਼ਾ ਦੇ ਪਿਤਾ ਮਹੇਂਦਰ ਪਾਇਲ ਵਰਤਮਾਨ 'ਚ ਹਰਿਆਣਾ ਪੁਲਸ 'ਚ ਸਬ-ਇੰਸਪੈਕਟਰ ਦੇ ਅਹੁਦੇ 'ਤੇ ਹਨ ਅਤੇ ਉਹ ਲੰਬੇ ਸਮੇਂ ਤੋਂ ਹਿਸਾਰ ਪੁਲਸ ਲਾਈਨ 'ਚ ਰਹਿ ਰਹੇ ਹਨ। ਇਸ ਮਿਸ਼ਨ ਦੌਰਾਨ ਮਾਈਨਸ 37 ਡਿਗਰੀ ਤਾਪਮਾਨ ਹੋਣ ਕਾਰਨ ਚਿਲ ਬਰਨ ਕਾਰਨ ਮਨੀਸ਼ਾ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ। ਇਸ ਦੇ ਚੱਲਦਿਆਂ ਉਨ੍ਹਾਂ ਨੂੰ ਕਾਠਮਾੜੂ, ਦਿੱਲੀ ਅਤੇ ਗੁਰੂਗ੍ਰਾਮ ਦੇ ਹਸਪਤਾਲਾਂ 'ਚ ਇਲਾਜ ਲਈ ਭਰਤੀ ਹੋਣਾ ਪਿਆ ਸੀ। ਪਰਬਤਰੋਹੀ ਮਨੀਸ਼ਾ ਨੇ ਇਸ ਤੋਂ ਪਹਿਲਾਂ 26 ਜਨਵਰੀ 2019 ਨੂੰ ਦੱਖਣੀ ਅਫਰੀਕਾ ਦੀ 19,430 ਫੁੱਟ ਉੱਚੀ ਚੋਟੀ ਕਿਲੀ ਮੰਜਾਰੋ ਵੀ ਫਤਿਹ ਕੀਤੀ ਸੀ। ਉਸ ਸਮੇਂ ਉੱਥੇ ਮਾਈਨਸ 70 ਡਿਗਰੀ ਤੋਂ ਵੀ ਘੱਟ ਤਾਪਮਾਨ ਰਹਿੰਦਾ ਹੈ। ਇਹ ਅਜਿਹਾ ਸਮਾਂ ਹੁੰਦਾ ਹੈ ਜਦੋਂ ਕਈ ਪਰਬਤਰੋਹੀ ਇਸ ਤੋਂ ਉੱਲਟ ਮੌਸਮ 'ਚ ਇਸ ਚੋਟੀ ਵੱਲ ਜਾਣ ਦੀ ਨਹੀਂ ਸੋਚਦੇ ਹੋਣਗੇ। ਦੱਖਣੀ ਅਫਰੀਕਾ ਦੀ ਕਿਲੀ ਮੰਜਾਰੋ ਅਤੇ ਮਾਊਂਟ ਐਵਰੈਸਟ 'ਤੇ ਤਿਰੰਗਾ ਫਹਿਰਾਉਣ ਵਾਲੀ ਮਨੀਸ਼ਾ 7 ਮਹਾਂਦੀਪਾਂ ਦੀਆਂ 7 ਉੱਚੀਆਂ ਚੋਟੀਆਂ 'ਚ ਬਾਕੀ ਬਚੀਆਂ 5 ਚੋਟੀਆਂ ਨੂੰ ਫਤਿਹ ਕਰਨਾ ਉਸ ਦਾ ਅਗਲਾ ਉਦੇਸ਼ ਹੈ।


author

Iqbalkaur

Content Editor

Related News